ਗੁਰਦਾਸਪੁਰ: ਸਾਂਸਦ ਸਨੀ ਦਿਓਲ ਖਿਲਾਫ ਪ੍ਰਦਰਸ਼ਨ ਅਤੇ ਰੋਸ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਖੇਤੀ ਬਿੱਲ ਦੇ ਵਿਰੋਧ 'ਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਿਸਾਨ ਸਨੀ ਦਿਓਲ ਦੇ ਵਿਰੋਧ 'ਚ ਖੜੇ ਹਨ। ਉਥੇ ਹੀ ਅੱਜ ਯੂਥ ਕਾਂਗਰਸ ਪਾਰਟੀ ਵੱਲੋਂ ਵੀ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਥ ਕਾਂਗਰਸ ਪਾਰਟੀ ਦੇ ਨੌਜਵਾਨਾਂ ਨੇ ਜਮਕੇ ਖੇਤੀ ਬਿੱਲ ਦੇ ਖਿਲਾਫ ਅਤੇ ਕੇਂਦਰ ਖਿਲਾਫ ਨਆਰੇਬਾਜ਼ੀ ਕੀਤੀ ਅਤੇ ਸੰਨੀ ਦਿਓਲ ਦੇ ਪੋਸਟਰਾਂ ਤੇ ਆਂਡੇ ਅਤੇ ਕਾਲਿਖ ਪੋਤੀ।ਰੋਸ ਜਾਹਿਰ ਕਰਦਿਆਂ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਬੁੱਟਰ ਚੌਕ ਵਿੱਚ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਕੰਵਰਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ 'ਚ ਲੋਕ ਸਭਾ ਮੈਂਬਰ ਅਤੇ ਅਭੀਨੇਤਾ ਸੰਨੀ ਦਿਓਲ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਗੱਲਬਾਤ ਕਰਦੇ ਕੰਵਰਪ੍ਰਤਾਪ ਸਿੰਘ ਬਾਜਵਾ ਅਤੇ ਯੂਥ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਸ਼ਰਮਾ ਨੇ ਕਿਹਾ ਕਿ ਜੋ ਇਹ ਸਨੀ ਦਿਓਲ ਇਕ ਪਾਸੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਂਦਾ ਹੈ ਪਰ ਉਸ ਨੂੰ ਪੰਜਾਬ ਦੇ ਕਿਸਾਨਾਂ ਦੇ ਦਰਦ ਦਾ ਬਿਲਕੁਲ ਪਤਾ ਹੀ ਨਹੀਂ।