ਪੜਚੋਲ ਕਰੋ

ਭਗਵੰਤ ਮਾਨ ਨਹੀਂ ਬਾਦਲਾਂ ਦੀ ਨੂੰਹ ਨੂੰ ਹੀ ਟੱਕਰ ਦੇਣਗੇ ਖਹਿਰਾ!

ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਬਣਾਉਣ ਮਗਰੋਂ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਨੂੰ ਨਹੀਂ ਸਗੋਂ ਬਠਿੰਡਾ ਤੋਂ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਹੀ ਚੁਣੌਤੀ ਦੇਣਗੇ। ਖਹਿਰਾ ਨੇ ਨਵੀਂ ਪਾਰਟੀ ਬਣਾਉਣ ਮਗਰੋਂ ਕਿਹਾ ਸੀ ਕਿ ਉਹ ਸੰਗਰੂਰ ਜਾਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਸੁਖਪਾਲ ਖਹਿਰਾ ਨੇ ਹੁਣ ਆਪਣੀ ਪਾਰਟੀ ਦਾ ਪਹਿਲਾ ਦਫ਼ਤਰ ਬਠਿੰਡਾ ਵਿੱਚ ਬਣਾਇਆ ਹੈ। ਇਸ ਤੋਂ ਸਾਫ ਹੈ ਕਿ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ। ਉਂਝ ਖਹਿਰਾ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਉਂਝ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਸੰਕੇਤ ਦਿੰਦਿਆਂ ਚੋਣ ਲੜਨ ਦਾ ਫ਼ੈਸਲਾ ਵਰਕਰਾਂ ਤੇ ਹਮਖਿਆਲੀ ਪਾਰਟੀਆਂ ਦੇ ਹੱਥ ਹੋਣ ਦੀ ਗੱਲ ਕਹੀ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਆਗਾਮੀ ਚੋਣਾਂ ਮੌਕੇ ‘ਆਪ’ ਨਾਲ ਸਮਝੌਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਬੇਸ਼ੱਕ ‘ਆਪ’ ਵਾਲੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ, ਪਰ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ‘ਆਪ’ ਲਈ ਖੁੱਲ੍ਹੇ ਹਨ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਚੋਣ ਹਲਕੇ ਤੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਹਿਲਾਂ ਚਰਚਾ ਸੀ ਕਿ ਉਹ ਫਰੀਦਕੋਟ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਬਠਿੰਡਾ ਹਲਕੇ ਵਿੱਚ ਸਰਗਰਮੀ ਵੀ ਘਟਾ ਦਿੱਤੀ ਸੀ ਪਰ ਹੁਣ ਉਹ ਫਿਰ ਸਰਗਰਮ ਹੋ ਗਏ ਹਨ। ਇਸ ਤੋਂ ਸਾਫ ਹੈ ਕਿ ਹਰਸਿਮਰਤ ਬਾਦਲ ਹਲਕਾ ਨਹੀਂ ਬਲਣਗੇ।

ਟਾਪ ਹੈਡਲਾਈਨ

Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Punjab News: ਪੰਜਾਬ ਪੁਲਿਸ ਵਿਭਾਗ ‘ਚ ਮੱਚਿਆ ਹੜਕੰਪ! ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ; DSP ਸਸਪੈਂਡ ਕੀਤਾ ਗਿਆ...
ਪੰਜਾਬ ਪੁਲਿਸ ਵਿਭਾਗ ‘ਚ ਮੱਚਿਆ ਹੜਕੰਪ! ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ; DSP ਸਸਪੈਂਡ ਕੀਤਾ ਗਿਆ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Embed widget