Education News: ਬੇਸ਼ੱਕ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਵਿੱਚ ਵੱਡੇ ਸੁਧਾਰ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਹੈਰਾਨ ਕਰ ਦੇਣ ਵਾਲੀ ਹੈ। ਪੰਜਾਬ ਅੰਦਰ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਵੱਧ ਹੈ। ਭਾਵ ਪੰਜਾਬ ਵੀ ਉਨ੍ਹਾਂ ਸੱਤ ਸੂਬਿਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਵਿੱਚ ਸੈਕੰਡਰੀ ਪੱਧਰ ’ਤੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਹੀ ਛੱਡਣ ਦੀ ਦਰ ਸਾਲ 2021-22 ’ਚ ਕੌਮੀ ਔਸਤ 12.6 ਫ਼ੀਸਦ ਤੋਂ ਵੱਧ ਹੈ। ਪੰਜਾਬ ’ਚ ਇਹ ਦਰ 17.2 ਫ਼ੀਸਦ ਹੈ।
ਹਾਸਲ ਅੰਕੜਿਆਂ ਮੁਤਾਬਕ ਦੇਸ਼ ਦੇ ਸੱਤ ਸੂਬਿਆਂ ’ਚ ਪੰਜਾਬ, ਗੁਜਰਾਤ, ਬਿਹਾਰ, ਕਰਨਾਟਕ ਤੇ ਅਸਾਮ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ ‘ਡਰਾਪ ਆਊਟ’ ਦਰ ਘੱਟ ਕਰਨ ਲਈ ਵਿਸ਼ੇਸ਼ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ। ਸਮੱਗਰ ਸਿੱਖਿਆ ਪ੍ਰੋਗਰਾਮ ਬਾਰੇ ਸਿੱਖਿਆ ਮੰਤਰਾਲੇ ਤਹਿਤ ਪ੍ਰਾਜੈਕਟ ਮਨਜ਼ੂਰੀ ਬੋਰਡ (ਪੀਏਬੀ) ਦੀ ਸਾਲ 2023-24 ਦੀ ਕਾਰਜ ਯੋਜਨਾ ਸਬੰਧੀ ਮੀਟਿੰਗਾਂ ਦੇ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਮੀਟਿੰਗਾਂ ਵੱਖ ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਾਰਚ ਤੇ ਮਈ ਦੌਰਾਨ ਹੋਈਆਂ ਸਨ।
ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਸਾਲ 2030 ਤੱਕ ਸਕੂਲੀ ਸਿੱਖਿਆ ਦੇ ਪੱਧਰ ’ਤੇ 100 ਫ਼ੀਸਦ ਕੁੱਲ ਐਨਰੋਲਮੈਂਟ ਦਰ (ਜੀਈਆਰ) ਹਾਸਲ ਕਰਨਾ ਚਾਹੁੰਦੀ ਹੈ ਪਰ ਬੱਚਿਆਂ ਦੇ ਪੜ੍ਹਾਈ ਵਿਚਾਲੇ ਹੀ ਛੱਡਣ ਨੂੰ ਇਸ ’ਚ ਅੜਿੱਕਾ ਮੰਨ ਰਹੀ ਹੈ। ਪੀਏਬੀ ਦੀ ਮੀਟਿੰਗ ਦੇ ਦਸਤਾਵੇਜ਼ਾਂ ਮੁਤਾਬਕ ਸਾਲ 2021-22 ’ਚ ਬਿਹਾਰ ਦੇ ਸਕੂਲਾਂ ’ਚ ਸੈਕੰਡਰੀ ਪੱਧਰ ’ਤੇ ਡਰਾਪ ਆਊਟ ਦਰ 20.46 ਫ਼ੀਸਦ, ਗੁਜਰਾਤ ’ਚ 17.85 ਫ਼ੀਸਦ, ਆਂਧਰਾ ਪ੍ਰਦੇਸ਼ ’ਚ 16.7 ਫ਼ੀਸਦ, ਅਸਾਮ ’ਚ 20.3 ਫ਼ੀਸਦ, ਕਰਨਾਟਕ ’ਚ 14.6 ਫ਼ੀਸਦ, ਪੰਜਾਬ ’ਚ 17.2 ਫ਼ੀਸਦ, ਮੇਘਾਲਿਆ ’ਚ 21.7 ਫ਼ੀਸਦ ਦਰਜ ਕੀਤੀ ਗਈ।
