ਪੜਚੋਲ ਕਰੋ
10 ਕੁੱਤਿਆਂ ਨੇ ਇਕੱਲੇ ਬੰਦੇ ਨੂੰ ਘੇਰਿਆ, 17 ਥਾਈਂ ਵੱਢਿਆ

ਪਟਿਆਲਾ: ਸਥਾਨਕ ਜੁਝਾਰ ਨਗਰ ਵਿੱਚ ਕਾਰ ਤੋਂ ਉੱਤਰੇ ਇੱਕ ਵਿਅਕਤੀ ’ਤੇ ਘਰ ਦੇ ਗੇਟ ’ਤੇ ਹੀ ਇੱਕੋ ਵੇਲੇ 10 ਕੁੱਤਿਆਂ ਨੇ ਹਮਲਾ ਕਰ ਦਿੱਤਾ। ਬੰਦੇ ਨੇ 10 ਮਿੰਟਾਂ ਤਕ ਕੁੱਤਿਆਂ ਨਾਲ ਮੁਕਾਬਲਾ ਕੀਤਾ। ਕੁੱਤੇ ਉਸ ਨੂੰ ਘਸੀਟ ਕੇ ਗਲ਼ੀ ਤਕ ਲੈ ਗਏ। ਕਿਸੇ ਤਰ੍ਹਾਂ ਬੰਦੇ ਨੇ ਆਪਣੀ ਜਾਨ ਬਚਾਈ ਤੇ ਭੱਜ ਕੇ ਕਾਰ ਅੰਦਰ ਬੈਠਾ ਪਰ ਉਸ ਦੇ ਸਰੀਰ ’ਤੇ 17 ਥਾਈਂ ਵੱਢ ਪਏ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਗੁਰੂਸਾਜਨ ਸਿੰਘ ਪ੍ਰਾਈਵੇਟ ਸਕੂਲ ਦਾ ਮੈਨੇਜਰ ਹੈ। ਉਸ ਨੇ ਦੱਸਿਆ ਕਿ ਉਹ ਪਾਰਕ ਵਿੱਚ ਸੈਰ ਕਰਨ ਲਈ ਗਿਆ ਸੀ। ਸਵੇਰ ਦੇ ਪੰਜ ਵਜੇ ਉਹ ਸੈਰ ਕਰਕੇ ਵਾਪਸ ਆਇਆ। ਆਪਣੀ ਗੱਡੀ ਨੂੰ ਪਾਰਕ ਕਰ ਕੇ ਉਹ ਜਦੋਂ ਗੇਟ ’ਤੇ ਪੁੱਜਾ ਤਾਂ ਕਰੀਬ 10 ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















