ਪੜਚੋਲ ਕਰੋ
ਜਿੱਤ ਕੇ ਪਹਾੜੀਂ ਚੜ੍ਹਿਆ ਧਰਮਿੰਦਰ ਦਾ ਕਾਕਾ, ਹੁਣ ਗੁਰਦਾਸਪੁਰੀਏ ਮਾਰਨ ਹਾਕਾਂ
ਸੰਨੀ ਦਿਓਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ ਤੇ ਫਿਰ ਟਰੱਕ 'ਤੇ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਗੁਰਦਾਸਪੁਰ: ਅਭਿਨੇਤਾ ਤੋਂ ਨੇਤਾ ਬਣੇ ਸੰਨੀ ਦਿਓਲ ਇੰਨ੍ਹੀਂ ਦਿਨੀਂ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਦੇ ਲੁਤਫ਼ ਉਠਾ ਰਹੇ ਹਨ। ਦੂਜੇ ਪਾਸੇ ਗੁਰਦਾਸਪੁਰ ਦੇ ਲੋਕ ਸੰਨੀ ਨੂੰ ਆਪਣੇ ਸੰਸਦੀ ਹਲਕੇ ਵਿੱਚ ਬੁਲਾ ਰਹੇ ਹਨ। ਦਰਅਸਲ, ਸੰਨੀ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਵੀਡੀਓ ਪਾਈ, ਜਿਸ ਵਿੱਚ ਉਹ ਪਹਾੜਾਂ ਵਿੱਚ ਸਮਾਂ ਗੁਜ਼ਾਰਦੇ ਦਿਖਾਈ ਦੇ ਰਹੇ ਹਨ। ਸੰਨੀ ਦਿਓਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ ਤੇ ਫਿਰ ਟਰੱਕ 'ਤੇ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ। ਹੁਣ ਸੰਨੀ ਨੂੰ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਉਹ ਆਪਣੇ ਕਾਰਜਖੇਤਰ ਵਿੱਚ ਵਾਪਸ ਨਹੀਂ ਆ ਰਹੇ। ਅਜਿਹੇ ਵਿੱਚ ਲੋਕ ਉਨ੍ਹਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇਸ ਤੋਂ ਪਹਿਲਾਂ 19 ਮਈ ਨੂੰ ਮੱਤਦਾਨ ਮਗਰੋਂ ਵੀ ਪਹਾੜਾਂ ਦੀ ਸੈਰ ਕਰਨ ਲਈ ਚਲੇ ਗਏ ਸਨ। ਦੇਖੋ ਵੀਡੀਓ-
View this post on Instagram
ਟ੍ਰੈਂਡਿੰਗ ਟੌਪਿਕ

















