Parliament Winter Session 2022: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੰਗਲਵਾਰ (20 ਦਸੰਬਰ) ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਜ਼ੋਰਦਾਰ ਸਿਆਸੀ ਤੀਰ ਚਲਾਏ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਪਹਿਲਾਂ ਨਸ਼ੇ ਦੀ ਹਾਲਤ ਵਿੱਚ ਸੰਸਦ ਵਿੱਚ ਆਉਂਦਾ ਸੀ, ਅੱਜ ਉਹ ਸੂਬੇ ਦੀ ਸਰਕਾਰ ਚਲਾ ਰਿਹਾ ਹੈ।


ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ 8 ਤੋਂ 10 ਮਹੀਨੇ ਪਹਿਲਾਂ ਜਿਹੜੇ ਲੋਕ ਸੰਸਦ ਵਿੱਚ ਪੰਜਾਬ ਦੇ ਮੁੱਖ ਮੰਤਰੀ (ਉਸ ਸਮੇਂ ਦੇ ਸੰਸਦ ਮੈਂਬਰ) ਦੇ ਨੇੜੇ ਬੈਠਦੇ ਸਨ, ਉਹ ਉਨ੍ਹਾਂ ਨੂੰ ਆਪਣੀ ਸੀਟ ਬਦਲਣ ਦੀ ਬੇਨਤੀ ਕਰਦੇ ਸਨ। ਉਸ ਦੇ ਨੇੜੇ ਬੈਠਣਾ ਵੀ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ, ਉਹ ਸਵੇਰੇ 11 ਵਜੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਂਦੇ ਸਨ।




'ਸ਼ਰਾਬ ਪੀ ਕੇ ਸੂਬਾ ਸਰਕਾਰ ਚਲਾ ਰਹੇ'


ਹਰਸਿਮਰਤ ਕੌਰ ਨੇ ਕਿਹਾ ਕਿ ਜਦੋਂ ਤੁਸੀਂ ਸੜਕ 'ਤੇ ਚੱਲਦੇ ਹੋ ਤਾਂ ਉੱਥੇ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਪਰ ਅੱਜ ਇੱਕ ਵਿਅਕਤੀ ਸ਼ਰਾਬ ਪੀ ਕੇ ਪੰਜਾਬ ਦੀ ਸਰਕਾਰ ਚਲਾ ਰਿਹਾ ਹੈ। ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ 10 ਮਹੀਨਿਆਂ ਵਿੱਚ ਸੂਬੇ ਦੀ ਕੀ ਹਾਲਤ ਹੋਈ ਹੋਵੇਗੀ।


ਪਤਾ ਨਹੀਂ ਕੀ ਖਾਂ-ਪੀ ਕੇ ਆਉਂਦੇ ਸੀ


ਪੰਜਾਬ ਦੇ ਮੁੱਖ ਮੰਤਰੀ 'ਤੇ ਚੁਟਕੀ ਲੈਂਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਪਤਾ ਨਹੀਂ ਉਹ ਕੀ ਖਾਂਦੇ-ਪੀਂਦੇ ਸਨ, ਜਿਸ ਕਰਕੇ ਉਨ੍ਹਾਂ ਦੇ ਨੇੜੇ ਬੈਠੇ ਲੋਕ ਕਹਿੰਦੇ ਸਨ ਕਿ ਸਾਡੀ ਸੀਟ ਬਦਲ ਦਿਓ, ਸੁਰੱਖਿਆ ਵਾਲੇ ਲੋਕ ਜਾ ਕੇ ਉਨ੍ਹਾਂ ਦੀ ਜਾਂਚ ਕਰਦੇ ਸਨ।


ਉੱਪਰ ਦੋ ਮੁੱਖ ਮੰਤਰੀ ਬੈਠੇ ਹਨ


ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਤਾਅਨਾ ਮਾਰਦਿਆਂ ਕਿਹਾ ਕਿ ਉਹ ਤਾਂ ਸਾਡੇ ਬਦਲਾਅ ਦੇ ਮੁੱਖ ਮੰਤਰੀ ਬਣ ਕੇ ਘੁੰਮਦੇ ਹਨ, ਪਰ ਉਹ ਤਾਂ ਸੀਐਮ ਹੀ ਕੀ, ਦੋ ਸੁਪਰ ਸੀਐਮ ਬੈਠੇ ਹਨ। 


ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਦਾ ਵੀ ਉਠਾਇਆ


ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਨੇ ਸੰਸਦ ਦੀ ਵੀਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਸੀ। ਜਿਸ ਕਾਰਨ ਸੰਸਦ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਸੰਸਦ ਦੇ ਪੂਰੇ ਸੈਸ਼ਨ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ ਸਪੀਕਰ ਨੇ ਇਸ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਸੀ।