ਗੁਰਦਾਸਪੁਰ: ਲੋਕ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਵਿੱਚ ਰੈਲੀ ਕੀਤੀ। ਸੰਨੀ ਦਿਓਲ ਨੇ ਤਕਰੀਬਨ ਚਾਰ ਕੁ ਮਿੰਟ ਗੁਰਦਾਸਪੁਰੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਸ ਨੂੰ ਸਿਆਸਤ ਦੀ ਕੋਈ ਸਮਝ ਨਹੀਂ। ਸੰਨੀ ਦਿਓਲ ਨਾਲ ਉਸ ਦਾ ਛੋਟਾ ਭਰਾ ਬੌਬੀ ਵੀ ਆਇਆ ਪੁੱਜਾ ਸੀ।

ਸੰਨੀ ਦਿਓਲ ਦਾ ਸੰਖੇਪ ਭਾਸ਼ਣ ਆਪਣੇ ਫ਼ਿਲਮੀ ਡਾਇਲਾਗ ਨਾਲ ਭਰਪੂਰ ਸੀ। ਸੰਨੀ ਨੇ ਆਪਣੇ ਸੰਬੋਧਨ 'ਚ ਕਿਹਾ, "ਹਿੰਦੋਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ।" ਅਦਾਕਾਰ ਨੇ ਮੋਦੀ ਦੀ ਜਿੱਤ ਨੂੰ ਯਕੀਨੀ ਦੱਸਿਆ ਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।

ਫ਼ਿਲਮੀ ਡਾਇਲੌਗ ਬੋਲ ਕੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਮਗਰੋਂ ਸੰਨੀ ਦਿਓਲ ਨੇ ਕਿਹਾ ਉਸ ਨੂੰ ਰਾਜਨੀਤੀ ਦਾ ਕੁਝ ਪਤਾ ਨਹੀਂ ਤੇ ਨਾ ਹੀ ਉਹ ਲੋਕਾਂ ਨਾਲ ਕੋਈ ਵਾਅਦਾ ਕਰਨ ਆਇਆ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਕਿਹਾ ਕਿ ਤੁਹਾਨੂੰ ਜੋ ਵੀ ਚਾਹੀਦਾ ਸਾਰਾ ਉਹ ਸਾਰਾ ਕੁਝ ਕਰਾਂਗਾ। ਸੰਨੀ ਦਿਓਲ ਨੇ ਗੁਰਦਾਸਪੁਰੀਆਂ ਨੂੰ ਇਹ ਵੀ ਕਿਹਾ ਕਿ ਮੈਂ ਤੁਹਾਡਾ ਹੋਰ ਕਿਤੇ ਨਹੀਂ ਜਾਵਾਂਗਾ।