ਪੜਚੋਲ ਕਰੋ
Advertisement
ਨਹੀਂ ਟਲਿਆ ਟਿੱਡੀ ਦੱਲ ਦਾ ਖਤਰਾ, ਹੁਣ ਨਵੇਂ ਰਸਤੇ ਤੋਂ ਹੋ ਸਕਦਾ ਦਾਖਲ
ਪਾਕਿਸਤਾਨ ਨਾਲ ਲੱਗਦੇ ਬਮਿਆਲ ਸੈਕਟਰ ਦੀ 60 ਕਿਲੋਮੀਟਰ ਦੀ ਸਰਹੱਦ ਤੋਂ ਵੀ ਪੰਜਾਬ ਵਿੱਚ ਟਿੱਡੀ ਦੱਲ ਦੇ ਦਾਖਲ ਹੋਣ ਦਾ ਖਤਰਾ ਹੈ।
ਪਠਾਨਕੋਟ: ਪਾਕਿਸਤਾਨ ਨਾਲ ਲੱਗਦੇ ਬਮਿਆਲ ਸੈਕਟਰ ਦੀ 60 ਕਿਲੋਮੀਟਰ ਦੀ ਸਰਹੱਦ ਤੋਂ ਵੀ ਪੰਜਾਬ ਵਿੱਚ ਟਿੱਡੀ ਦੱਲ ਦੇ ਦਾਖਲ ਹੋਣ ਦਾ ਖਤਰਾ ਹੈ। ਇਸ ਦੇ ਖਦਸ਼ੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਵੀ ਜਾਰੀ ਕੀਤਾ ਹੈ। ਟਿੱਡੀਆਂ ਦੇ ਹਮਲੇ ਨੂੰ ਬੇਅਸਰ ਕਰਨ ਲਈ ਖੇਤੀਬਾੜੀ ਅਤੇ ਬਾਗਬਾਨੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਲੱਖਾਂ, ਕਰੋੜਾਂ ਟਿੱਡੀਆਂ ਦੇ ਇੱਕੋ ਸਮੇਂ ਦੇ ਹਮਲੇ ਨਾਲ ਨਜਿੱਠਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਦੱਸਿਆ ਜਾ ਰਿਹਾ ਹੈ।ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਨੁਸਾਰ, ਟਿੱਡੀਆਂ ਬਮਿਆਲ ਸੈਕਟਰ ਰਾਹੀਂ ਪੰਜਾਬ ਵਿੱਚ ਦਾਖਲ ਹੋਈਆਂ ਤਾਂ ਸਭ ਤੋਂ ਵੱਧ ਨੁਕਸਾਨ ਲੀਚੀ ਅਤੇ ਅੰਬਾਂ ਦੀਆਂ ਫਸਲਾਂ ਨੂੰ ਹੋਵੇਗਾ।
ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ
ਜ਼ਿਲ੍ਹੇ ਵਿੱਚ 15 ਹਜ਼ਾਰ ਏਕੜ ਵਿੱਚ ਲੀਚੀ ਹੈ ਜਿਸ ਨਾਲ ਸਾਲਾਨਾ 300 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਾਂਦਾ ਹੈ। ਟਿੱਡੀ ਦੱਲ ਅੰਬ ਤੇ ਹੋਰ ਫਲ ਅਤੇ ਸਬਜ਼ੀਆਂ ਨੂੰ ਵੀ ਨਸ਼ਟ ਕਰ ਦੇਵੇਗਾ। ਟਿੱਡੀ ਦੱਲ ਨੇ ਸੋਮਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਹਿਕ 'ਤੇ ਹਮਲਾ ਕੀਤਾ। ਟਿੱਡੀਆਂ ਨੇ ਹਰੇ ਚਾਰੇ ਦੀ ਫਸਲ ਨੂੰ ਤਬਾਹ ਕਰ ਦਿੱਤਾ। ਪਿਛਲੇ ਮਹੀਨੇ ਵੀ, ਟਿੱਡੀ ਦੱਲ ਨੇ ਫਾਜ਼ਿਲਕਾ ਅਤੇ ਅਬੋਹਰ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement