ਪੜਚੋਲ ਕਰੋ

ਸਿਆਸਤ 'ਚ ਪੈਰ ਧਰਦਿਆਂ ਹੀ ਸੰਨੀ ਦਿਓਲ ਵਿਵਾਦਾਂ 'ਚ ਘਿਰੇ, ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਸ਼ਿਕਾਇਤ

ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਅਕਾਲ ਤਖ਼ਤ ’ਤੇ ਵੀ ਸ਼ਿਕਾਇਤ ਪੁੱਜ ਗਈ ਹੈ। ਇਸ ਵਿੱਚ ਉਸ ਖ਼ਿਲਾਫ਼ ਸਿਰੋਪੇ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।

ਅੰਮ੍ਰਿਤਸਰ: ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਅਕਾਲ ਤਖ਼ਤ ’ਤੇ ਵੀ ਸ਼ਿਕਾਇਤ ਪੁੱਜ ਗਈ ਹੈ। ਇਸ ਵਿੱਚ ਉਸ ਖ਼ਿਲਾਫ਼ ਸਿਰੋਪੇ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਹੇਠ ਉਸ ਖ਼ਿਲਾਫ਼ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇਹ ਸ਼ਿਕਾਇਤ ਬਟਾਲਾ ਦੇ ਗਤਕਾ ਅਖਾੜੇ ਦੇ ਆਗੂਆਂ ਵੱਲੋਂ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਰੋਡ ਸ਼ੋਅ ਵਾਲੇ ਦਿਨ ਜਿਸ ਟਰੱਕ ਵਿੱਚ ਉਹ ਸਵਾਰ ਸੀ ਤੇ ਜਿੱਥੇ ਬੈਠਾ ਹੋਇਆ ਸੀ, ਉਸ ਨੂੰ ਲੋਕਾਂ ਵੱਲੋਂ ਪਿਆਰ ਤੇ ਸਤਿਕਾਰ ਨਾਲ ਭੇਟ ਕੀਤੇ ਸਿਰੋਪੇ ਉਸ ਨੇ ਉੱਥੇ ਹੀ ਪੈਰਾਂ ਵਿੱਚ ਰੱਖੇ ਹੋਏ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਫ਼ਿਲਹਾਲ ਆਪਣੀ ਸ਼ਿਕਾਇਤ ਦੇ ਸਬੰਧ ਵਿੱਚ ਕੋਈ ਸਬੂਤ ਨਹੀਂ ਦੇ ਕੇ ਗਏ, ਉਨ੍ਹਾਂ ਤੋਂ ਸਬੂਤ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਮਗਰੋਂ ਹੀ ਇਸ ਬਾਰੇ ਕੋਈ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਇਹ ਸ਼ਿਕਾਇਤ ਪੱਤਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਾਸੀ ਕੁਝ ਵਿਅਕਤੀਆਂ ਵੱਲੋਂ ਸਨੀ ਦਿਓਲ ਖ਼ਿਲਾਫ਼ ਪੁਲਿਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੇ ਰੋਡ ਸ਼ੋਅ ਦੌਰਾਨ ਭਗਵਾਨ ਸ਼ਿਵ ਦੀ ਤਸਵੀਰ ਦਾ ਨਿਰਾਦਰ ਕੀਤਾ ਹੈ। ਉਹ ਟਰੱਕ ਵਿੱਚ ਜਿਸ ਥਾਂ ’ਤੇ ਪੈਰ ਰੱਖ ਕੇ ਬੈਠਾ ਹੋਇਆ ਸੀ, ਉਸ ਦੇ ਹੇਠਾਂ ਹੀ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ। ਉਨ੍ਹਾਂ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।

ਟਾਪ ਹੈਡਲਾਈਨ

ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ
ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
Embed widget