Pearls Group Scam : ਪਰਲ ਗਰੁੱਪ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ! ਲੋਕਾਂ ਨੇ ਲਗਾਏ ਜਿੱਤ ਦੇ ਪੋਸਟਰ
Pearls Group Scam : ਮੋਹਾਲੀ ਦੇ ਸੈਕਟਰ-100 ਅਤੇ 104 ਵਿੱਚ ਪਰਲ ਗਰੁੱਪ (Pearls Group) ਦੇ ਪਲਾਟ ਖਰੀਦਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਪਲਾਟ ਧਾਰਕਾਂ ਦੇ ਮਾਮਲੇ ਵਿੱਚ
Pearls Group Scam : ਮੋਹਾਲੀ ਦੇ ਸੈਕਟਰ-100 ਅਤੇ 104 ਵਿੱਚ ਪਰਲ ਗਰੁੱਪ (Pearls Group) ਦੇ ਪਲਾਟ ਖਰੀਦਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਪਲਾਟ ਧਾਰਕਾਂ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਇਸ ਤੋਂ ਬਾਅਦ ਖੁਸ਼ੀ ਵਿੱਚ ਲੋਕਾਂ ਵੱਲੋਂ ਜਿੱਤ ਦੇ ਪੋਸਟਰ ਵੀ ਲਗਾਏ ਗਏ ਹਨ।
ਸੁਪਰੀਮ ਕੋਰਟ ਨੇ ਪਲਾਟ ਖਰੀਦਦਾਰਾਂ ਨੂੰ ਪੰਜ ਵੱਖ-ਵੱਖ ਕੈਟਾਗਰੀਆਂ (Categories) ਵਿੱਚ ਵੰਡਿਆ ਹੈ। ਹਰ ਕੈਟਾਗਰੀ ਦੇ ਹਿਸਾਬ ਨਾਲ ਪਲਾਟ ਧਾਰਕਾਂ ਨੂੰ ਲਾਭ ਮਿਲੇਗਾ। ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਪਲਾਟ ਦੀ ਅਦਾਇਗੀ ਨਕਦ (Cash) ਕੀਤੀ ਸੀ, ਉਨ੍ਹਾਂ ਨੂੰ ਇਸ ਫੈਸਲੇ ਤਹਿਤ ਸਿੱਧੀ ਰਾਹਤ ਨਹੀਂ ਮਿਲੇਗੀ। ਅਜਿਹੇ ਲੋਕ ਆਪਣੇ ਪੈਸੇ ਵਾਪਸ ਲੈਣ ਲਈ ਸਿਵਲ ਕੋਰਟ ਵਿੱਚ ਕੇਸ ਦਾਇਰ ਕਰ ਸਕਦੇ ਹਨ।
ਜਾਣੋ ਪੰਜ ਕੈਟਾਗਰੀਆਂ ਵਿੱਚ ਕਿਸ ਨੂੰ ਕੀ ਮਿਲੇਗਾ।
ਕੈਟਾਗਰੀ-1: ਇਸ ਵਿੱਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਪਲਾਟ ਦੀ ਪੂਰੀ ਅਦਾਇਗੀ ਬੈਂਕ ਰਾਹੀਂ ਕੀਤੀ ਹੈ। ਅਜਿਹੇ ਕਰੀਬ 333 ਪਲਾਟ ਧਾਰਕਾਂ ਨੂੰ ਪਲਾਟ ਦਾ ਪੂਰਾ ਹੱਕ ਮਿਲੇਗਾ। ਇਸ ਸਬੰਧੀ ਬਣਾਈ ਗਈ ਆਡਿਟ ਕਮੇਟੀ 8 ਹਫ਼ਤਿਆਂ ਦੇ ਅੰਦਰ ਸੇਲ ਸਰਟੀਫਿਕੇਟ ਅਤੇ ਕਬਜ਼ਾ ਸਰਟੀਫਿਕੇਟ ਜਾਰੀ ਕਰੇਗੀ।
ਕੈਟਾਗਰੀ-2: ਇਸ ਵਿੱਚ ਉਹ ਖਰੀਦਦਾਰ ਹਨ, ਜਿਨ੍ਹਾਂ ਨੇ 50 ਫੀਸਦੀ ਤੋਂ ਵੱਧ ਪੈਸੇ ਬੈਂਕ ਰਾਹੀਂ ਜਮ੍ਹਾਂ ਕਰਵਾਏ ਹਨ। ਅਜਿਹੇ ਕਰੀਬ 365 ਪਲਾਟਾਂ ਨੂੰ ਵਿਕਿਆ ਹੋਇਆ ਮੰਨਿਆ ਜਾਵੇਗਾ। ਹਾਲਾਂਕਿ, ਇਨ੍ਹਾਂ ਲੋਕਾਂ ਨੂੰ ਬਾਕੀ ਰਹਿੰਦੀ ਰਕਮ ਅਤੇ ਇੰਟਰਨਲ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਵਾਉਣੇ ਪੈਣਗੇ। ਆਡਿਟ ਰਿਪੋਰਟ ਤੋਂ ਬਾਅਦ ਇੱਕ ਮਹੀਨੇ ਦਾ ਸਮਾਂ ਮਿਲੇਗਾ। ਜਾਇਜ਼ ਕਾਰਨ ਹੋਣ 'ਤੇ 30 ਦਿਨ ਹੋਰ ਮਿਲ ਸਕਦੇ ਹਨ।
ਕੈਟਾਗਰੀ-3: ਜਿਨ੍ਹਾਂ ਲੋਕਾਂ ਨੇ 50 ਫੀਸਦੀ ਤੋਂ ਘੱਟ ਪੈਸੇ ਬੈਂਕ ਰਾਹੀਂ ਜਮ੍ਹਾਂ ਕਰਵਾਏ ਹਨ, ਉਨ੍ਹਾਂ ਦੇ ਪਲਾਟਾਂ ਨੂੰ ਨਾ ਵਿਕਿਆ ਹੋਇਆ ਮੰਨਿਆ ਜਾਵੇਗਾ ਅਤੇ ਇਨ੍ਹਾਂ ਦੀ ਨਿਲਾਮੀ ਹੋਵੇਗੀ। ਬੈਂਕ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ 8 ਫੀਸਦੀ ਵਿਆਜ ਸਮੇਤ ਰਕਮ ਵਾਪਸ ਕੀਤੀ ਜਾਵੇਗੀ। ਇਹ ਰਿਫੰਡ ਨਿਲਾਮੀ ਤੋਂ ਤਿੰਨ ਹਫ਼ਤਿਆਂ ਬਾਅਦ ਮਿਲੇਗਾ।
ਕੈਟਾਗਰੀ-4: ਜਿਨ੍ਹਾਂ ਲੋਕਾਂ ਨੇ ਪਲਾਟ ਦੀ ਅਦਾਇਗੀ ਨਕਦ ਕੀਤੀ ਹੈ ਜਾਂ 2 ਫਰਵਰੀ 2016 ਤੋਂ ਬਾਅਦ ਬੈਂਕ ਰਾਹੀਂ ਪੈਸੇ ਦਿੱਤੇ ਹਨ, ਉਨ੍ਹਾਂ ਨੂੰ ਇਸ ਫੈਸਲੇ ਤਹਿਤ ਸਿੱਧੀ ਰਾਹਤ ਨਹੀਂ ਮਿਲੇਗੀ। ਉਹ ਆਪਣੀ ਰਕਮ ਵਾਪਸ ਲੈਣ ਲਈ ਸਿਵਲ ਕੋਰਟ ਵਿੱਚ ਕੇਸ ਕਰ ਸਕਦੇ ਹਨ।
ਕੈਟਾਗਰੀ-5: ਜਿਨ੍ਹਾਂ ਪਲਾਟ ਧਾਰਕਾਂ ਨੇ ਆਪਣੇ ਪਲਾਟ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੇ ਹਨ, ਉਨ੍ਹਾਂ ਨੂੰ ਵੀ ਪਹਿਲੀਆਂ ਚਾਰ ਕੈਟਾਗਰੀਆਂ ਦੇ ਨਿਯਮਾਂ ਅਨੁਸਾਰ ਹੀ ਲਾਭ ਮਿਲੇਗਾ।
ਕੀ ਹੈ ਪਰਲ ਗਰੁੱਪ ਘੁਟਾਲਾ?
ਪਰਲ ਗਰੁੱਪ ਵੱਲੋਂ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤਹਿਤ ਪੰਜਾਬ ਦੇ ਮੋਹਾਲੀ ਅਤੇ ਬਠਿੰਡਾ ਵਿੱਚ ਪਰਲ ਸਿਟੀ ਵਿਕਸਿਤ ਕੀਤੀ ਜਾ ਰਹੀ ਸੀ ਪਰ ਬਾਅਦ ਵਿੱਚ ਕੰਪਨੀ 'ਤੇ ਚਿੱਟ ਫੰਡ ਘੁਟਾਲੇ ਦੇ ਦੋਸ਼ ਲੱਗੇ ਅਤੇ ਇਸ ਦੇ ਸਾਰੇ ਪ੍ਰੋਜੈਕਟ ਰੁਕ ਗਏ। ਸਾਲ 2016 ਵਿੱਚ ਮਾਮਲੇ ਦੀ ਜਾਂਚ ਲਈ ਜਸਟਿਸ ਆਰ.ਐੱਸ. ਲੋਢਾ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦਾ ਮਕਸਦ ਪਲਾਟ ਧਾਰਕਾਂ ਦੇ ਪੈਸੇ ਵਾਪਸ ਕਰਵਾਉਣਾ ਸੀ। ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਕਈ ਪਲਾਟ ਧਾਰਕਾਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ।
ਟ੍ਰੈਂਡਿੰਗ ਟੌਪਿਕ




















