ਪੜਚੋਲ ਕਰੋ
Advertisement
ਵੀਡੀਓ ਵਾਇਰਲ ਹੋਣ ਮਗਰੋਂ ਟੀਵੀ ਚੈਨਲਾਂ ਦੁਆਲੇ ਹੋਏ ਰੰਧਾਵਾ! 100 ਕਰੋੜ ਦਾ ਠੋਕਣਗੇ ਦਾਅਵਾ
ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਨੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਖਿਲਾਫ ਕਾਰਵਾਈ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਧਰ, ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।
ਗੁਰਦਾਸਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਨੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਖਿਲਾਫ ਕਾਰਵਾਈ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਧਰ, ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।
ਅੱਜ ਰੰਧਾਵਾ ਆਪਣੇ ਵਕੀਲ ਸਮੇਤ ਬਟਾਲਾ ਪਹੁੰਚੇ ਤੇ ਐਸਐਸਪੀ ਉਪਿੰਦਰਜੀਤ ਘੁੰਮਣ ਕੋਲ ਸ਼ਿਕਾਇਤ ਦਰਜ ਕਰਵਾਈ। ਐਸਐਸਪੀ ਨੂੰ ਸ਼ਿਕਾਇਤ ਪੱਤਰ ਦਿੰਦਿਆਂ ਰੰਧਾਵਾ ਦੇ ਵਕੀਲ ਨਵੀਨ ਗੁਪਤਾ ਨੇ ਕਿਹਾ ਕਿ ਵਾਇਰਲ ਵੀਡੀਓ ਦੋ ਸਾਲ ਪੁਰਾਣੀ ਹੈ ਤੇ ਗ਼ਲਤ ਢੰਗ ਨਾਲ ਐਡਿਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲ ਵੱਲੋਂ ਬਿਨਾ ਤੱਥਾਂ ਦੀ ਪੜਤਾਲ ਕੀਤਿਆਂ ਇਸ ਵੀਡੀਓ ਨੂੰ ਪ੍ਰਸਾਰਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੰਧਾਵਾ ਇੱਜ਼ਤਦਾਰ ਵਿਅਕਤੀ ਹਨ ਤੇ ਨਿਊਜ਼ ਚੈਨਲਾਂ ਵੱਲੋਂ ਵਿਰੋਧੀਆਂ ਨਾਲ ਮਿਲ ਕੇ ਰੰਧਾਵਾ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਰੰਧਾਵਾ ਦੇ ਵਕੀਲ ਨੇ ਦੱਸਿਆ ਕਿ ਉਹ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਤੇ ਸਬੰਧਤ ਨਿਊਜ਼ ਚੈਨਲਾਂ ਤੇ ਇੱਕ ਖ਼ਾਸ ਨਿਊਜ਼ ਚੈਨਲ ਸਮੇਤ ਉਸ ਦੇ ਤਿੰਨ ਨੁਮਾਇੰਦਿਆਂ ਤੇ 100 ਕਰੋੜ ਦਾ ਦਾਅਵਾ ਕਰਨਗੇ। ਰੰਧਾਵਾ ਵੱਲੋਂ ਐਸਐਸਪੀ ਬਟਾਲਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਖ਼ਾਸਕਰ ਇੱਕ ਨਿਊਜ਼ ਚੈਨਲ ਤੇ ਉਸ ਦੇ ਤਿੰਨ ਨੁਮਾਇੰਦਿਆਂ ਦੇ ਬਕਾਇਦਾ ਨਾਂ ਵੀ ਦਰਜ ਕੀਤੇ ਗਏ ਹਨ।
ਕੀ ਹੈ ਮਾਮਲਾ? ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰੰਧਾਵਾ ਨੇ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਦੀ ਤੁਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਹੈ। ਇਹ ਵੀਡੀਓ ਦੋ ਸਾਲ ਪਹਿਲਾਂ ਸਹਿਕਾਰੀ ਵਿਭਾਗ ਦੀ ਮੀਟਿੰਗ ਦਾ ਹੈ। ਸਿਰਫ 24 ਸੈਕਿੰਡ ਦੀ ਇਸ ਵੀਡੀਓ ਵਿੱਚ ਇੱਕ ਬੰਦਾ ਰੰਧਾਵਾ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਲੈ ਕੇ ਆਉਂਦਾ ਹੈ। ਪੇਂਟਿੰਗ ਨੂੰ ਵੇਖ ਕੇ ਰੰਧਾਵਾ ਕਹਿੰਦੇ ਹਨ, ਹੁਣ ਆਹ ਦੇਖੋ ਨਾ ਗੁਰੂ ਨਾਨਕ ਸਾਹਿਬ ਆ ਏ ਫੌਜੀ ਬਣਾ ਦਿੱਤਾ ਆ...ਦੂਰੋਂ ਵੇਖੋ ਤਾਂ ਕੈਪਟਨ ਸਾਹਬ ਨਹੀਂ ਲੱਗਦੇ। ਇਸ ਮਗਰੋਂ ਹਾਸਾ ਮੱਚ ਜਾਂਦਾ ਹੈ। ਵੀਡੀਓ ਦਾ ਬਾਹਰ ਆਉਂਦਿਆਂ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕੈਪਟਨ ਨੂੰ ਇਸ ਵਿਰੁੱਧ ਕਰਾਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼੍ਰੀ ਅਕਾਲੀ ਤਖ਼ਤ ਸਾਹਿਬ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।ਫਸ ਗਏ ਕੈਪਟਨ ਦੇ ਇੱਕ ਹੋਰ ਮੰਤਰੀ, ਅਕਾਲੀ ਦਲ ਨੇ ਬੀੜੀਆਂ ਤੋਪਾਂ! ਚੰਡੀਗੜ੍ਹ: ਕੈਪਟਨ ਦਾ ਇੱਕ ਹੋਰ ਮੰਤਰੀ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ। pic.twitter.com/hcJW3mYxzA
— ABP Sanjha (@abpsanjha) December 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement