ਮੋਗਾ : ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਪੰਜਾਬ 'ਚ ਬੇਅਦਬੀ ਦੇ ਮਾਮਲੇ 'ਚ ਪਹਿਲੀ ਵਾਰ ਮੋਗਾ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। 5 ਦੋਸ਼ੀਆਂ 'ਚੋਂ 2 ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ, 3 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ।
ਦਰਅਸਲ 'ਚ ਮੋਗਾ ਜ਼ਿਲੇ ਦੇ ਪਿੰਡ ਮੱਲਕੇ 'ਚ 4 ਨਵੰਬਰ 2015 ਨੂੰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਮੋਗਾ ਪੁਲਿਸ ਨੇ 5 ਦੋਸ਼ੀਆਂ ਖਿਲਾਫ ਐੱਫ.ਆਈ.ਆਰ ਨੰਬਰ 79 ਦਰਜ ਕੀਤੀ ਸੀ, ਜਿਸ 'ਚ 5 ਦੋਸ਼ੀ ਮੁੱਖ ਦੋਸ਼ੀ ਪਾਏ ਗਏ ਸਨ। ਇਸ ਦੀ ਜਾਂਚ ਐੱਸ.ਐਸ.ਆਈ.ਟੀ.ਰੱਖੜਾ ਦੀ ਟੀਮ ਨੇ ਦੱਸਿਆ ਕਿ ਉਕਤ 5 ਦੋਸ਼ੀ ਜ਼ਮਾਨਤ 'ਤੇ ਸਨ ਅਤੇ ਉਨ੍ਹਾਂ ਦਾ ਮੁੱਖ ਗਵਾਹ ਗੁਰਸੇਵਕ ਸਿੰਘ ਸੀ, ਜਿਸ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਲੰਬੀ ਜਾਂਚ ਤੋਂ ਬਾਅਦ ਅੱਜ ਮਾਨਯੋਗ ਰਾਹੁਲ ਗਰਗ ਦੀ ਅਦਾਲਤ 'ਚ ਇਸ ਦਾ ਫੈਸਲਾ ਸੁਣਾਇਆ ਗਿਆ ਹੈ, ਜਿਸ 'ਚ ਤਿੰਨ ਦੋਸ਼ੀ ਅਮਨਦੀਪ ਸਿੰਘ, ਪ੍ਰਿਥੀ ਸਿੰਘ ਅਤੇ ਮਿੱਠੂ ਮਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ ਧਾਰਾ 295/ਬੀ ਤਹਿਤ ਪੰਜ-ਪੰਜ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਬੇਅਦਬੀ ਦੇ ਮਾਮਲੇ ਵਿਚ ਅੱਜ ਇਹ ਪਹਿਲਾ ਫੈਸਲਾ ਹੈ, ਜਦੋਂ ਕਿ ਇਸ ਮੌਕੇ ਸਭਾ ਦੇ ਮੈਂਬਰ ਦਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।