ਚੰਡੀਗੜ੍ਹ: ਸਾਉਣ ਮਹੀਨੇ ਤੀਆਂ ਦੇ ਤਿਉਹਾਰ ਦਾ ਨਾਂ ਸੁਣਦਿਆਂ ਹੀ ਸੱਜ ਵਿਆਹੀਆਂ ਤੇ ਕੁੜੀਆਂ-ਚਿੜੀਆਂ ਦਾ ਮਨ ਚਾਅ ਤੇ ਖੇੜੇ ਨਾਲ ਭਰ ਜਾਂਦਾ ਹੈ। ਬੇਸ਼ੱਕ ਹੁਣ ਪਹਿਲਾਂ ਵਾਂਗ ਤੀਆਂ ਨਹੀਂ ਲੱਗਦੀਆਂ ਪਰ ਫਿਰ ਵੀ ਕਈ ਪਿੰਡਾਂ ਚ ਅੱਜ ਵੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਆਰੰਭ ਹੁੰਦਾ ਹੈ। ਸਾਉਣ ਮਹੀਨੇ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕਿਆਂ ਨੂੰ ਆਉਂਦੀਆਂ ਹਨ। ਇਸ ਤਰ੍ਹਾਂ ਪੇਕੇ ਪਿੰਡ ਫਿਰ ਤੋਂ ਸਖੀਆਂ ਸਹੇਲੀਆਂ ਨਾਲ ਮਿਲਦੀਆਂ ਨੇ ਤੇ ਤੀਆਂ 'ਚ ਖੂਬ ਰੌਣਕਾਂ ਲੱਗਦੀਆਂ ਹਨ।
ਗਿੱਧਾ ਪਾ ਕੇ, ਪੀਘਾਂ ਝੂਟ ਕੇ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਤੀਆਂ ਵੇਲੇ ਕੁੜੀਆਂ ਦਾ ਆਪਸੀ ਹਾਸਾ-ਠੱਠਾ ਤੇ ਮੌਜ ਮਸਤੀ ਉਨ੍ਹਾਂ ਨੂੰ ਸਭ ਫਿਕਰਾਂ ਤੋਂ ਲਾਂਭੇ ਕਰ ਦਿੰਦੀ ਹੈ। ਬੇਸ਼ੱਕ ਅੱਜ-ਕਲ੍ਹ ਇਨ੍ਹਾਂ ਤਿਉਹਾਰਾਂ ਦਾ ਰਵਾਇਤੀ ਰੂਪ ਬਦਲ ਗਿਆ ਪਰ ਅੱਜ ਵੀ ਸਾਉਣ ਦੇ ਮਹੀਨੇ ਕੁੜੀਆਂ ਹੱਥਾਂ ਰੰਗਲੀ ਮਹਿੰਦੀ ਲਾ ਕੇ ਕੱਚ ਦੀਆਂ ਚੂੜੀਆਂ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ।
ਇਸ ਵਾਰ ਕੋਰੋਨਾ ਵਾਇਰਸ ਕਾਰਨ ਤੀਆਂ ਦਾ ਤਿਉਹਾਰ ਵੀ ਪਹਿਲਾਂ ਵਾਂਗ ਨਹੀਂ ਮਨਾਇਆ ਜਾ ਰਿਹਾ। ਅੱਜ ਤੋਂ ਇਸ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਵੱਡੇ ਇਕੱਠਾਂ 'ਤੇ ਮਨਾਹੀ ਹੋਣ ਕਰਕੇ ਤੀਆਂ ਦੀ ਰੌਣਕ ਫਿੱਕੀ ਰਹੇਗੀ।
ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