ਪੜਚੋਲ ਕਰੋ

ਸੁਖਪਾਲ ਖਹਿਰਾ ਵੱਲੋਂ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ! ਭਗਵੰਤ ਮਾਨ ਨੂੰ ਮਿਲੇਗੀ ਸਿੱਧੀ ਟੱਕਰ?

ਚੰਡੀਗੜ੍ਹ: ਦੋ ਦਿਨ ਪਹਿਲਾਂ ਹੋਂਦ ਵਿੱਚ ਆਈ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਥੰਮ੍ਹ ਕਹੇ ਜਾਂਦੇ ਸੰਸਦ ਮੈਂਬਰ ਭਗਵੰਤ ਮਾਨ ਵਿਰੁੱਧ ਹੀ ਚੋਣ ਲੜਨ ਦਾ ਮਨ ਬਣਾ ਲਿਆ ਹੈ। 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਬਠਿੰਡਾ ਜਾਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮਾਤ-ਪਾਰਟੀ ਕਾਂਗਰਸ ਦੀ ਸ਼ਲਾਘਾ ਕਰਦਿਆਂ ਉਸ ਨੂੰ 'ਆਪ' ਨਾਲੋਂ ਬਿਹਤਰ ਦੱਸਿਆ। ਦੋਵਾਂ ਥਾਵਾਂ 'ਤੇ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਜਿਹੇ ਵੱਡੇ ਚਿਹਰੇ ਹਨ ਤੇ ਖਹਿਰਾ ਨੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਚੁਣੌਤੀ ਦੇਣ ਦਾ ਮਨ ਬਣਾ ਲਿਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਲੋਕ ਕਹਿੰਦੇ ਤਾਕਤਵਰ ਪਰਿਵਾਰ ਖ਼ਿਲਾਫ਼ ਖੜ੍ਹਨਾ ਚਾਹੀਦਾ ਹੈ, ਇਸ ਲਈ ਉਹ ਬਾਦਲ ਪਰਿਵਾਰ ਵਿਰੁੱਧ ਡਟਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੰਗਰੂਰ ਤੋਂ ਵੀ ਚੋਣ ਲੜ ਸਕਦੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਸਾਰੇ ਹਮਖਿਆਲੀ ਇੱਕ ਮੰਚ 'ਤੇ ਹੋਣਗੇ। ਆਪਣੀ ਤੇ ਪਾਰਟੀ ਦੀ ਸਿਆਸੀ ਸਫ਼ਲਤਾ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਖਹਿਰਾ ਪਸੰਦ ਨਹੀਂ ਆਉਂਦਾ ਪਰ ਪੰਜਾਬ ਦੇ ਲੋਕ ਮੇਰੇ ਨਾਲ ਹਨ, ਇਸ ਲਈ ਉਹ ਆਸਵੰਦ ਹਨ। 'ਆਪ' ਦੇ ਹਮਖਿਆਲੀ ਵਿਧਾਇਕਾਂ ਦੇ ਉਨ੍ਹਾਂ ਨਾਲ ਆਉਣ ਬਾਰੇ ਖਹਿਰਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਸਾਡੇ ਵਿਧਾਇਕ ਅਸਤੀਫਾ ਦੇਣ ਤੇ ਵਿਰੋਧੀ ਧਿਰ ਦਾ ਦਰਜਾ ਅਕਾਲੀ ਦਲ ਨੂੰ ਜਾਣ ਦਾ ਮੌਕਾ ਮਿਲੇ। ਖਹਿਰਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਜਲਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਟਕਸਾਲੀ ਕਦੇ ਵੀ 'ਆਪ' ਨਾਲ ਨਹੀਂ ਜਾਣਗੇ ਤੇ ਨਾ ਹੀ ਕੋਈ ਵੀ ਹੋਰ ਪਾਰਟੀ 'ਆਪ' ਨਾਲ ਗੱਠਜੋੜ ਕਰੇਗੀ। ਹਾਲਾਂਕਿ, ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਤੇ ਕਾਂਗਰਸ ਫਿਕਸਡ ਮੈਚ ਖੇਡ ਰਹੀਆਂ ਪਰ ਫਿਰ ਵੀ 'ਆਪ' ਨੂੰ ਮਾੜਾ ਕਿਹਾ। ਉਨ੍ਹਾਂ ਕਿਹਾ ਕਿ 'ਆਪ' ਨਾਲੋਂ ਕਾਂਗਰਸ 100 ਦਰਜੇ ਚੰਗੀ ਹੈ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੋਗਲਾ ਇਨਸਾਨ ਪਰ ਰਾਹੁਲ ਗਾਂਧੀ ਚੰਗੇ ਹਨ। ਪੰਜਾਬ ਦੇ ਲੀਡਰਾਂ ਵਿੱਚ ਵੀ ਖਹਿਰਾ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਪਸੰਦ ਆਏ। ਆਪਣੇ 'ਸੱਜਰੇ ਵਿਰੋਧੀ' ਭਗਵੰਤ ਮਾਨ ਨੂੰ ਖਹਿਰਾ ਚੰਗਾ ਨਹੀਂ ਸਮਝਦੇ ਤੇ ਕਹਿੰਦੇ ਹਨ ਕਿ ਭਗਵੰਤ ਨੂੰ ਤਮੀਜ਼ ਨਹੀਂ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ 'ਚ ਅੱਵਲ ਦਰਜਾ ਮਿਲ ਸਕਦੀ ਹੈ, ਪਰ ਸਿੱਧੂ ਕਿਸੇ ਵੇਲੇ ਵੀ ਸਾਡੇ ਨਾਲ ਆ ਸਕਦੇ ਹਨ।

