ਪੜਚੋਲ ਕਰੋ
Advertisement
Sunny Deol ‘Gumshuda : ਪਠਾਨਕੋਟ 'ਚ ਲੱਗੇ ਸਨੀ ਦਿਓਲ 'ਗੁੰਮਸ਼ੁਦਾ ' ਦੇ ਪੋਸਟਰ , ਲੋਕ ਬੋਲੇ -ਕੰਮ ਨਹੀਂ ਕਰਨਾ ਤਾਂ ਅਸਤੀਫਾ ਦੇਣਾ ਚਾਹੀਦਾ
Sunny Deol ‘Gumshuda : ਪੰਜਾਬ ਦੇ ਪਠਾਨਕੋਟ 'ਚ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ (Sunny Deol) ਦੇ 'ਗੁੰਮਸ਼ੁਦਾ 'ਦੀ ਤਲਾਸ਼ ( Missing Sunny Deol )ਦੇ ਪੋਸਟਰ ਲਗਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।
Sunny Deol ‘Gumshuda : ਪੰਜਾਬ ਦੇ ਪਠਾਨਕੋਟ 'ਚ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ (Sunny Deol) ਦੇ 'ਗੁੰਮਸ਼ੁਦਾ 'ਦੀ ਤਲਾਸ਼ ( Missing Sunny Deol )ਦੇ ਪੋਸਟਰ ਲਗਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦੇ ਖਿਲਾਫ ਸ਼ਹਿਰ ਦੇ ਕਈ ਘਰਾਂ ਦੀਆਂ ਕੰਧਾਂ 'ਤੇ, ਰੇਲਵੇ ਸਟੇਸ਼ਨਾਂ ਅਤੇ ਵਾਹਨਾਂ 'ਤੇ 'ਗੁਮਸ਼ੁਦਾ ਦੀ ਤਲਸ਼' (Gumshuda ki talash) ਦੇ ਪੋਸਟਰ ਚਿਪਕਾਏ ਗਏ ਹਨ।
ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਹ ਕਦੇ ਗੁਰਦਾਸਪੁਰ ਨਹੀਂ ਆਏ। ਉਹ ਖ਼ੁਦ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹਨ ਪਰ ਉਸ ਨੇ ਕੋਈ ਉਦਯੋਗਿਕ ਵਿਕਾਸ ਨਹੀਂ ਕੀਤਾ। ਇੱਥੇ ਐਮਪੀ ਫੰਡ ਅਲਾਟ ਨਹੀਂ ਕੀਤਾ ਅਤੇ ਨਾ ਹੀ ਕੇਂਦਰ ਸਰਕਾਰ ਦੀ ਕੋਈ ਸਕੀਮ ਲਿਆਂਦੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
Pathankot, Punjab | Posters of "missing" BJP MP Sunny Deol pasted on walls of houses, railway station, vehicles pic.twitter.com/fMMjdiF4yK
— ANI (@ANI) October 6, 2022
ਦੱਸ ਦੇਈਏ ਕਿ ਅਭਿਨੇਤਾ ਤੋਂ ਸਿਆਸਤਦਾਨ ਬਣੇ ਸਨੀ ਦਿਓਲ ਨੇ ਪਿਛਲੀ ਵਾਰ ਸਤੰਬਰ 2020 ਵਿੱਚ ਗੁਰਦਾਸਪੁਰ-ਪਠਾਨਕੋਟ ਇਲਾਕੇ ਦਾ ਦੌਰਾ ਕੀਤਾ ਸੀ ,ਜਦੋਂ ਉਸਨੇ ਕੋਵਿਡ -19 ਮਹਾਂਮਾਰੀ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਹ ਕੁੱਝ ਲੋਕਾਂ ਵਿੱਚੋਂ ਚੋਣਵੇਂ ਲੋਕਾਂ ਨੂੰ ਵੀ ਮਿਲੇ। ਹਾਲਾਂਕਿ ਉਸਨੇ ਲੋਕਾਂ ਤੋਂ ਦੂਰੀ ਬਣਾਈ ਰੱਖੀ ਕਿਉਂਕਿ ਉਸ ਸਮੇਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਿੱਚ ਗੁੱਸਾ ਸੀ।
After becoming MP, he never visited Gurdaspur. He calls himself the son of Punjab but he hasn't brought any industrial development,not allocated MP funds or brought any central govt scheme here. If he doesn't want to work, he should tender his resignation, says a protesting local pic.twitter.com/fn5iniqNq7
— ANI (@ANI) October 6, 2022
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਪਠਾਨਕੋਟ ਅਤੇ ਗੁਰਦਾਸਪੁਰ 'ਚ ਲਗਾਏ ਗਏ ਸੀ। ਇਹ ਪੋਸਟਰ (Missing Poster) ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ 'ਤੇ ਲਿਖੀਆ ਸੀ 'ਗੁੰਮਸ਼ੁਦਾ 'ਦੀ ਤਲਾਸ਼ । ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ,ਉਹ ਯੂਥ ਕਾਂਗਰਸ ਪਠਾਨਕੋਟ (Congress Patankot) ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement