ਪੜਚੋਲ ਕਰੋ

ਕਾਂਗਰਸ ਨੇ ਘੜੀ ਲੋਕ ਸਭਾ ਚੋਣਾਂ ਲਈ ਰਣਨੀਤੀ, ਸਾਰੇ ਧੜਿਆਂ ਦੀ 100 ਮੈਂਬਰੀ ਟੀਮ 'ਤੇ ਟੇਕ

ਚੰਡੀਗੜ੍ਹ: ਲੋਕ ਸਭਾ ਚੋਣਾਂ ਕਾਂਗਰਸ ਲਈ ਵੱਕਾਰ ਦਾ ਸਵਾਲ ਹਨ। ਪਾਰਟੀ ਸੁਪਰੀਮੋ ਰਾਹੁਲ ਗਾਂਧੀ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਸ ਲਈ ਉਹ ਪੰਜਾਬ ਵੱਲ ਖਾਸ ਧਿਆਨ ਦੇ ਰਹੇ ਹਨ। ਇਸ ਵੇਲੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸੰਕਟ ਦਾ ਸ਼ਿਕਾਰ ਹਨ ਪਰ ਆਪਸੀ ਧੜੇਬੰਦੀ ਕਾਂਗਰਸ ਲਈ ਵੀ ਸਿਰਦਰਦੀ ਬਣ ਸਕਦੀ ਹੈ। ਇਸ ਲਈ ਰਾਹੁਲ ਗਾਂਧੀ ਨੇ ਸਭ ਲੀਡਰਾਂ ਨੂੰ ਨਾਲ ਲੈ ਕੇ ਚੱਲ਼ਣ ਦੀ ਰਣਨੀਤੀ ਘੜੀ ਹੈ। ਮੰਗਲਵਾਰ ਨੂੰ ਐਲਾਨੀਆਂ ਕਮੇਟੀਆਂ ਵਿੱਚ ਸਾਰੇ ਧੜਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ। ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦੀਆਂ ਪੰਜ ਕਮੇਟੀਆਂ ਕਾਇਮ ਕੀਤੀਆਂ ਹਨ। ਇਹ ਕਮੇਟੀਆਂ ਆਗਾਮੀ ਲੋਕ ਸਭਾ ਚੋਣਾਂ ਦੀ ਕਮਾਨ ਸੰਭਾਲਣਗੀਆਂ। ਪੰਜ ਕਮੇਟੀਆਂ ਦੇ ਪੰਜ ਵੱਖ-ਵੱਖ ਮੁਖੀ ਲਾਏ ਗਏ ਹਨ। ਇਨ੍ਹਾਂ ਕਮੇਟੀਆਂ ਵਿੱਚ ਪਾਰਟੀ ਦੇ ਸਾਰੇ ਧੜਿਆਂ ਦੇ ਸੌ ਤੋਂ ਵੱਧ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਦਾ ਮੁਖੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਚੋਣ ਪ੍ਰਚਾਰ ਕਮੇਟੀ ਦਾ ਮੁਖੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤਾਲਮੇਲ ਕਮੇਟੀ ਦੀ ਮੁਖੀ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੀਡੀਆ ਕਮੇਟੀ ਦਾ ਮੁਖੀ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਤੇ ਪਬਲੀਸਿਟੀ ਕਮੇਟੀ ਦਾ ਮੁਖੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ ਹੈ। ਜਾਖੜ ਦੀ ਅਗਵਾਈ ਹੇਠ ਬਣਾਈ ਚੋਣ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕਿਸ਼ੋਰੀ ਲਾਲ ਸ਼ਰਮਾ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਭਾਰਤ ਭੂਸ਼ਣ ਆਸ਼ੂ, ਓਪੀ ਸੋਨੀ, ਸੁੱਖ ਸਰਕਾਰੀਆ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ ,ਵਿਧਾਇਕ ਕੁਲਜੀਤ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਨਿਰਮਲ ਸਿੰਘ ਸ਼ੁਤਰਾਣਾ, ਕੁਸ਼ਲਦੀਪ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ, ਪਵਨ ਆਡੀਆ, ਕੁਲਦੀਪ ਸਿੰਘ ਵੈਦ, ਡਾ.ਅਮਰ ਸਿੰਘ ਤੇ ਈ ਰਹਿਮਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਪ੍ਰਚਾਰ ਕਮੇਟੀ ਵਿਚ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇਪੀ, ਅਸ਼ਵਨੀ ਕੁਮਾਰ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਰਿੰਦਰ ਡਾਵਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਦਿਆਲ ਕੰਬੋਜ, ਡਾ. ਰਾਜ ਕੁਮਾਰ ਚੱਬੇਵਾਲ, ਦਵਿੰਦਰ ਸਿੰਘ ਘੁਬਾਇਆ, ਕਰਨ ਬਰਾੜ, ਮੁਹੰਮਦ ਸਦੀਕ, ਕਿਟੂ ਗਰੇਵਾਲ, ਸਲਾਮਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਦੀ ਅਗਵਾਈ ਹੇਠ ਬਣਾਈ ਗਈ ਤਾਲਮੇਲ ਕਮੇਟੀ ਵਿੱਚ ਚਾਰ ਮੰਤਰੀਆਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੰਦੀਪ ਸੰਧੂ ਸਮੇਤ ਵੀਹ ਮੈਂਬਰ ਸ਼ਾਮਲ ਕੀਤੇ ਗਏ ਹਨ। ਪਬਲੀਸਿਟੀ ਕਮੇਟੀ ਵਿਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ 25 ਮੈਂਬਰ ਤੇ ਮੀਡੀਆ ਕਮੇਟੀ ਵਿੱਚ ਵੀ 25 ਮੈਂਬਰ ਸ਼ਾਮਲ ਕੀਤੇ ਗਏ ਹਨ। ਪੰਜੇ ਕਮੇਟੀਆਂ ਵਿੱਚ ਮੁਅੱਤਲੀ ਤੋਂ ਬਾਅਦ ਬਹਾਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਾਰੇ ਵਿਧਾਇਕ ਵੀ ਸ਼ਾਮਲ ਕੀਤੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amritsar News : ਜੰਡਿਆਲਾ ਗੁਰੂ 'ਚ ਸਰਪੰਚ ਦੇ ਪਤੀ ’ਤੇ ਜਾਨਲੇਵਾ ਹਮਲਾ , ਚਲਾਈਆਂ ਤਾਬੜਤੋੜ ਗੋਲ਼ੀਆਂ ,CCTV 'ਚ ਕੈਦ ਹੋਈ ਘਟਨਾ 
Amritsar News : ਜੰਡਿਆਲਾ ਗੁਰੂ 'ਚ ਸਰਪੰਚ ਦੇ ਪਤੀ ’ਤੇ ਜਾਨਲੇਵਾ ਹਮਲਾ , ਚਲਾਈਆਂ ਤਾਬੜਤੋੜ ਗੋਲ਼ੀਆਂ ,CCTV 'ਚ ਕੈਦ ਹੋਈ ਘਟਨਾ 
ਪੰਜਾਬ ਕਾਂਗਰਸੀ ਲੀਡਰ ਖੁਸ਼ਬਾਜ ਸਿੰਘ ਜਟਾਨਾ ਦੀ ਸੜਕ ਹਾਦਸੇ 'ਚ ਮੌਤ , ਦਿੱਲੀ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਪੰਜਾਬ ਕਾਂਗਰਸੀ ਲੀਡਰ ਖੁਸ਼ਬਾਜ ਸਿੰਘ ਜਟਾਨਾ ਦੀ ਸੜਕ ਹਾਦਸੇ 'ਚ ਮੌਤ , ਦਿੱਲੀ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Smart Ration Card : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜਾਣੋ ਕਿਵੇਂ ਮਿਲੇਗਾ ਸਮਾਰਟ ਰਾਸ਼ਨ ਕਾਰਡ
Smart Ration Card : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜਾਣੋ ਕਿਵੇਂ ਮਿਲੇਗਾ ਸਮਾਰਟ ਰਾਸ਼ਨ ਕਾਰਡ
New Chandigarh ‘ਚ ਪ੍ਰਾਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ , ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ, ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਆਈ ਸੀ ਕਾਲ