ਦਸਤਾਵੇਜ਼ਾਂ ਮੁਤਾਬਕ ਦਿੱਲੀ ਦੇ ਸਕੂਲਾਂ ’ਚ ਮੁੱਢਲੇ ਪੱਧਰ ’ਤੇ ਐਨਰੋਲਮੈਂਟ ’ਚ ਕਰੀਬ ਤਿੰਨ ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਸੈਕੰਡਰੀ ਪੱਧਰ ’ਤੇ ਐਨਰੋਲਮੈਂਟ ’ਚ ਕਰੀਬ ਪੰਜ ਫ਼ੀਸਦ ਦੀ ਗਿਰਾਵਟ ਆਈ ਹੈ। ਇਸ ’ਚ ਕਿਹਾ ਗਿਆ ਹੈ ਕਿ ਦਿੱਲੀ ’ਚ ਸਕੂਲੀ ਸਿੱਖਿਆ ਦੇ ਘੇਰੇ ਤੋਂ ਬਾਹਰ ਵੱਡੀ ਗਿਣਤੀ ’ਚ ਵਿਦਿਆਰਥੀ ਹਨ। ਅਜਿਹੇ ’ਚ ਸਿੱਖਿਆ ਦੀ ਮੁੱਖ ਧਾਰਾ ’ਚ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੀ ਗਿਣਤੀ ਬਾਰੇ ਪ੍ਰਦੇਸ਼ ਨੂੰ ‘ਪ੍ਰਬੰਧ ਪੋਰਟਲ’ ’ਤੇ ਜਾਣਕਾਰੀ ਅਪਲੋਡ ਕਰਨੀ ਚਾਹੀਦੀ ਹੈ।
ਮੀਟਿੰਗ ’ਚ ਮੰਤਰਾਲੇ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਸੈਕੰਡਰੀ ਸਕੂਲ ਪੱਧਰ ’ਤੇ ਸਾਲ 2020-21 ਦੇ ਮੁਕਾਬਲੇ ’ਚ 2021-22 ’ਚ ਡਰਾਪ ਆਊਟ ਦਰ ’ਚ ਕਾਫੀ ਸੁਧਾਰ ਦਰਜ ਕੀਤਾ ਗਿਆ ਹੈ। ਦਸਤਾਵੇਜ਼ਾਂ ਮੁਤਾਬਕ ਮਹਾਰਾਸ਼ਟਰ ’ਚ ਸੈਕੰਡਰੀ ਪੱਧਰ ’ਤੇ ਡਰਾਪ ਆਊਟ ਦਰ ਸਾਲ 2020-21 ਦੇ 11.2 ਫ਼ੀਸਦ ਤੋਂ ਬਿਹਤਰ ਹੋ ਕੇ ਸਾਲ 2021-22 ’ਚ 10.7 ਫ਼ੀਸਦ ਦਰਜ ਕੀਤੀ ਗਈ। ਇਸੇ ਤਰ੍ਹਾਂ ਰਾਜਸਥਾਨ ’ਚ ਡਰਾਪ ਆਊਟ ਦਰ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ ਬਾਲ ਫੰਡ ਦੇ ਪਿਛਲੇ ਸਾਲ ਦੇ ਸਰਵੇਖਣ ’ਚ ਲੜਕੀਆਂ ਵੱਲੋਂ ਸਕੂਲ ਵਿਚਾਲੇ ਹੀ ਛੱਡਣ ਦੇ ਕਾਰਨਾਂ ’ਚ ਕਿਹਾ ਗਿਆ ਸੀ ਕਿ 33 ਫ਼ੀਸਦੀ ਲੜਕੀਆਂ ਦੀ ਪੜ੍ਹਾਈ ਘਰੇਲੂ ਕੰਮਾਂ ਕਰਕੇ ਵਿਚਾਲੇ ਹੀ ਰਹਿ ਜਾਂਦੀ ਹੈ। ਸਰਵੇਖਣ ਮੁਤਾਬਕ ਕਈ ਥਾਵਾਂ ’ਤੇ ਬੱਚਿਆਂ ਨੇ ਸਕੂਲ ਛੱਡਣ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਮਜ਼ਦੂਰੀ ਜਾਂ ਲੋਕਾਂ ਦੇ ਘਰਾਂ ’ਚ ਸਫ਼ਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
Education News: ਪੰਜਾਬ ਦੇ ਸਿੱਖਿਆ ਪ੍ਰਬੰਧ ਦੀ ਖੁੱਲ੍ਹੀ ਪੋਲ! ਸੈਕੰਡਰੀ ਪੱਧਰ ’ਤੇ ‘ਡਰਾਪ ਆਊਟ’ ਦਰ ਕੌਮੀ ਔਸਤ ਦਰ ਨਾਲੋਂ ਕਿਤੇ ਵੱਧ
ABP Sanjha
Updated at:
12 Jun 2023 09:06 AM (IST)
Edited By: shankerd
Education News: ਬੇਸ਼ੱਕ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਸੂਬੇ ਦੇ ਸਿੱਖਿਆ ਪ੍ਰਬੰਧ ਵਿੱਚ ਵੱਡੇ ਸੁਧਾਰ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਹੈਰਾਨ ਕਰ ਦੇਣ ਵਾਲੀ ਹੈ। ਪੰਜਾਬ
Punjab News
NEXT
PREV
Published at:
12 Jun 2023 09:06 AM (IST)
- - - - - - - - - Advertisement - - - - - - - - -