ਪੜਚੋਲ ਕਰੋ

ਅਕਾਲੀ ਦਲ ਨੂੰ ਮਹਿੰਗੀ ਪਏਗੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ!

ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਚਰਚਿਤ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠਾ ਪੈ ਸਕਦਾ ਹੈ। ਆਈਪੀਐਸ ਅਫਸਰ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲੀਹੋਂ ਲਹਿਣ ਦਾ ਖਦਸ਼ਾ ਹੈ। ਇਸ ਲਈ ਆਮ ਲੋਕਾਂ ਵਿੱਚ ਇਹੀ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਜਾਂਚ ਰੋਕਣ ਲਈ ਇਹ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਇਹੀ ਰੋਸ ਸੀ ਕਿ ਬਾਦਲ ਸਰਕਾਰ ਵੇਲੇ ਜਾਣਬੁੱਝ ਤੇ ਇਨ੍ਹਾਂ ਮਾਮਲਿਆਂ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ।

ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਚਰਚਿਤ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠਾ ਪੈ ਸਕਦਾ ਹੈ। ਆਈਪੀਐਸ ਅਫਸਰ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲੀਹੋਂ ਲਹਿਣ ਦਾ ਖਦਸ਼ਾ ਹੈ। ਇਸ ਲਈ ਆਮ ਲੋਕਾਂ ਵਿੱਚ ਇਹੀ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਜਾਂਚ ਰੋਕਣ ਲਈ ਇਹ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਇਹੀ ਰੋਸ ਸੀ ਕਿ ਬਾਦਲ ਸਰਕਾਰ ਵੇਲੇ ਜਾਣਬੁੱਝ ਤੇ ਇਨ੍ਹਾਂ ਮਾਮਲਿਆਂ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ।

ਅਕਾਲੀ ਦਲ ਨੂੰ ਮਹਿੰਗੀ ਪਏਗੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ!

ਯਾਦ ਰਹੇ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਕੁੰਵਰ ਵਿਜੈ ਪ੍ਰਤਾਪ ਹੀ ਸਭ ਤੋਂ ਵੱਧ ਸਰਗਰਮ ਸੀ। ਉਹ ਇਸ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹ ਸਨ। ਸਿੱਟ ਦੀ ਟੀਮ ਦੋ ਅਪਰੈਲ ਨੂੰ ਜੇਲ੍ਹ ਪਹੁੰਚੀ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪੁੱਛਗਿੱਛ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਕੁੰਵਰ ਵਿਜੈ ਪ੍ਰਤਾਪ ਪੁੱਛਗਿੱਛ ਦੀ ਇਜਾਜ਼ਤ ਲਈ ਮੁੜ ਕੋਸ਼ਿਸ਼ ਕਰ ਰਹੇ ਸੀ। ਸੂਤਰਾਂ ਮੁਤਾਬਕ ਰਾਮ ਰਹੀਮ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਣਾ ਸੀ ਕਿ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਉਣ ਵਿੱਚ ਕਿਸ ਦੀ ਭੂਮਿਕਾ ਸੀ। ਇਹ ਸੱਚ ਸਾਹਮਣੇ ਆਉਣ ਨਾਲ ਅਕਾਲੀ ਦਲ ਦੀ ਮੁਸ਼ਕਲ ਵਧ ਸਕਦੀ ਸੀ ਕਿਉਂਕਿ ਹੁਣ ਤੱਕ ਹੋਏ ਖੁਲਾਸਿਆਂ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਅਕਾਲੀ ਲੀਡਰਾਂ ਨੇ ਹੀ ਡੇਰਾ ਮੁਖੀ ਨੂੰ ਮੁਆਫੀ ਦੁਆਈ ਸੀ। ਇਸ ਬਾਰੇ ਕੁਝ ਸਾਬਕਾ ਜਥੇਦਾਰ ਵੀ ਬੋਲ ਚੁੱਕੇ ਹਨ। ਬੇਸ਼ੱਕ ਅਕਾਲੀ ਦਲ ਨੂੰ ਲੱਗ ਰਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਉਨ੍ਹਾਂ ਰਾਹਤ ਮਿਲੀ ਹੈ ਪਰ ਲੋਕਾਂ ਵਿੱਚ ਰੋਹ ਹੋਰ ਵਧ ਗਿਆ। ਵਿਰੋਧੀ ਵੀ ਇਸ ਨੂੰ ਅਜਿਹੇ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਅਕਾਲੀ ਦਲ ਨੂੰ ਜਵਾਬ ਦੇਣਾ ਔਖਾ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੇ ਦੂਜੀਆਂ ਧਿਰਾਂ ਇਸ ਨੂੰ ਅਕਾਲੀ ਦਲ ਦੇ ਕਾਂਗਰਸ ਦੀ ਮਿਲੀਭੁਗਤ ਕਹਿ ਰਹੀਆਂ ਹਨ ਪਰ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਜਾਂਚ ਸਹੀ ਚੱਲ ਰਹੀ ਸੀ ਇਸ ਕਰਕੇ ਹੀ ਅਕਾਲੀ ਦਲ ਨੇ ਡਰ ਕੇ ਅੜਿੱਕਾ ਡਾਹਿਆ। ਇਸ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਕਾਲੀ ਬੇਅਦਬੀ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੋਂ ਘਬਰਾਏ ਹੋਏ ਹਨ ਤੇ ਜਾਂਚ ਦੇ ਕੰਮ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਦੀ ਬਦਲੀ ਨਾਲ ਅਕਾਲੀਆਂ ਦਾ ਮੁਖੌਟਾ ਲਹਿ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਪਿਛਲੀ ਅਕਾਲੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦੇਵੇਗੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਫਾਇਰਿੰਗ ਦਾ ਸੱਚ ਸਾਹਮਣੇ ਆ ਜਾਵੇਗਾ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਫਸਾਉਣ ਦੀ ਚਾਲ ਚੱਲ ਰਹੀ ਹੈ।

ਟਾਪ ਹੈਡਲਾਈਨ

Punjab News: ਵਿਧਾਨ ਸਭਾ 2027 ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਕੀ BJP ਨਾਲ ਮੁੜ ਗਠਜੋੜ? ਹੱਦਬੰਦੀ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ...
ਵਿਧਾਨ ਸਭਾ 2027 ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹਲਚਲ, ਕੀ BJP ਨਾਲ ਮੁੜ ਗਠਜੋੜ? ਹੱਦਬੰਦੀ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ...
Punjab congress: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਚਲ, ਕਾਂਗਰਸ ਦੀ ਪਹਿਲੀ ਗਰੰਟੀ- 'ਸਰਕਾਰ ਬਣਦੇ ਹੀ ਇਹ ਚੀਜ਼ ਬਿਲਕੁਲ ਮੁਫ਼ਤ...'
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਚਲ, ਕਾਂਗਰਸ ਦੀ ਪਹਿਲੀ ਗਰੰਟੀ- 'ਸਰਕਾਰ ਬਣਦੇ ਹੀ ਇਹ ਚੀਜ਼ ਬਿਲਕੁਲ ਮੁਫ਼ਤ...'
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਜਾਰੀ, ਭਾਜਪਾ ਨੇ ਚੋਣਾਂ ਤੋਂ ਪਹਿਲਾਂ 27 ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਵੇਖੋ ਲਿਸਟ...
ਪੰਜਾਬ ਸਿਆਸਤ 'ਚ ਹਲਚਲ ਜਾਰੀ, ਭਾਜਪਾ ਨੇ ਚੋਣਾਂ ਤੋਂ ਪਹਿਲਾਂ 27 ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਵੇਖੋ ਲਿਸਟ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Embed widget