ਪੜਚੋਲ ਕਰੋ

ਖਹਿਰਾ ਕਿਸ ਗੱਲੋਂ ਕਰਨਗੇ ਰਾਹੁਲ ਗਾਂਧੀ ਦਾ ਧੰਨਵਾਦ!

ਚੰਡੀਗੜ੍ਹ: "ਜੇ ਰਾਹੁਲ ਗਾਂਧੀ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾਹ ਦਿਖਾਉਂਦੇ ਹਨ ਤਾਂ ਮੈਂ ਉਨ੍ਹਾਂ ਦਾ ਸਵਾਗਤ ਤੇ ਧੰਨਵਾਦ ਕਰਾਂਗਾ ਕਿਉਂਕਿ ਰਾਣਾ ਗੁਰਜੀਤ ਨੇ ਪੰਜਾਬ ਨਾਲ ਵੱਡੇ ਘਪਲੇ ਕੀਤੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਬਚਾਅ ਰਹੇ ਹਨ।" ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਖ਼ਬਰਾਂ ਆ ਰਹੀਆਂ ਹਨ ਕਿ ਰਾਣਾ ਨੂੰ ਕੈਬਨਿਟ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਦਾ ਵਿਸਥਾਰ ਵੀ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਰਾਹੁਲ ਗਾਂਧੀ ਨੇ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚੋਂ ਬਾਹਰ ਕੱਢਣ ਦੀ ਸ਼ਰਤ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਣਾ ਇਸ ਤੋਂ ਬਚਣ ਦੇ ਕਈ ਹੀਲੇ ਕਰ ਰਿਹਾ ਹੈ। ਉਹ ਅਰੂਸਾ ਆਲਮ ਦੇ ਵੀ ਗੋਡੇ ਘੁੱਟਦਾ ਹੈ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਖ਼ਿਲਾਫ਼ ਜਾ ਕੇ ਚੁਰਾਸੀ ਦੇ ਮਾਮਲੇ 'ਤੇ ਗਾਂਧੀ ਪਰਿਵਾਰ ਦੇ ਪੱਖ ਵਿੱਚ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਰਾਣੇ ਦੇ ਬਿਆਨ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਖਹਿਰਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਕਦੇ ਭਵਿੱਖ ਵਿੱਚ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਸਕਦੇ ਹਨ ਤਾਂ ਉਨ੍ਹਾਂ ਕਿਹਾ, "ਰਾਜਨੀਤੀ ਵਿੱਚ ਕਿਸੇ ਵੀ ਸੰਭਾਵਨਾ ਨੂੰ ਕਦੇ ਰੱਦ ਨਹੀਂ ਕੀਤਾ ਜਾ ਸਕਦਾ ਪਰ ਮੇਰਾ ਕਾਂਗਰਸ ਵਿੱਚ ਜਾਣ ਦਾ ਕੋਈ ਮੂੜ ਨਹੀਂ।" ਉਨ੍ਹਾਂ ਕਿਹਾ, "ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਕੈਪਟਨ ਕੁਰਸੀ ਛੱਡਣ ਅਸੀਂ ਪੰਜਾਬ ਦੀ ਦਸ਼ਾ ਸੁਧਾਰ ਕੇ ਦਿਖਾ ਦੇਵਾਂਗੇ। ਮਨੀਸ਼ ਸਿਸੋਦੀਆ ਦੇ ਪੰਜਾਬ ਨਾ ਆਉਣ ਬਾਰੇ ਉਨ੍ਹਾਂ ਕਿਹਾ ਕਿ ਨਾ ਆਉਣ ਦਾ ਸਹੀ ਕਾਰਨ ਤਾਂ ਉਹੀ ਦੱਸ ਸਕਦੇ ਹਨ ਪਰ ਉਹ ਜਲਦ ਹੀ ਪੰਜਾਬ ਆਉਣਗੇ। ਉਨ੍ਹਾਂ ਉਪਰ ਉਪ ਮੁੱਖ ਮੰਤਰੀ ਅਹੁਦੇ ਦੀ ਵੀ ਜ਼ਿਮੇਵਾਰੀ ਹੈ। ਇਸ ਲਈ ਵੀ ਉਹ ਜ਼ਿਆਦਾ ਰੁੱਝੇ ਰਹਿੰਦੇ ਹਨ।

ਟਾਪ ਹੈਡਲਾਈਨ

Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Embed widget