New Chandigarh ‘ਚ ਪ੍ਰਾਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ , ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ, ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਆਈ ਸੀ ਕਾਲ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  
New Chandigarh ‘ਚ ਪ੍ਰਾਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ , ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ, ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਆਈ ਸੀ ਕਾਲ
New Chandigarh ‘ਚ ਪ੍ਰਾਪਰਟੀ ਡੀਲਰ ਦੇ ਘਰ 'ਤੇ ਫਾਇਰਿੰਗ , ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ, ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਆਈ ਸੀ ਕਾਲ
Smart Ration Card : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜਾਣੋ ਕਿਵੇਂ ਮਿਲੇਗਾ ਸਮਾਰਟ ਰਾਸ਼ਨ ਕਾਰਡ
Smart Ration Card : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜਾਣੋ ਕਿਵੇਂ ਮਿਲੇਗਾ ਸਮਾਰਟ ਰਾਸ਼ਨ ਕਾਰਡ
ਪਟਿਆਲਾ ਪੁਲਿਸ ਵੱਲੋਂ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ , 4 ਆਰੋਪੀ ਹਥਿਆਰਾਂ ਸਮੇਤ ਕਾਬੂ 
ਪਟਿਆਲਾ ਪੁਲਿਸ ਵੱਲੋਂ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ , 4 ਆਰੋਪੀ ਹਥਿਆਰਾਂ ਸਮੇਤ ਕਾਬੂ 
Congress Party: ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
Abohar News : ਮੂੰਹ ਬੋਲੀ ਭੈਣ ਨਾਲ ਜ਼ਬਰ ਜਿਨਾਹ ਅਤੇ 10 ਦਿਨ ਬੰਧਕ ਬਣਾ ਕੇ ਰੱਖਿਆ , ਕੰਮ ਦੇ ਬਹਾਨੇ ਲੈ ਗਿਆ ਆਰੋਪੀ 
Abohar News : ਮੂੰਹ ਬੋਲੀ ਭੈਣ ਨਾਲ ਜ਼ਬਰ ਜਿਨਾਹ ਅਤੇ 10 ਦਿਨ ਬੰਧਕ ਬਣਾ ਕੇ ਰੱਖਿਆ , ਕੰਮ ਦੇ ਬਹਾਨੇ ਲੈ ਗਿਆ ਆਰੋਪੀ 
Colorful Vegetables Farming : ਜੇਕਰ ਘੱਟ ਸਮੇਂ 'ਚ ਵਧੇਰੇ ਮੁਨਾਫ਼ਾ ਚਾਹੁੰਦੇ ਹੋ ਤਾਂ ਕਰੋ ਇਸ ਰੰਗੀਨ ਸਬਜ਼ੀ ਦੀ ਖੇਤੀ
Colorful Vegetables Farming : ਜੇਕਰ ਘੱਟ ਸਮੇਂ 'ਚ ਵਧੇਰੇ ਮੁਨਾਫ਼ਾ ਚਾਹੁੰਦੇ ਹੋ ਤਾਂ ਕਰੋ ਇਸ ਰੰਗੀਨ ਸਬਜ਼ੀ ਦੀ ਖੇਤੀ
Amritsar News : ਜੰਡਿਆਲਾ ਗੁਰੂ 'ਚ 'ਆਪ' ਸਰਪੰਚ 'ਤੇ ਫਾਇਰਿੰਗ , ਪਤਨੀ ਨਾਲ ਕਾਰ 'ਚ ਜਾ ਰਹੇ ਸਨ ,CCTV 'ਚ ਕੈਦ ਹੋਈ ਘਟਨਾ 
Amritsar News : ਜੰਡਿਆਲਾ ਗੁਰੂ 'ਚ 'ਆਪ' ਸਰਪੰਚ 'ਤੇ ਫਾਇਰਿੰਗ , ਪਤਨੀ ਨਾਲ ਕਾਰ 'ਚ ਜਾ ਰਹੇ ਸਨ ,CCTV 'ਚ ਕੈਦ ਹੋਈ ਘਟਨਾ 
Embed widget