ਜਲੰਧਰ: ਬੀਤੇ ਦਿਨੀਂ ਪੰਜਾਬ ਦੇ ਨਵੇਂ ਬਣੇ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਦੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਨਾਲ ਤਸਵੀਰ 'ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਹਨ। ਇੱਥੇ ਤਸਵੀਰ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਡੀਜੀਪੀ ਦੀ ਕਾਫੀ ਆਲੋਚਨਾ ਕੀਤੀ।
ਸਬੰਧਤ ਖ਼ਬਰ: ਪੰਜਾਬ ਦੇ ਨਵੇਂ DGP ਨੂੰ ਅਰੂਸਾ ਦਾ ਥਾਪੜਾ..?
ਖਹਿਰਾ ਨੇ ਦਿਨਕਰ ਗੁਪਤਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਡੀਜੀਪੀ ਪਾਕਿ ਔਰਤ ਨਾਲ ਪਾਰਟੀਆਂ ਕਰਦਾ ਹੈ। ਉਨ੍ਹਾਂ ਤਸਵੀਰ ਦਿਖਾਉਂਦਿਆਂ ਕਿਹਾ ਕਿ ਦਿਨਕਰ ਗੁਪਤਾ, ਅਰੂਸਾ ਦੇ ਗੋਡੀਂ ਹੱਥ ਲਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ ਚੰਗੇ ਅਫਸਰਾਂ ਨੂੰ ਛੱਡ ਕੇ ਅਜਿਹੇ ਡੀਜੀਪੀ ਦੀ ਨਿਯੁਕਤੀ ਕੀਤੇ ਜਾਣਾ ਮੰਦਭਾਗਾ ਹੈ।
ਸੁਖਪਾਲ ਖਹਿਰਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਇਸ ਮਸਲੇ ਵਿੱਚ ਮੋਦੀ ਸਰਕਾਰ ਨੂੰ ਵੀ ਲਪੇਟ ਲਿਆ। ਉਨ੍ਹਾਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਨਜ਼ਦੀਕੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਆਵਾਜ਼ ਬੁਲੰਦ ਕਰਨ ਦਾ ਦਮ ਰੱਖਣ ਵਾਲੇ ਅਫਸਰਾਂ ਨੂੰ ਖੂੰਜੇ ਲਾਉਂਦੇ ਰਹਿੰਦੇ ਹਨ।