ਪੜਚੋਲ ਕਰੋ

ਮੁਤਵਾਜ਼ੀ ਜਥੇਦਾਰਾਂ ਦੀ ਲੜਾਈ ਬਾਰੇ ਖਹਿਰਾ ਦਾ ਸੁਝਾਅ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਤੇ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਵੱਲੋਂ ਸ਼ੁਰੂ ਕੀਤਾ ‘ਇਨਸਾਫ ਮੋਰਚਾ’ ਅੱਜ 5ਵੇਂ ਦਿਨ ਬਰਨਾਲਾ ਦੇ ਧਨੌਲਾ ਤੋਂ ਰਵਾਨਾ ਹੋਇਆ। ਇਸ ਮੌਕੇ ਬਲਵਿੰਦਰ ਸਿੰਘ ਬੈਂਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ’ਤੇ ਖੂਬ ਤਾਹਨੇ ਕੱਸੇ। ਖਹਿਰਾ ਨੇ ਵੀ ਕੈਪਟਨ ਸਰਕਾਰ ਦੀਆਂ ਬਦਕੋਈਆਂ ਕੀਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਖਹਿਰਾ ਨੇ ਕਿਹਾ ਕਿ ਇਨਸਾਫ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲ਼ੀਕਾਂਡ, ਕਿਸਾਨ ਖ਼ੁਦਕੁਸ਼ੀਆਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ 20 ਮਹੀਨਿਆਂ ਦਾ ਸਮਾਂ ਹੋ ਗਿਆ ਹੈ। ਹੁਣ ਤਕ ਕੈਪਟਨ ਰਾਜ ਵਿੱਚ ਕਰੀਬ 550 ਕਿਸਾਨ ਆਪਣੀ ਜਾਨ ਦੇ ਚੁੱਕੇ ਸਨ। ਬਰਗਾੜੀ ਮੋਰਚੇ ਦੇ ਲੀਡਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦਰਮਿਆਨ ਚੱਲ ਰਹੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਮੰਡ ਨੂੰ ਕੈਪਟਨ ਦੇ ਦੋ ਮੰਤਰੀਆਂ ਦੇ ਬਹਿਕਾਵੇ ਵਿੱਚ ਆ ਕੇ ਮੋਰਚਾ ਖ਼ਤਮ ਨਹੀਂ ਕਰਨਾ ਚਾਹੀਦਾ ਸੀ ਬਲਕਿ ਲੋਕਾਂ ਤੇ ਹੋਰ ਮੁਤਵਾਜ਼ੀ ਜਥੇਦਾਰਾਂ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਮਾਰਚ ਵਿੱਚ ਸ਼ਾਮਲ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਸਥਾਪਤ ਹੋ ਗਿਆ ਹੈ ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਕਿਸਾਨ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਇੱਥੇ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਮੰਗੀ ਮਾਫੀ ਸਿਰਫ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਖ਼ਤਮ ਹੋਣ ਦੀ ਕਗਾਰ ’ਤੇ ਖੜ੍ਹਾ ਹੈ।

ਟਾਪ ਹੈਡਲਾਈਨ

Punjab Weather: ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਬਾਰਿਸ਼-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ; ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sarpanch Arrest: ਵੱਡੀ ਖਬਰ, ਪੁਲਿਸ ਵੱਲੋਂ ਸਰਪੰਚ ਨੂੰ ਅਚਾਨਕ ਕੀਤਾ ਗਿਆ ਗ੍ਰਿਫਤਾਰ! ਜਾਣੋ ਕਿਉਂ ਹੋਈ ਸਖਤ ਕਾਰਵਾਈ?
ਵੱਡੀ ਖਬਰ, ਪੁਲਿਸ ਵੱਲੋਂ ਸਰਪੰਚ ਨੂੰ ਅਚਾਨਕ ਕੀਤਾ ਗਿਆ ਗ੍ਰਿਫਤਾਰ! ਜਾਣੋ ਕਿਉਂ ਹੋਈ ਸਖਤ ਕਾਰਵਾਈ?
Earthquake: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਭੜਥੂ; 2.9 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਭੜਥੂ; 2.9 ਤੀਬਰਤਾ ਨਾਲ ਜ਼ੋਰਦਾਰ ਝਟਕੇ...
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Embed widget