ਪੜਚੋਲ ਕਰੋ

ਮੁਅੱਤਲੀ ਮਗਰੋਂ ਸੁਖਪਾਲ ਖਹਿਰਾ ਧੜੇ ਦਾ ਵੱਡਾ ਐਲਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਧੜੇ ਨੇ ਪੱਕੀ ਲਕੀਰ ਖਿੱਚ ਦਿੱਤੀ ਹੈ। ਅੱਜ ਚੰਡੀਗੜ੍ਹ ਵਿੱਚ ਬਾਗੀ ਧੜੇ ਵੱਲੋਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੱਖ ਹੋ ਕੇ ਚੱਲਣ ਦਾ ਫੈਸਲਾ ਹੋ ਗਿਆ ਹੈ। ਸੁਖਪਾਲ ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਅੱਠ ਦਿਨ ਪੂਰੇ ਪੰਜਾਬ ਵਿੱਚ ਇਨਸਾਫ ਮਾਰਚ ਕਰਨਗੇ। ਇਸ ਦੌਰਾਨ ਪੰਜਾਬ ਦੀ ਜਨਤਾ ਤੋਂ ਰਾਏ ਲਈ ਜਾਵੇਗੀ। ਉਸ ਮੁਤਾਬਕ ਅਗਲੀ ਰਣਨੀਤੀ ਐਲਾਨੀ ਜਾਏਗੀ। ਇਸ ਮੌਕੇ ਸੁਖਪਾਲ ਖਹਿਰਾ ਨੇ ਨਵਾਂ ਨਾਅਰਾ ਦਿੱਤਾ, ਕੇਜਰੀਵਾਲ, ਕੇਜਰੀਵਾਲ ਪੰਜਾਬ ਦਾ ਸਾਰਾ ਧੂੰਆਂ ਤੇਰੇ ਨਾਲ। ਇਸ ਦੇ ਨਾਲ ਹੀ ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਹ ਛੇਤੀ ਹੀ ਖਹਿਰਾ ਧੜੇ ਵਿੱਚ ਸ਼ਾਮਲ ਹੋਣਗੇ। ਮੀਟਿੰਗ ਮਗਰੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਮੁਅੱਤਲੀ ਦਾ ਕੋਈ ਨੋਟਿਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੜੇ ਦੀ ਕੋਰ ਕਮੇਟੀ ਗੈਰ ਸੰਵਿਧਾਨਕ ਹੈ। ਉਸ ਨੂੰ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਪਾਰਟੀ ਦਾ ਢਾਂਚਾ ਵੀ ਗ਼ੈਰ ਸੰਵਿਧਾਨਕ ਹੈ। ਕੰਵਰ ਸੰਧੂ ਨੇ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਕੋਈ ਵੀ ਅਨੁਸਾਸ਼ਨੀ ਕਮੇਟੀ ਨਹੀਂ ਬਣੀ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੂੰ ਨੋਟਿਸ ਭੇਜਿਆ ਜਾਵੇਗਾ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਨਾਲ ਕੀਤਾ ਧੋਖਾ ਕੀਤਾ ਹੈ। ਉਨ੍ਹਾਂ ਨੇ ਤਾਨਾਸ਼ਾਹ ਰਵੱਈਆ ਅਪਣਾਇਆ ਹੈ। ਖਹਿਰਾ ਨੇ ਕਿਹਾ ਕਿ ਅਨੁਸਾਸ਼ਨੀ ਕਮੇਟੀ ਤੇ ਲੋਕ ਅਯੁਕਤ ਦੀ ਨਿਯੁਕਤੀ ਕੀਤੀ ਜਾਵੇਗੀ। ਡਾ. ਕੇ.ਐਸ. ਔਲਖ ਨੂੰ ਲੋਕ ਅਯੁਕਤ ਲਾਇਆ ਜਾਵੇਗਾ। ਕੇਐਸ ਔਲਖ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ। ਇਸ ਤੋਂ ਇਲਾਵਾ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਤੇ ਕਰਮਜੀਤ ਕੌਰ ਮਾਨਸਾ ਅਨੁਸਾਸ਼ਨੀ ਕਮੇਟੀ ਦਾ ਕੰਮ ਵੇਖਣਗੇ। ਇਹ ਕਮੇਟੀ ਆਮ ਆਦਮੀ ਪਾਰਟੀ ਨੂੰ ਕਾਰਨ ਦੱਸੋ ਨੋਟਿਸ ਭੇਜੇਗੀ।

ਟਾਪ ਹੈਡਲਾਈਨ

Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Government Employees: ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Embed widget