ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੂਬੇ 'ਚ ਪੈ ਰਹੀ ਹੱਡ ਚੀਰਵੀਂ ਠੰਢ, ਪ੍ਰਾਈਵੇਟ ਸਕੂਲ ਨਹੀਂ ਬਦਲ ਰਹੇ ਸਮਾਂ
ਪੰਜਾਬ ਦਾ ਆਮ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਜਿੱਥੇ ਲੋਕ ਘਰੋਂ ਨਿਕਲਣ ਲਈ ਕਤਰਾ ਰਹੇ ਹਨ, ਉੱਥੇ ਹੀ ਸਕੂਲਾਂ ਦੇ ਵਿਦਿਆਰਥੀ ਠਰਦੇ ਹੋਏ ਸਵੇਰੇ 9 ਵਜੇ ਸਕੂਲ ਜਾਣ ਲਈ ਮਜਬੂਰ ਹਨ। ਦੂਜੇ ਪਾਸੇ ਪ੍ਰਾਈਵੇਟ ਸਕੂਲ ਸਵੇਰੇ 8.30 ਵਜੇ ਸ਼ੁਰੂ ਹੋ ਜਾਂਦੇ ਹਨ।
![ਸੂਬੇ 'ਚ ਪੈ ਰਹੀ ਹੱਡ ਚੀਰਵੀਂ ਠੰਢ, ਪ੍ਰਾਈਵੇਟ ਸਕੂਲ ਨਹੀਂ ਬਦਲ ਰਹੇ ਸਮਾਂ The cold wave in the state, the private schools are not changing ਸੂਬੇ 'ਚ ਪੈ ਰਹੀ ਹੱਡ ਚੀਰਵੀਂ ਠੰਢ, ਪ੍ਰਾਈਵੇਟ ਸਕੂਲ ਨਹੀਂ ਬਦਲ ਰਹੇ ਸਮਾਂ](https://static.abplive.com/wp-content/uploads/sites/5/2019/12/23165926/students-in-cold-in-punjab.jpg?impolicy=abp_cdn&imwidth=1200&height=675)
ਪਟਿਆਲਾ: ਪੰਜਾਬ ਦਾ ਆਮ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਜਿੱਥੇ ਲੋਕ ਘਰੋਂ ਨਿਕਲਣ ਲਈ ਕਤਰਾ ਰਹੇ ਹਨ, ਉੱਥੇ ਹੀ ਸਕੂਲਾਂ ਦੇ ਵਿਦਿਆਰਥੀ ਠਰਦੇ ਹੋਏ ਸਵੇਰੇ 9 ਵਜੇ ਸਕੂਲ ਜਾਣ ਲਈ ਮਜਬੂਰ ਹਨ। ਦੂਜੇ ਪਾਸੇ ਪ੍ਰਾਈਵੇਟ ਸਕੂਲ ਸਵੇਰੇ 8.30 ਵਜੇ ਸ਼ੁਰੂ ਹੋ ਜਾਂਦੇ ਹਨ। ਭਾਵੇਂ ਕੜਕਦੀ ਠੰਢ ਨੂੰ ਵੇਖਦਿਆ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ 10 ਵਜੇ ਕਰ ਦਿੱਤਾ ਹੈ ਪਰ ਪ੍ਰਾਈਵੇਟ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ।
ਸੂਬੇ ‘ਚ ਵੱਧ ਰਹੀ ਠੰਢ ਨੂੰ ਵੇਖਦਿਆਂ ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇੰਨੀ ਜ਼ਿਆਦਾ ਠੰਢ ਦੇ ਬਾਵਜੂਦ ਸਕੂਲਾ ਦਾ ਸਮਾਂ ਨਹੀਂ ਬਦਲਿਆ, ਜਦੋਂਕਿ ਸਰਕਾਰੀ ਸਕੂਲਾਂ 'ਚ ਸਮਾਂ 10 ਵਜੇ ਕੀਤਾ ਗਿਆ ਹੈ।
ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਨਾਭਾ ਸ਼ਹਿਰ ਦੇ ਸਕੂਲਾਂ ਦਾ ਸਮਾਂ 8.30 ਦਾ ਹੈ। ਜ਼ਿਆਦਾ ਠੰਢ ਨੂੰ ਵੇਖਦਿਆ ਸਕੂਲਾਂ 'ਚ ਛੁੱਟੀਆ ਕਰ ਦੇਣੀਆਂ ਚਾਹੀਦੀਆਂ ਹਨ ਜਾਂ ਸਕੂਲਾਂ ਦਾ ਸਮਾਂ ਹੀ ਬਦਲ ਦੇਣਾ ਚਾਹੀਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)