ਚੰਡੀਗੜ੍ਹ: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਿੱਥੇ ਕੈਪਟਨ ਧੜੇ ਦੇ ਅਧਿਕਾਰੀਆਂ ਨੂੰ ਧੜਾਧੜ ਹਟਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਕੈਬਨਿਟ 'ਚ ਵੀ ਫੇਰਬਦਲ ਕੀਤਾ ਜਾ ਰਿਹਾ ਹੈ।
ਜਿਸ ਦੇ ਮੁਤਾਬਕ ਚੰਨੀ ਕੈਬਨਿਟ 'ਚ ਸੰਭਾਵਿਤ ਚਿਹਰੇ ਜੋ ਮੰਤਰੀ ਮੰਡਲ 'ਚ ਸ਼ਾਮਿਲ ਹੋ ਸਕਦੇ ਹਨ- ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਤੇ ਰਾਣਾ ਗੁਰਜੀਤ ਦਹਨ।
ਮੰਨਿਆ ਜਾ ਰਿਹਾ ਕਿ ਚਰਨਜੀਤ ਚੰਨੀ ਰਾਜਪਾਲ ਨੂੰ ਮਿਲਣਗੇ ਤੇ ਮੰਤਰੀਮੰਡਲ ਦੀ ਲਿਸਟ ਦੇਕੇ ਸਹੁੰ ਚੁੱਕ ਸਮਾਗਮ ਲਈ ਸਮਾਂ ਮੰਗਣਗੇ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਜਿਹੜੇ ਮੰਤਰੀਆਂ ਦਾ ਪੱਤਾ ਸਾਫ਼ ਹੋਵੇਗਾ ਉਨ੍ਹਾਂ 'ਚ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਣ ਅਰੋੜਾ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਤੇ ਬਲਬੀਰ ਸੋਢੀ ਤੇ ਬਲਬੀਰ ਸਿੱਧੂ ਸ਼ਾਮਲ ਹਨ।
ਚੰਨੀ ਦੇ ਦਿੱਲੀ ਗੇੜੇ
ਸ਼ੁੱਕਰਵਾਰ ਸਵੇਰੇ 2 ਵਜੇ ਤੱਕ ਲੰਮੀ ਤੇ ਡੂੰਘੀ ਚਰਚਾ ਬਾਅਦ CM ਚਰਨਜੀਤ ਸਿੰਘ ਚੰਨੀ ਦਿੱਲੀ ਤੋਂ ਵਾਪਸ ਪਰਤੇ ਸੀ, ਪਰ ਦੁਪਹਿਰ ਢਲਣ ਬਾਅਦ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਤੋਂ ਫਿਰ ਸੱਦਾ ਆਇਆ, ਨਤੀਜਾ ਚਾਰ ਦਿਨਾਂ ਵਿੱਚ ਸੀਐੱਮ ਦਿੱਲੀ ਦੇ ਤੀਜੇ ਗੇੜੇ ਉੱਪਰ ਚਲੇ ਗਏ, ਅਜਿਹੇ ਵਿੱਚ ਵਿਰੋਧੀ ਤੰਜ਼ ਕਸ ਰਹੇ ਹਨ।
ਪਹਿਲਾਂ ਕੈਬਨਿਟ ਵਿਸਥਾਰ ਦਾ ਐਲਾਨ 23 ਸਤੰਬਰ ਨੂੰ ਕਰਨ ਦੀ ਤਿਆਰੀ ਸੀ ਪਰ ਗੱਲ ਨਾ ਬਣੀ, ਕਿਉਂਕਿ ਛਾਂਟੀ ਤੋਂ ਬਚਣ ਲਈ ਸਾਬਕਾ ਵਜ਼ੀਰ ਦਿੱਲੀ ਡੇਰੇ ਲਾਈ ਬੈਠੇ ਨੇ ਨਾਲ ਹੀ ਮੰਤਰੀ ਬਣਨ ਲਈ ਵੀ ਵਿਧਾਇਕ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਏਨ੍ਹਾਂ ਹਾਲਾਤਾਂ ਵਿੱਚ ਹਾਈਕਮਾਨ ਲਈ ਕੋਈ ਵੀ ਫੈਸਲਾ ਆਸਾਨ ਨਹੀਂ, ਖ਼ਾਸ ਕਰ ਉਦੋਂ ਜਦੋਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ।
ਦੂਜੇ ਪਾਸੇ ਵਿਧਾਇਕ ਵੀ ਟਿਕਟਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਈਕਮਾਨ ਦੀ ਨਰਾਜ਼ਗੀ ਮੁੱਲ ਲੈਣ ਤੋਂ ਬਚਣਾ ਚਾਹੁੰਣਗੇ, 23 ਸਤੰਬਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਆਗੂ ਏ.ਵੇਣੂਗੋਪਾਲ ਨੂੰ ਰਾਤ ਸਵਾ ਦਸ ਵਜੇ ਦੇ ਕਰੀਬ ਆਪਣੀ ਰਿਹਾਇਸ਼ 'ਤੇ ਮੀਟਿੰਗ ਲਈ ਸੱਦਿਆ ਸੀ।
ਦੇਰ ਰਾਤ ਤੱਕ ਬੈਠਕਾਂ ਦਾ ਦੌਰ ਜਾਰੀ ਰਿਹਾ, ਮੀਟਿੰਗ ਖ਼ਤਮ ਹੋਣ ਬਾਅਦ ਮੁੱਖ ਮੰਤਰੀ ਸਵੇਰੇ 2 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ ਸੀ, ਸੂਚੀ ਦੇ ਜਾਰੀ ਹੋਣ ਦੀ ਉਡੀਕ ਸੀ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਸਨ ਕਿ ਲਿਸਟ ਰਾਜਪਾਲ ਨੂੰ ਕਦੋਂ ਭੇਜੀ ਜਾਂਦੀ ਹੈ।ਪਰ 24 ਸਤੰਬਰ ਨੂੰ ਮੁੜ ਦਿੱਲੀ ਤੋਂ ਮੁੱਖ ਮੰਤਰੀ ਨੂੰ ਸੱਦਾ ਆ ਗਿਆ।
ਮੁੱਖ ਮੰਤਰੀ ਦੇ ਦਿੱਲੀ ਨੂੰ ਤਿੰਨ ਗੇੜੇ
- ਮੁੱਖ ਮੰਤਰੀ ਦਾ ਪਹਿਲਾ ਗੇੜਾ- 21 ਸਤੰਬਰ
- ਮੁੱਖ ਮੰਤਰੀ ਦਾ ਦੂਜਾ ਗੇੜਾ- 23 ਸਤੰਬਰ
- ਮੁੱਖ ਮੰਤਰੀ ਦਾ ਤੀਜਾ ਗੇੜਾ- 24 ਸਤੰਬਰ