Pakistani Drone In Tarn Taran : ਪਾਕਿਸਤਾਨ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਤੋਂ ਪੰਜਾਬ ਦੇ ਤਰਨਤਾਰਨ ਲਈ ਇੱਕ ਵਾਰ ਫਿਰ ਡਰੋਨ ਭੇਜਿਆ ਗਿਆ ਹੈ। ਡਰੋਨ ਇੱਕ ਵਾਰ ਫਿਰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਅਤੇ ਬੀਐਸਐਫ ਜਵਾਨਾਂ ਦੁਆਰਾ ਗੋਲੀਬਾਰੀ ਕਰਨ ਤੋਂ ਬਾਅਦ ਵਾਪਸ ਪਰਤ ਗਿਆ । ਇਹ ਡਰੋਨ ਤਰਨਤਾਰਨ ਦੇ ਭਿੱਖੀਵਿੰਡ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 71ਵੀਂ ਬਟਾਲੀਅਨ ਦੀ ਪੋਸਟ ਬਾਬਾ ਪੀਰ ਵਾਲੇ ਪਾਸਿਓਂ ਦੇਰ ਰਾਤ ਦਾਖ਼ਲ ਹੋਇਆ ਸੀ। ਇਸ ਡਰੋਨ ਨੂੰ ਦੇਖ ਕੇ ਭਾਰਤੀ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਇਹ ਵਾਪਸ ਚਲਾ ਗਿਆ। ਭਾਰਤੀ ਜਵਾਨਾਂ ਨੇ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਡਰੋਨ ਦੇ ਦਿਖਾਈ ਦਿੰਦੇ ਹੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਸ 'ਤੇ ਕਈ ਰਾਉਂਡ ਫਾਇਰ ਕੀਤੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ
ਪਹਿਲਾਂ ਵੀ ਆਏ ਡਰੋਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਨਾਕਾਮ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸਰਹੱਦੀ ਸੂਬੇ ਪੰਜਾਬ ਦੇ ਕਈ ਇਲਾਕਿਆਂ 'ਚ ਡਰੋਨ ਦੇਖੇ ਜਾ ਚੁੱਕੇ ਹਨ। ਇਸ ਸਬੰਧੀ ਬੀਐਸਐਫ ਅਤੇ ਪੰਜਾਬ ਪੁਲੀਸ ਲਗਾਤਾਰ ਚੌਕਸੀ ਰੱਖ ਰਹੀ ਹੈ। ਦੋ ਦਿਨ ਪਹਿਲਾਂ ਭਾਵ 5 ਫਰਵਰੀ ਨੂੰ ਪੰਜਾਬ ਦੇ ਫਾਜ਼ਿਲਕਾ 'ਚ ਭਾਰਤੀ ਸਰਹੱਦ ਨੇੜੇ ਹੈਰੋਇਨ ਦੇ ਤਿੰਨ ਪੈਕੇਟ ਸੁੱਟ ਕੇ ਡਰੋਨ ਪਾਕਿਸਤਾਨ ਪਰਤ ਰਿਹਾ ਸੀ। ਇਸ 'ਤੇ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ ਪਰ ਉਦੋਂ ਤੱਕ ਉਹ ਪਾਕਿਸਤਾਨ 'ਚ ਦਾਖ਼ਲ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ
ਇਸ ਦੇ ਨਾਲ ਹੀ ਪੰਜਾਬ ਦੇ ਤਰਨਤਾਰਨ 'ਚ ਵੀ ਪਿਛਲੇ ਮਹੀਨੇ 15 ਜਨਵਰੀ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਖਦੇੜਿਆ ਸੀ। ਇਹ ਡਰੋਨ ਕਈ ਵਾਰ ਦੁਸ਼ਮਣਾਂ ਦੁਆਰਾ ਜਾਸੂਸੀ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾਂਦੇ ਹਨ। ਪਾਕਿਸਤਾਨ ਹਥਿਆਰ ਭੇਜਣ ਲਈ ਵੀ ਡਰੋਨ ਦੀ ਵਰਤੋਂ ਕਰਦਾ ਹੈ। ਇਸ ਤੋਂ ਪਹਿਲਾਂ 3 ਜਨਵਰੀ ਦੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਖਦੇੜਿਆ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਤਰਨਤਾਰਨ 'ਚ ਵੀ ਪਿਛਲੇ ਮਹੀਨੇ 15 ਜਨਵਰੀ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਖਦੇੜਿਆ ਸੀ। ਇਹ ਡਰੋਨ ਕਈ ਵਾਰ ਦੁਸ਼ਮਣਾਂ ਦੁਆਰਾ ਜਾਸੂਸੀ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾਂਦੇ ਹਨ। ਪਾਕਿਸਤਾਨ ਹਥਿਆਰ ਭੇਜਣ ਲਈ ਵੀ ਡਰੋਨ ਦੀ ਵਰਤੋਂ ਕਰਦਾ ਹੈ। ਇਸ ਤੋਂ ਪਹਿਲਾਂ 3 ਜਨਵਰੀ ਦੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਖਦੇੜਿਆ ਸੀ।
ਰਾਜਸਥਾਨ ਦੇ ਸ੍ਰੀਗੰਗਾਨਗਰ 'ਚ ਅੰਤਰਰਾਸ਼ਟਰੀ ਸਰਹੱਦੀ ਖੇਤਰ ਕੇਸਰੀ ਸਿੰਘਪੁਰ 'ਚ ਪਾਕਿਸਤਾਨ ਤੋਂ ਇਕ ਡਰੋਨ ਆਇਆ ਸੀ, ਜਿਸ ਨੂੰ ਬੀ.ਐੱਸ.ਐੱਫ ਦੇ ਜਵਾਨਾਂ ਨੇ ਮਾਰ ਸੁੱਟਿਆ ਸੀ। ਇਹ ਡਰੋਨ ਸਰਹੱਦੀ ਪਿੰਡ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿੱਚੋਂ 6 ਕਿਲੋ ਹੈਰੋਇਨ ਬਰਾਮਦ ਹੋਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਪੰਜਾਬ ਤੋਂ ਹੈਰੋਇਨ ਦੀ ਡਲਿਵਰੀ ਲੈਣ ਆਇਆ ਸੀ। ਉਸ ਦਾ ਨਾਂ ਵਿਜੇ ਸਿੰਘ ਦੱਸਿਆ ਗਿਆ ਹੈ। ਜਾਂਚ 'ਚ ਪਤਾ ਲੱਗਾ ਕਿ ਇਹ ਡਰੋਨ ਅਮਰੀਕਾ 'ਚ ਬਣਿਆ ਹੈ। ਇਸ ਸਬੰਧੀ ਜਾਂਚ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।