ਪੜਚੋਲ ਕਰੋ

ਖਹਿਰਾ ਦੀ ਵਿਧਾਇਕੀ ਨੂੰ ਖ਼ਤਰਾ, ਦਬਾਅ ਵਧਣ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਨੋਟਿਸ ਕਰਨ ਦੀ ਤਿਆਰੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗ਼ੀ ਤੇ ਅਸੰਤੁਸ਼ਟ ਵਿਧਾਇਕਾਂ ਦੇ ਅਸਤੀਫਿਆਂ ਮਗਰੋਂ ਉਨ੍ਹਾਂ ਨੂੰ ਵਿਧਾਨ ਸਭਾ ਵਿੱਚੋਂ ਛਾਂਟੇ ਜਾਣ ਦੀ ਮੰਗ ਤੇਜ਼ ਹੋ ਗਈ ਹੈ। ਅਜਿਹੇ ਵਿੱਚ ਵਿਧਾਨ ਸਭਾ ਸਪੀਕਰ 'ਤੇ ਵਧ ਰਹੇ ਦਬਾਅ ਕਾਰਨ ਜਿੱਥੇ ਫੂਲਕਾ ਨੂੰ ਅਸਤੀਫ਼ਾ ਦੇਣ ਲਈ ਸਹੀ ਢੰਗ ਅਪਣਾਉਣ ਲਈ ਕਿਹਾ ਗਿਆ ਹੈ, ਉੱਥੇ ਸੁਖਪਾਲ ਖਹਿਰਾ ਨੂੰ ਆਪਣੀ ਵਿਧਾਇਕੀ ਨੂੰ ਮਿਲੀ ਚੁਣੌਤੀਆਂ ਦਾ ਜਵਾਬ ਦੇਣ ਲਈ ਜਨਤਕ ਇਸ਼ਤਿਹਾਰ ਦਾ ਸਹਾਰਾ ਲਿਆ ਜਾ ਸਕਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਵਜੋਂ ਦਿੱਤੇ ਅਸਤੀਫ਼ੇ ਬਾਰੇ ਉਨ੍ਹਾਂ ਦੀ ਜਵਾਬਤਲਬੀ ਜਨਤਕ ਇਸ਼ਤਿਹਾਰ ਦੇ ਕੇ ਕਰਨਗੇ। ਇਸ ਤੋਂ ਇਲਾਵਾ ‘ਆਪ’ ਦੇ ਹੀ ਵਿਧਾਇਕ ਐੱਚ ਐੱਸ ਫੂਲਕਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਉਪਰ ਕਾਨੂੰਨੀ ਰਾਏ ਲਈ ਜਾ ਰਹੀ ਹੈ। ਦਰਅਸਲ, ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਤਿੰਨ ਵਿਧਾਇਕ ਸੁਖਪਾਲ ਸਿੰਘ ਖਹਿਰਾ, ਐੱਚ.ਐੱਸ. ਫੂਲਕਾ ਤੇ ਮਾਸਟਰ ਬਲਦੇਵ ਸਿੰਘ ਅਸਤੀਫ਼ੇ ਦੇ ਚੁੱਕੇ ਹਨ, ਇਸ ਦੇ ਬਾਵਜੂਦ ਉਹ ਵਿਧਾਨ ਸਭਾ ’ਚ ਆ ਰਹੇ ਹਨ ਤੇ ਇਸ ਸਬੰਧੀ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇਣ ਵਾਲੇ ਵਿਧਾਇਕ ਵਿਧਾਨ ਸਭਾ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸ ਪਾਰਟੀ ਦੇ ਕੁਝ ਵਿਧਾਇਕ ਆਪਣੇ ਆਪ ਨੂੰ ਪਾਰਟੀ ਤੋਂ ਅਲੱਗ ਦੱਸ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਪਾਰਟੀ ਦੇ ਅਸਤੀਫ਼ਾ ਦੇਣ ਵਾਲੇ ਵਿਧਾਇਕ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਆਮ ਵਾਂਗ ਟੀਏ, ਡੀਏ ਤੇ ਹੋਰ ਸੁੱਖ-ਸਹੂਲਤਾਂ ਮਾਣ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਕਾਂਗਰਸ ਤੇ ‘ਆਪ’ ਵਿਚਕਾਰ ਸਮਝੌਤਾ ਹੋਣ ਦਾ ਵੀ ਖ਼ਦਸ਼ਾ ਜ਼ਾਹਰ ਕੀਤਾ। ਇਸ ’ਤੇ ਸਪੀਕਰ ਨੇ ਦੱਸਿਆ ਕਿ ਉਹ ਖਹਿਰਾ ਨੂੰ ਦੋ-ਤਿੰਨ ਵਾਰ ਨੋਟਿਸ ਭੇਜ ਕੇ ਅਸਤੀਫ਼ੇ ਬਾਰੇ ਨਿੱਜੀ ਤੌਰ ’ਤੇ ਮਿਲ ਕੇ ਜਵਾਬ ਦੇਣ ਲਈ ਕਹਿ ਚੁੱਕੇ ਹਨ, ਪਰ ਉਹ ਇਨ੍ਹਾਂ ਨੋਟਿਸਾਂ ਉਪਰ ਰਿਪੋਰਟ ਕਰਵਾ ਦਿੰਦੇ ਹਨ ਕਿ ਉਹ ਮਿਲੇ ਨਹੀਂ ਹਨ। ਹੁਣ ਖਹਿਰਾ ਨੂੰ ਜਨਤਕ ਇਸ਼ਤਿਹਾਰ ਰਾਹੀਂ ਜਾਣੂੰ ਕਰਵਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਸਪੀਕਰ ਨੇ ਕਿਹਾ ਕਿ ਜਿੱਥੋਂ ਤਕ ਫੂਲਕਾ ਦੇ ਅਸਤੀਫ਼ੇ ਦਾ ਸਵਾਲ ਹੈ, ਉਨ੍ਹਾਂ ਕੱਲ੍ਹ ਹੀ ਫੂਲਕਾ ਨੂੰ ਸੱਦ ਕੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਨਿਰਧਾਰਿਤ ਨਿਯਮਾਂ ਅਨੁਸਾਰ ਨਹੀਂ ਲਿਖਿਆ ਗਿਆ, ਪਰ ਫੂਲਕਾ ਇਸ ਨੂੰ ਸਹੀ ਕਰਾਰ ਦੇ ਰਹੇ ਹਨ। ਇਸ ਕਾਰਨ ਉਨ੍ਹਾਂ ਫੂਲਕਾ ਦੇ ਅਸਤੀਫ਼ੇ ਬਾਰੇ ਕਾਨੂੰਨੀ ਸਲਾਹ ਲੈਣ ਦਾ ਫ਼ੈਸਲਾ ਕੀਤਾ ਹੈ। ਸਪੀਕਰ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ, ਪਰ ਫਿਰ ਵੀ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਦਾਲਤ ਜਾ ਸਕਦਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...
ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab ASI Murder Case: ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Embed widget