ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਤਾਇਨਾਤ ਸੁਰੱਖਿਆ ਅਮਲੇ ਨੇ ਇੱਕ ਗਰੀਬ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਲੋਕ ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਦੀ ਇਸ ਹਰਕਤ ਦੀ ਅਲੋਚਨਾ ਕਰ ਰਹੇ ਹਨ। ਦਰਅਸਲ ਵੀਰਵਾਰ ਨੂੰ ਟਰੱਕ ਕਥਿਤ ਤੌਰ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨਾਲ ਟਕਰਾ ਗਿਆ ਸੀ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਸੁਰੱਖਿਆ ਕਰਮੀਆਂ ਨੇ ਪਹਿਲਾਂ ਟਰੱਕ ਚਾਲਕ ਨੂੰ ਵਾਹਨ ਦੇ ਕੈਬਿਨ ਵਿੱਚ ਤੇ ਮਗਰੋਂ ਬਾਹਰ ਕੱਢ ਕੇ ਲੋਕਾਂ ਸਾਹਮਣੇ ਕੁੱਟਿਆ। ਇਹ ਘਟਨਾ ਅੰਮ੍ਰਿਤਸਰ-ਜਲੰਧਰ ਕੌਮੀ ਮਾਰਗ ’ਤੇ ਦਬੁਰਜੀ ਪਿੰਡ ਨੇੜੇ ਵਾਪਰੀ ਜਿੱਥੇ ਸੜਕ ਦੀ ਮੁਰੰਮਤ-ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਇੱਕੋ ਪਾਸਿਓਂ ਵਾਹਨ ਆ ਰਹੇ ਸਨ ਤੇ ਜਾ ਰਹੇ ਸਨ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਟਰੱਕ ਚਾਲਕ ਲਈ ਸਪੀਕਰ ਦੇ ਵਾਹਨ ਨੂੰ ਸੁਰੱਖਿਅਤ ਰਾਸਤਾ ਦੇਣਾ ਔਖਾ ਸੀ।
ਹਾਲਾਂਕਿ ਮਗਰੋਂ ਦਿੱਤੇ ਬਿਆਨ ਵਿਚ ਸੰਧਵਾਂ ਨੇ ਮਾਮਲੇ ਦੀ ਆਜ਼ਾਦਾਨਾ ਜਾਂਚ ਵੀ ਮੰਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਅਮਲੇ ਦੀ ਟਰੱਕ ਚਾਲਕ ਨਾਲ ਬਹਿਸ ਹੋਈ ਸੀ ਜਿਸ ਦਾ ਅਫ਼ਸੋਸ ਹੈ। ਹਰੇਕ ਵਾਹਨ ਚਾਲਕ ਨੂੰ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ।
I have been told (video below) that security personnel of @Sandhwan Speaker beat up the driver of truck No Pb06 V 9813 merely for not giving way to their cavalcade! These are leaders of @AamAadmiParty who promised no security etc but now they’re thrashing people on petty issues! pic.twitter.com/hEdxzXQuHw
ਇਹ ਪੜ੍ਹੋ :