ਪੜਚੋਲ ਕਰੋ
Advertisement
ਕੈਬਨਿਟ ਮੀਟਿੰਗ ਨੇ ਤੋੜੇ ਮੁਲਾਜ਼ਮਾਂ ਦੇ ਦਿਲ, ਹੁਣ ਅਧਿਆਪਕ ਕਰਨਗੇ ਸਰਕਾਰ ਦੇ ਦੰਦ ਖੱਟੇ
ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਬੈਠਕ ਵਿੱਚ ਠੇਕਾ ਆਧਾਰਤ ਤੇ ਹੋਰਨਾਂ ਮੁਲਾਜ਼ਮਾਂ ਲਈ ਕੋਈ ਐਲਾਨ ਨਾ ਹੋਣ ਤੋਂ ਖ਼ਫਾ ਹੋਏ ਅਧਿਆਪਕਾਂ ਨੇ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਆਪਣੀਆਂ ਮੰਗਾਂ ਨਾ ਮੰਨੇ ਜਾਣ 'ਤੇ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਧਿਆਪਕਾਂ ਨੇ ਭਲਕੇ ਇਕੱਤਰਤਾ ਸੱਦੀ ਹੈ।
ਅਧਿਆਪਕ ਲੀਡਰ ਹਰਦੀਪ ਟੋਡਰਪੁਰ ਨੇ ਬਿਆਨ ਜਾਰੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ 8886 ਅਧਿਆਪਕਾਂ ਦੀ ਤਨਖ਼ਾਹ ਕਟੌਤੀ ਤੇ ਪਰਖ ਕਾਲ ਬਾਰੇ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਨਰਸਿੰਗ ਸਟਾਫ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ। ਇਸ ਕੈਬਨਿਟ ਮੀਟਿੰਗ ਤੋਂ ਸਾਰਾ ਮੁਲਾਜ਼ਮ ਵਰਗ ਨਿਰਾਸ਼ ਹੈ ਤੇ ਸਰਕਾਰ ਪ੍ਰਤੀ ਮੁਲਾਜ਼ਮਾਂ 'ਚ ਬੇਹੱਦ ਰੋਸ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਕਮੇਟੀ ਇਸ ਦਾ ਵਿਰੋਧ ਕਰੇਗੀ ਅਤੇ ਭਲਕੇ ਜਲੰਧਰ ਵਿੱਚ ਸੂਬਾ ਪੱਧਰੀ ਇਕੱਤਰਤਾ ਕੀਤੀ ਜਾਵੇਗੀ। ਟੋਡਰਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੀ ਪੰਜ ਮਾਰਚ ਨੂੰ ਅਧਿਆਪਕਾਂ ਫਿਰ ਤੋਂ ਸੰਘਰਸ਼ ਵਿੱਢਣਗੇ ਤੇ ਜਿਸ ਦਾ ਐਲਾਨ ਵੀ ਉਹ ਭਲਕੇ ਹੀ ਕਰ ਦੇਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement