ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਗਰਮੀ ਹਾਲੇ ਪੂਰੀ ਸ਼ੁਰੂ ਨਹੀਂ ਹੋਈ , ਅਪ੍ਰੈਲ ਮਹੀਨੇ 'ਚ ਹੀ ਬਿਜਲੀ ਦੇ ਲੰਬੇ ਕੱਟਾਂ ਨੇ ਕੱਢਤੇ ਵੱਟ
ਪੰਜਾਬ 'ਚ ਆਮ ਤੌਰ 'ਤੇ ਪੂਰੀ ਗਰਮੀ ਤੇ ਲੂ ਮਈ ਮਹੀਨੇ 'ਚ ਪੈਂਦੀ ਹੈ ਪਰ ਇਸ ਵਾਰ ਪੱਛਮੀ ਗੜਬੜੀ ਕਰਕੇ ਅਪ੍ਰੈਲ ਮਹੀਨੇ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ ਤੇ ਰਹਿੰਦੀ ਕਸਰ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਕੱਢਣੀ ਸ਼ੁਰੂ ਕਰ ਦਿੱਤੀ ਹੈ।
![ਗਰਮੀ ਹਾਲੇ ਪੂਰੀ ਸ਼ੁਰੂ ਨਹੀਂ ਹੋਈ , ਅਪ੍ਰੈਲ ਮਹੀਨੇ 'ਚ ਹੀ ਬਿਜਲੀ ਦੇ ਲੰਬੇ ਕੱਟਾਂ ਨੇ ਕੱਢਤੇ ਵੱਟ Summer hasn't started yet, with long power Cuts in April In Punjab ਗਰਮੀ ਹਾਲੇ ਪੂਰੀ ਸ਼ੁਰੂ ਨਹੀਂ ਹੋਈ , ਅਪ੍ਰੈਲ ਮਹੀਨੇ 'ਚ ਹੀ ਬਿਜਲੀ ਦੇ ਲੰਬੇ ਕੱਟਾਂ ਨੇ ਕੱਢਤੇ ਵੱਟ](https://feeds.abplive.com/onecms/images/uploaded-images/2022/04/27/6299af0444d4fb5c8114e8a2c23b0473_original.jpg?impolicy=abp_cdn&imwidth=1200&height=675)
Power Crisis
ਗਗਨਦੀਪ ਸ਼ਰਮਾ, ਅੰਮ੍ਰਿਤਸਰ
ਅੰਮ੍ਰਿਤਸਰ : ਪੰਜਾਬ 'ਚ ਆਮ ਤੌਰ 'ਤੇ ਪੂਰੀ ਗਰਮੀ ਤੇ ਲੂ ਮਈ ਮਹੀਨੇ 'ਚ ਪੈਂਦੀ ਹੈ ਪਰ ਇਸ ਵਾਰ ਪੱਛਮੀ ਗੜਬੜੀ ਕਰਕੇ ਅਪ੍ਰੈਲ ਮਹੀਨੇ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ ਤੇ ਰਹਿੰਦੀ ਕਸਰ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੇ ਕੱਢਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਸ਼ਹਿਰ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸਖਤ ਗਰਮੀ ਪੈ ਰਹੀ ਹੈ ਤੇ ਲੂ ਵੱਗ ਰਹੀ ਹੈ ਤੇ ਅਜਿਹੇ 'ਚ ਲੋਕ ਜਿਆਦਾਤਰ ਘਰਾਂ 'ਚ ਹੀ ਵੱਧ ਤੋਂ ਵੱਧ ਰਹਿ ਕੇ ਆਪਣਾ ਬਚਾਅ ਕਰ ਰਹੇ ਹਨ।
ਅੰਮ੍ਰਿਤਸਰ 'ਚ ਤਾਂ ਸਿਹਤ ਵਿਭਾਗ ਨੇ ਬਕਾਇਦਾ ਹਦਾਇਤ ਜਾਰੀ ਕੀਤੀ ਹੋਈ ਹੈ ਕਿ ਲੋਕ 12 ਤੋਂ 3 ਵਜੇ ਤੱਕ ਘਰਾਂ 'ਚ ਰਹਿਣ ਤੇ ਜਰੂਰਤ ਪੈਣ 'ਤੇ ਹੀ ਘਰਾਂ ਤੋਂ ਨਿਕਲਣ ਪਰ ਦੂਜੇ ਪਾਸੇ ਬੇਤਹਾਸ਼ਾ ਗਰਮੀ 'ਚ ਇਸ ਵਾਰ ਅਪ੍ਰੈਲ ਮਹੀਨੇ 'ਚ ਹੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਰਕੇ ਲੋਕ ਬੇਹਾਲ ਹੋ ਰਹੇ ਹਨ। ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਸ਼ਹਿਰ (ਵਾਲਡ ਸਿਟੀ) ਤੇ ਬਾਹਰੀ ਖੇਤਰਾਂ 'ਚ ਪਿਛਲੇ ਇਕ ਹਫਤੇ ਤੋਂ ਬਿਜਲੀ ਦੇ ਕੱਟਾਂ ਦੀ ਖਬਰਾਂ ਆ ਰਹੀਆਂ ਹਨ, ਜਿਨਾਂ 'ਚ ਸਵੇਰ ਵੇਲੇ, ਦੁਪਹਿਰ ਵੇਲੇ ਤੇ ਰਾਤ ਵੇਲੇ ਦੋ ਦੋ ਘੰਟੇ ਬਿਜਲੀ ਦੇ ਕੱਟ ਸ਼ਾਮਲ ਹਨ।
ਆਮ ਤੌਰ 'ਤੇ ਜਿਵੇਂ -ਜਿਵੇਂ ਗਰਮੀ ਦਾ ਪ੍ਰਕੋਪ ਵੱਧਦਾ ਹੈ, ਬਿਜਲੀ ਦੀ ਖਪਤ ਵੀ ਵਧ ਜਾਂਦੀ ਹੈ ਤੇ ਜੂਨ ਜੁਲਾਈ, ਜਿਸ ਵੇਲੇ ਝੋਨੇ ਦੀ ਬਿਜਾਈ ਸ਼ੁਰੂ ਹੁੰਦੀ ਹੈ, 'ਚ ਕੱਟ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਪਰ ਇਸ ਵਾਰ ਅਪ੍ਰੈਲ 'ਚ ਕੱਟਾਂ ਨੇ ਬੁਰਾ ਹਾਲ ਕਰ ਦਿੱਤਾ ਹੈ। ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਜ਼ਿਲੇ ਦੇ ਕਈ ਕਸਬਿਆਂ ਸ਼ਹਿਰਾਂ 'ਚੋ ਵੀ ਬਿਜਲੀ ਕੱਟਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਮਾਝੇ ਨਾਲ ਸੰਬੰਧਤ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨੀ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰ ਵੱਲੋਂ ਬਿਜਲੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਜਦਕਿ ਵਿਰੋਧੀਆਂ ਨੇ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਜੇਕਰ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਦਿਨਾਂ ਗਰਮੀ ਹੋਰ ਵਧਣ ਨਾਲ ਲੋਕ ਬੇਹਾਲ ਤਾਂ ਹੋਣਗੇ ਪਰ ਸਰਕਾਰ ਲਈ ਮੁਸ਼ਕਲ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)