ਪੜਚੋਲ ਕਰੋ
ਕਾਂਗਰਸ 'ਤੇ ਭਾਰੀ ਪਿਆ ਸੰਨੀ ਦਿਓਲ ਦਾ ਢਾਈ ਕਿਲੋ ਵਾਲਾ ਹੱਥ
ਭਾਜਪਾ ਦੇ ਉਮੀਦਵਾਰ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਲੋਕ ਸਭਾ ਚੋਣਾਂ ‘ਚ ਵੱਡੀ ਗਿਣਤੀ ਨਾਲ ਜਿੱਤ ਵੱਲ ਵਧ ਰਹੇ ਹਨ। ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕਰਨ ਜਾ ਰਹੇ ਸੰਨੀ ਨੇ ਕਿਹਾ ਕਿ ਜਨਤਾ ਨੇ ਢਾਈ ਕਿਲੋ ਦਾ ਹੱਥ ਹੋਰ ਭਾਰੀ ਕਰ ਦਿੱਤਾ।

ਗੁਰਦਾਸਪੁਰ: ਭਾਜਪਾ ਦੇ ਉਮੀਦਵਾਰ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਲੋਕ ਸਭਾ ਚੋਣਾਂ ‘ਚ ਵੱਡੀ ਗਿਣਤੀ ਨਾਲ ਜਿੱਤ ਵੱਲ ਵਧ ਰਹੇ ਹਨ। ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕਰਨ ਜਾ ਰਹੇ ਸੰਨੀ ਨੇ ਕਿਹਾ ਕਿ ਜਨਤਾ ਨੇ ਢਾਈ ਕਿਲੋ ਦਾ ਹੱਥ ਹੋਰ ਭਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਕ ‘ਚ ਰੁਝਾਨ ਦੇਖ ਕੇ ਖੁਸ਼ ਹਾਂ। ਸੰਨੀ ਦਿਓਲ ਨੂੰ ਜਿੱਤਦਾ ਦੇਖ ਸਮਰੱਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਗੁਰਦਾਸਪੁਰ ਲੋਕ ਸਭਾ ਖੇਤਰ ‘ਚ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਕਾਂਗਰਸ ‘ਤੇ ਭਾਰੀ ਪਿਆ ਹੈ। ਇਸ ਸੀਟ ‘ਤੇ ਜਿੱਤ ਦਰਜ ਕਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨੀ ਹੈ। ਇਸ ਸੀਟ ਤੋਂ ਸੰਨੀ ਦਿਓਲ ਨੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਪਿੱਛੇ ਛੱਡਿਆ ਹੈ। ਜਾਖੜ ਨੇ ਜ਼ਿਮਨੀ ਚੋਣਾਂ ‘ਚ ਆਪਣੇ ਖਾਤੇ ‘ਚ ਜਿੱਤ ਦਰਜ ਕੀਤੀ ਸੀ। ਸੰਨੀ ਦੀ ਜਿੱਤ ਦੇ ਨਾਲ ਇੱਕ ਵਾਰ ਫੇਰ ਬੀਜੇਪੀ ਨੇ ਆਪਣੇ ਗੜ੍ਹ ‘ਚ ਕਬਜ਼ਾ ਕੀਤਾ ਹੈ। ਮਰਹੂਮ ਐਕਟਰ ਵਿਨੋਦ ਖੰਨਾ ਦੀ ਵਿਰਾਸਤ ਹੁਣ ਸੰਨੀ ਦਿਓਲ ਸਾਭਣਗੇ। ਇਸ ਦੇ ਨਾਲ ਹੀ ਸੰਨੀ ਨੇ ਕਿਹਾ ਕਿ ਹੁਣ ਲੋਕਾਂ ਦੇ ਲਈ ਕੰਮ ਕਰਨ ਦੀ ਬਾਰੀ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















