Ludhiana: ਜ਼ਿਲ੍ਹਾ ਲੁਧਿਆਣਾ ਦੇ ਇੱਕ ਏਐੱਸਆਈ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ ਇਹ ਪੱਤਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜ਼ਰੀਏ ਡੀਜੀਪੀ ਨੂੰ ਭੇਜਿਆ ਗਿਆ ਹੈ ਪੱਤਰ ਵਿੱਚ ਏਐਸਆਈ ਨੇ ਪੰਜਾਬ ਪੁਲਿਸ ਦੇ ਤਰੱਕੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਏਐੱਸਆਈ ਦਾ ਇੱਕ ਅਹਿਮ ਅਹੁਦਾ ਹੈ ਪੱਤਰ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਪੁਲਿਸ 'ਚ ਕੰਮ ਕਰਨ ਵਾਲੇ ਏਐਸਆਈ ਨੂੰ ਲੋਕਲ ਰੈਂਕ ਦੇਕੇ ਸਬ ਇੰਸਪੈਕਟਰ ਬਣਾਇਆ ਜਾਵੇ
ਪੁਲਿਸ ਕਰਮੀਆਂ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਪੁਲਿਸ ਮਹਿਕਮੇ ਵਿੱਚ ਸੇਵਾ ਕਰ ਰਹੇ ਹਨ ਅਤੇ ਸਮੇਂ ਦੇ ਮੁਤਾਬਿਕ ਚੱਲ ਰਹੀ ਪਰਕਿਰਿਆ ਬਹੁਤ ਲੰਬੀ ਹੈ ਅਤੇ ਇਸ ਅਨੁਸਾਰ ਉਨ੍ਹਾਂ ਨੂੰ ਸਬ ਇੰਸਪੈਕਟਰ ਦੇ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਜਾਵੇਗਾ।
ਏਐੱਸਆਈ ਦੇ ਪੱਤਰ ਦੇ ਮੁਤਾਬਕ, ਇਸ ਸਮੇਂ 32 ਹਜ਼ਾਰ 500 ਦੇ ਕਰੀਬ ਪੁਲਿਸ ਕਰਮੀ ਏਐਸਆਈ ਦੇ ਅਹੁਦੇ ਤੇ ਵਿਭਾਗ ਵਿੱਚ ਸੇਵਾ ਕਰ ਰਹੇ ਨੇ ਜਿਸ ਵਿਚ ਕੇਵਲ 2500 ਦੀ ਪੁਸ਼ਟੀ ਹੈ ਅਤੇ 30000 ਮੂਲ ਰੂਪ ਵਿਚ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਨੇ ਜਿਨ੍ਹਾਂ ਨੂੰ ਏਐਸਆਈ ਦਾ ਰੈਂਕ ਦਿੱਤਾ ਗਿਆ ਜਦੋਂ ਕਿ ਉਹ ਆਪਣੇ ਰੈਂਕ ਦੇ ਮੁਤਾਬਿਕ ਤਨਖ਼ਾਹ ਲੈ ਰਹੇ ਹਨ।
ਦੂਸਰੇ ਏਐਸਆਈ ਵੱਲੋਂ ਮਾਮਲੇ ਦੀ ਪੈਰਵਾਈ ਕਰ ਰਹੇ ਏਐਸਆਈ ਸੰਜੀਵ ਅਰੋੜਾ ਨੇ ਕਿਹਾ ਕਿ ਉਹ 1992 ਤੋਂ ਕਾਂਸਟੇਬਲ ਦੇ ਰੂਪ ਵਿੱਚ ਬਤੌਰ ਕੰਮ ਕਰ ਰਹੇ ਹਨ, ਸੇਵਾ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਹੈੱਡ ਕਾਂਸਟੇਬਲ ਦੀ ਨਿਯੁਕਤੀ ਹੁੰਦੀ ਹੈ ਅਤੇ B-1 ਜਮਾਤ ਵਿਚ ਬੈਠਣ ਦੇ ਪਾਤਰ ਹੁੰਦੇ ਨੇ ਪਰ ਵਿਭਾਗ ਨੇ 1995 ਤੋਂ 2000 ਤੱਕ B-1 ਜਮਾਤ ਆਯੋਜਿਤ ਨਹੀਂ ਕੀਤੀ ਇਸੇ ਕਰਕੇ ਕਾਂਸਟੇਬਲ ਦੇ ਰੂਪ ਵਿੱਚ ਕੰਮ ਕਰਨ ਨੂੰ ਮਜਬੂਰ ਹਨ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਵਿਭਾਗ ਵਿੱਚ ਅਹੁਦਿਆਂ ਦੀ ਨਿਯੁਕਤੀ ਅਨੁਸਾਰ ਬਦਲਾਅ ਕੀਤਾ ਗਿਆ ਹੈ ਹੈੱਡ ਕਾਂਸਟੇਬਲ ਦੇ ਲਈ ਕੇਵਲ 25 ਅਹੁਦੇ B-1 ਜਮਾਤ ਨਾਲ ਭਰੇ ਗਏ ਨੇ ਜਦੋਂ ਕਿ 70 ਪਰਸੇਂਟ ਉਹਦੇ ਸੇਵਾ ਦੀ ਲੰਬਾਈ ਦੇ ਅਧਾਰ ਤੇ ਅਤੇ 5 ਪਰਸੈਂਟ ਖੇਡਾਂ ਦੇ ਕੋਟੇ 'ਚ ਭਰੇ ਗਏ ਨੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਘੱਟ ਤਰੱਕੀ ਦਾ ਮੌਕਾ ਮਿਲਿਆ ਹੈ।