ਟਾਪ ਹੈਡਲਾਈਨ

Punjab Election News : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ , 12 ਨਵੰਬਰ ਨੂੰ ਹੋਵੇਗਾ ਇਹ ਕੰਮ !
Punjab Election News : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ , 12 ਨਵੰਬਰ ਨੂੰ ਹੋਵੇਗਾ ਇਹ ਕੰਮ !
High Blood Sugar : ਡਾਇਬਟੀਜ਼ ਨਾਲ ਕਿਵੇਂ ਹੋ ਸਕਦੀ ਹੈ ਮੌਤ? ਸ਼ੂਗਰ ਵਧਣ ਨਾਲ ਸਰੀਰ ਦੇ ਕਿਹੜੇ ਅੰਗਾਂ 'ਤੇ ਪੈਂਦਾ ਹੈ ਅਸਰ
High Blood Sugar : ਡਾਇਬਟੀਜ਼ ਨਾਲ ਕਿਵੇਂ ਹੋ ਸਕਦੀ ਹੈ ਮੌਤ? ਸ਼ੂਗਰ ਵਧਣ ਨਾਲ ਸਰੀਰ ਦੇ ਕਿਹੜੇ ਅੰਗਾਂ 'ਤੇ ਪੈਂਦਾ ਹੈ ਅਸਰ
Punjab Congress ਦੀ 'ਪੰਜਾਬ ਮੰਗਦਾ ਇਨਸਾਫ਼' ਮੁਹਿੰਮ ਕੱਲ੍ਹ ਤੋਂ ਸ਼ੁਰੂ,  ਸੰਸਦ ਮੈਂਬਰਾਂ ਦੇ ਚੋਣ ਲੜਨ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ 
Punjab Congress ਦੀ 'ਪੰਜਾਬ ਮੰਗਦਾ ਇਨਸਾਫ਼' ਮੁਹਿੰਮ ਕੱਲ੍ਹ ਤੋਂ ਸ਼ੁਰੂ,  ਸੰਸਦ ਮੈਂਬਰਾਂ ਦੇ ਚੋਣ ਲੜਨ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ 
Ropar News : ਰੋਪੜ 'ਚ ਪਟਾਕਾ ਚਲਾਉਂਦੇ ਸਮੇਂ ਨੌਜਵਾਨ ਦੀ ਮੌਤ, ਪਰਿਵਾਰ ਦੀਆਂ ਅੱਖਾਂ ਸਾਹਮਣੇ ਵਾਪਰਿਆ ਹਾਦਸਾ
Ropar News : ਰੋਪੜ 'ਚ ਪਟਾਕਾ ਚਲਾਉਂਦੇ ਸਮੇਂ ਨੌਜਵਾਨ ਦੀ ਮੌਤ, ਪਰਿਵਾਰ ਦੀਆਂ ਅੱਖਾਂ ਸਾਹਮਣੇ ਵਾਪਰਿਆ ਹਾਦਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Embed widget