ਬਰਨਾਲਾ: ਇੱਥੋਂ ਦੇ ਥਾਣਾ ਸਦਰ ਵਿੱਚ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜੋ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਚੋਰ ਥਾਣੇ ਵਿੱਚੋਂ ਜਾ ਕੇ ਨਾਲ ਲੱਗਦੀਆਂ ਦੁਕਾਨਾਂ ਨਾਲ ਥਾਣੇ ਦੀ ਸਾਂਝੀ ਕੰਧ ਤੋੜੀ ਤੇ ਹੱਥ ਸਾਫ ਕਰਕੇ ਫਰਾਰ ਹੋ ਗਏ।
ਘਟਨਾ ਸੋਮਵਾਰ ਰਾਤ ਦੀ ਹੈ ਪਰ ਇਸ ਦਾ ਪਤਾ ਉਦੋਂ ਲੱਗਾ ਜਦ ਅਗਲੇ ਦਿਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ। ਦੁਕਾਨਦਾਰ ਗੁਰਮੀਤ ਸਿੰਘ ਤੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਥਾਣੇ ਵਿੱਚ ਆ ਕੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਸੰਨ੍ਹ ਲਾਈ। ਚੋਰਾਂ ਨੇ ਇਵੇਂ ਤਿੰਨ ਦੁਕਾਨਾਂ ਵਿੱਚ ਚੋਰੀ ਕੀਤੀ ਅਤੇ ਫਰਾਰ ਹੋ ਗਏ।
ਉੱਧਰ, ਥਾਣਾ ਸਦਰ ਦੇ ਮੁਖੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਫੁਟੇਜ ਖੰਘਾਲ ਰਹੀ ਹੈ ਤਾਂ ਜੋ ਚੋਰਾਂ ਨੂੰ ਛੇਤੀ ਕਾਬੂ ਕੀਤਾ ਜਾ ਸਕੇ। ਥਾਣੇ ਰਾਹੀਂ ਚੋਰੀ ਹੋਣ 'ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਬਣੇ ਸਵਾਲੀਆ ਨਿਸ਼ਾਨ 'ਤੇ ਉਹ ਵੀ ਕੁਝ ਬੋਲ ਨਾ ਸਕੇ।
ਚੋਰਾਂ ਦੇ ਬੁਲੰਦ ਹੌਸਲੇ: ਥਾਣੇ ਅੰਦਰੋਂ ਲਾਇਆ ਦੁਕਾਨਾਂ ਨੂੰ ਪਾੜ, ਪੁਲਿਸ ਰਹੀ ਘੂਕ ਸੁੱਤੀ
ਏਬੀਪੀ ਸਾਂਝਾ
Updated at:
26 Jun 2019 09:29 AM (IST)
ਦੁਕਾਨਦਾਰ ਗੁਰਮੀਤ ਸਿੰਘ ਤੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਥਾਣੇ ਵਿੱਚ ਆ ਕੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਸੰਨ੍ਹ ਲਾਈ। ਚੋਰਾਂ ਨੇ ਇਵੇਂ ਤਿੰਨ ਦੁਕਾਨਾਂ ਵਿੱਚ ਚੋਰੀ ਕੀਤੀ ਅਤੇ ਫਰਾਰ ਹੋ ਗਏ।
- - - - - - - - - Advertisement - - - - - - - - -