ਪੜਚੋਲ ਕਰੋ
Advertisement
ਪਾਕਿ ਜਾਣ ਦਾ ਸੱਦਾ ਠੁਕਰਾਉਣ 'ਤੇ ਕੈਪਟਨ ਨੂੰ ਖਹਿਰਾ ਨੇ ਦਿਵਾਈ 'ਮਿੱਤਰਾਂ' ਦੀ ਯਾਦ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ੀ ਦੋਸਤੀ 'ਤੇ ਫਿਰ ਤੋਂ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਪਾਕਿਸਤਾਨ ਦੀਆਂ ਦਹਿਸ਼ਤੀ ਗਤੀਵਿਧਿਆਂ ਤੋਂ ਅੱਕੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਦੋਸਤੀਆਂ ਨਿਭਾਉਂਦੇ ਸਮੇਂ ਵੀ ਸੰਜੀਦਗੀ ਵਰਤਣੀ ਚਾਹੀਦੀ ਹੈ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦਾ ਨੀਂਹ ਪੱਥਰ ਰੱਖਣ ਲਈ ਨਵਜੋਤ ਸਿੱਧੂ ਤੇ ਕੇਂਦਰੀ ਵਿਦੇਸ਼ ਮੰਤਰੀ ਸਮੇਤ ਕੈਪਟਨ ਨੂੰ ਵੀ ਸੱਦਾ ਦਿੱਤਾ ਸੀ, ਜਿਸ ਨੂੰ ਮੁੱਖ ਮੰਤਰੀ ਨੇ ਠੁਕਰਾ ਦਿੱਤਾ ਹੈ।
ਦਰਅਸਲ, ਮੁੱਖ ਮੰਤਰੀ ਨੇ ਸੋਮਵਾਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਸੀ ਕਿ ਉਹ ਗੁਰੂ ਨਾਨਕ ਦੀ ਜਨਮਭੂਮੀ 'ਤੇ ਜਾਣਾ ਚਾਹੁੰਦੇ ਹਨ ਪਰ ਉਹ ਪਾਕਿਸਤਾਨ ਦੀਆਂ ਦਹਿਸ਼ਤੀ ਗਤੀਵਿਧੀਆਂ ਕਰਕੇ ਨਹੀਂ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਅਜਿਹੇ ਕਾਰਨਾਂ ਦਾ ਹਵਾਲਾ ਦੇ ਕੇ ਠੁਕਰਾ ਦਿੱਤਾ ਸੀ।If @capt_amarinder is so upset with Pak bcoz of its terror activities then he should severe ties with his Pakistani friend too who’s enjoying his hospitality in the official residence of Pb Cm.The logic of Cm to deny Pak invite reflects blatant double standards!-Khaira @ZeePunjab https://t.co/X2UN1CYJAc
— Sukhpal Singh Khaira (@SukhpalKhaira) November 26, 2018
ਇਸ 'ਤੇ ਸੁਖਪਾਲ ਖਹਿਰਾ ਨੇ ਟਵੀਟ ਕਰ ਕੇ ਬਗ਼ੈਰ ਅਰੂਸਾ ਆਲਮ ਦਾ ਨਾਂ ਲਏ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਉਨ੍ਹਾਂ ਦੇ ਪਾਕਿਸਤਾਨੀ ਦੋਸਤ ਉਨ੍ਹਾਂ ਦੀ ਖਾਤਿਰਦਾਰੀ ਦਾ ਆਨੰਦ ਮਾਣਦੇ ਰਹੇ ਹਨ ਤਾਂ ਕੈਪਟਨ ਨੂੰ ਉੱਥੇ ਵੀ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਸੀ। ਖਹਿਰਾ ਨੇ ਕਿਹਾ ਕਿ ਕੈਪਟਨ ਵੱਲੋਂ ਪਾਕਿਸਤਾਨ ਦਾ ਸੱਦਾ ਠੁਕਰਾਉਣਾ ਉਨ੍ਹਾਂ ਦੇ ਦੋਗਲੇ ਹੋਣ ਦਾ ਸਬੂਤ ਹੈ।That( going to Pak) is his(Sidhu) wish, I can't say anything. I only know my responsibility as CM and a Sikh so that is why we wanted this( #KartarpurCorridor) to happen but also my responsibility is to maintain law and order and that prevents me from going(to Pak): Punjab CM pic.twitter.com/RguOPUPPaA
— ANI (@ANI) November 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement