ਪੜਚੋਲ ਕਰੋ
ਤਲਵੰਡੀ ਸਾਬੋ ਰਿਫਾਇਨਰੀ 'ਚ ਭੜਕੇ ਮਜ਼ਦੂਰ, ਰਿਫਾਇਨਰੀ 'ਚ ਭੰਨ੍ਹਤੋੜ, ਗੱਡੀਆਂ ਨੂੰ ਲਾਈ ਅੱਗ
ਤਲਵੰਡੀ ਸਾਬੋ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅੰਦਰ ਹੰਗਾਮਾ ਹੋ ਗਿਆ ਹੈ। ਭੜਕੇ ਹੋਏ ਮਜ਼ਦੂਰਾਂ ਨੇ ਰਿਫਾਇਨਰੀ ਵਿੱਚ ਭੰਨ੍ਹਤੋੜ ਕੀਤੀ ਹੈ ਤੇ ਕੁਝ ਗੱਡੀਆ ਨੂੰ ਅੱਗ ਲਾ ਦਿੱਤੀ ਹੈ।

Bathinda
ਬਠਿੰਡਾ: ਤਲਵੰਡੀ ਸਾਬੋ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅੰਦਰ ਹੰਗਾਮਾ ਹੋ ਗਿਆ ਹੈ। ਭੜਕੇ ਹੋਏ ਮਜ਼ਦੂਰਾਂ ਨੇ ਰਿਫਾਇਨਰੀ ਵਿੱਚ ਭੰਨ੍ਹਤੋੜ ਕੀਤੀ ਹੈ ਤੇ ਕੁਝ ਗੱਡੀਆ ਨੂੰ ਅੱਗ ਲਾ ਦਿੱਤੀ ਹੈ। ਪਤਾ ਲੱਗਾ ਹੈ ਕਿ ਰਿਫਾਇਨਰੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ। ਗੁੱਸੇ ਵਿੱਚ ਆਏ ਮਜ਼ਦੂਰਾਂ ਨੇ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਬਠਿੰਡਾ ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਆਈਜੀ ਬਠਿੰਡਾ ਨੇ ਏਬੀਪੀ ਸਾਂਝਾ ਨੂੰ ਜਾਣਕਾਰੀ ਦਿੱਤੀ ਹੈ ਕਿ ਹਾਲਾਤ ਕਾਬੂ ਵਿੱਚ ਹਨ ਤੇ ਸਥਿਤੀ ਹੁਣ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ






















