ਪੜਚੋਲ ਕਰੋ

ਜਦੋਂ ਕੈਪਟਨ ਨੇ ਕੀਤਾ ਸੁਨੀਲ ਜਾਖੜ ਦੀ ਮੁਰੰਮਤ ਕਰਨ ਦਾ ਐਲਾਨ..!

ਕੈਪਟਨ ਦੇ ਮਨ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਭਰਿਆ ਗੁੱਸਾ ਫੁੱਟ ਪਿਆ ਪਰ ਉਨ੍ਹਾਂ ਦੇ ਮੂੰਹੋ ਨਾਂ ਸੁਨੀਲ ਜਾਖੜ ਦਾ ਨਿੱਕਲ ਗਿਆ। ਉਨ੍ਹਾਂ ਕਿਹਾ, "ਇਹ ਸੁਨੀਲ ਜਾਖੜ ਦੀ ਮੁਰੰਮਤ ਤਾਂ ਮੈਂ ਕਰੂੰਗਾ..!"

ਗੁਰਦਾਸਪੁਰ: ਚੋਣਾਂ ਮੌਕੇ ਜ਼ੁਬਾਨ ਤਿਲ੍ਹਕਣਾ ਕੋਈ ਵੱਡੀ ਗੱਲ ਨਹੀਂ। ਇਸ ਦਾ ਸ਼ਿਕਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੋ ਗਏ ਹਨ। ਕੈਪਟਨ ਨੇ ਅੱਜ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਮੁਰੰਮਤ ਕਰਨ ਦਾ ਐਲਾਨ ਕਰ ਦਿੱਤਾ। ਇੰਨਾ ਸੁਣ ਕੇ ਸਾਰੇ ਪਾਸੇ ਹਾਸਾ ਪੈ ਗਿਆ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਅੱਜ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਨਾਮਜ਼ਦਗੀ ਦਾਇਰ ਕਰਵਾਉਣ ਲਈ ਪਹੁੰਚੇ ਸਨ। ਨਾਮਜ਼ਦਗੀ ਮਗਰੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਸੁਖਬੀਰ ਬਾਦਲ ਨੇ ਵੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪੂਰਾ ਸਵਾਲ ਸੁਣਨ ਤੋਂ ਪਹਿਲਾਂ ਹੀ ਕੈਪਟਨ ਦੇ ਮਨ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਭਰਿਆ ਗੁੱਸਾ ਫੁੱਟ ਪਿਆ ਪਰ ਉਨ੍ਹਾਂ ਦੇ ਮੂੰਹੋ ਨਾਂ ਸੁਨੀਲ ਜਾਖੜ ਦਾ ਨਿੱਕਲ ਗਿਆ। ਉਨ੍ਹਾਂ ਕਿਹਾ, "ਇਹ ਸੁਨੀਲ ਜਾਖੜ ਦੀ ਮੁਰੰਮਤ ਤਾਂ ਮੈਂ ਕਰੂੰਗਾ..!" ਇਹ ਸੁਣਦਿਆਂ ਜਾਖੜ ਸਮੇਤ ਸਾਰੇ ਲੀਡਰ ਤੇ ਪੱਤਰਕਾਰ ਹੱਸ ਪਏ ਤੇ ਕੈਪਟਨ ਨੇ ਜਾਖੜ ਤੋਂ ਮੁਆਫ਼ੀ ਮੰਗ ਸੁਖਬੀਰ ਬਾਦਲ ਦਾ ਨਾਂ ਲੈ ਦਿੱਤਾ। ਇਸ ਮੌਕੇ ਕੈਪਟਨ ਨੇ ਸੁਨੀਲ ਜਾਖੜ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਉਤਾਰੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਦੀ ਵੀ ਖਾਸੀ ਲਾਹ-ਪਾਹ ਕੀਤੀ। ਯਾਦ ਰਹੇ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਕਈ ਵਾਰ ਕੈਪਟਨ 'ਤੇ ਤਿੱਖੇ ਨਿਸ਼ਾਨੇ ਲਾ ਚੁੱਕੇ ਹਨ ਪਰ ਅੱਜ ਸਵੇਰੇ ਉਨ੍ਹਾਂ ਫਿਰ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਹੁਣ ਤਕ ਦਾ ਸਭ ਤੋਂ ਨਖਿੱਧ, ਨਿਕੰਮਾ ਤੇ ਨਾਲਾਇਕ ਮੁੱਖ ਮੰਤਰੀ ਹੈ। ਮਜੀਠਿਆ ਨੇ ਵੀ ਕੈਪਟਨ ਨੂੰ ਸੁਣਾਇਆ ਖਰੀਆਂ-ਖਰੀਆਂ ਸੁਣਾਉਂਦਿਆਂ ਕੈਪਟਨ ਦੇ ਰੋਡ ਸ਼ੋਅ ਨੂੰ ਫਲੌਪ ਦੱਸਿਆ। ਬਾਦਲ ਤੇ ਮਜੀਠੀਆ ਨੇ ਕੈਪਟਨ 'ਤੇ ਤਾਜ਼ਾ ਹਮਲਾ ਮੁੱਖ ਮੰਤਰੀ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਘਮੰਡੀ ਔਰਤ ਦੱਸਣ ਦੇ ਜਵਾਬ ਵਿੱਚ ਕੀਤਾ ਸੀ। ਕੈਪਟਨ ਨੂੰ ਇਸ ਦਾ ਬੁਰਾ ਲੱਗਣਾ ਸੁਭਾਵਿਕ ਸੀ ਪਰ ਇਸ ਗੁੱਸੇ ਦਾ ਸ਼ਿਕਾਰ ਧੱਕੇ ਨਾਲ ਸੁਨੀਲ ਜਾਖੜ ਬਣ ਗਏ।

ਟਾਪ ਹੈਡਲਾਈਨ

ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਹਮਲਾ, 70 ਸਾਲਾ ਬਜ਼ੁਰਗ ਦੀ ਮੌਤ
ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਹਮਲਾ, 70 ਸਾਲਾ ਬਜ਼ੁਰਗ ਦੀ ਮੌਤ
ਪਠਾਨਕੋਟ ‘ਚ ਆਜ਼ਾਦੀ ਦਿਵਸ ਸਮਾਗਮ, ਮੰਤਰੀ ਕਟਾਰੂਚੱਕ ਨੇ ਲਹਿਰਾਇਆ ਤਿਰੰਗਾ; ਟ੍ਰੈਫ਼ਿਕ ਰੂਟ ਡਾਇਵਰਟ
ਪਠਾਨਕੋਟ ‘ਚ ਆਜ਼ਾਦੀ ਦਿਵਸ ਸਮਾਗਮ, ਮੰਤਰੀ ਕਟਾਰੂਚੱਕ ਨੇ ਲਹਿਰਾਇਆ ਤਿਰੰਗਾ; ਟ੍ਰੈਫ਼ਿਕ ਰੂਟ ਡਾਇਵਰਟ
ਅਵਾਰਾ ਕੁੱਤਿਆਂ ਨੇ 70 ਸਾਲਾ ਬਜ਼ੁਰਗ ਨੂੰ ਨੋਚਿਆ, ਤੜਪ-ਤੜਪ ਕੇ ਨਿਕਲੀ ਜਾਨ
ਅਵਾਰਾ ਕੁੱਤਿਆਂ ਨੇ 70 ਸਾਲਾ ਬਜ਼ੁਰਗ ਨੂੰ ਨੋਚਿਆ, ਤੜਪ-ਤੜਪ ਕੇ ਨਿਕਲੀ ਜਾਨ
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਵੱਡੀ ਕਾਰਵਾਈ! ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ; ਜਾਣੋ ਵਜ੍ਹਾ
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਵੱਡੀ ਕਾਰਵਾਈ! ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ; ਜਾਣੋ ਵਜ੍ਹਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
Embed widget