ਪੜਚੋਲ ਕਰੋ

ਕੈਪਟਨ ਸਰਕਾਰ ਨੇ ਬਦਲੇ ਸੀਨੀਅਰ ਅਫਸਰ

ਪੰਜਾਬ ਸਰਕਾਰ ਨੇ ਆਈਏਐਸ ਤੇ ਪੀਸੀਐਸ ਅਫਸਰਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਤਾਜ਼ਾ ਹੁਕਮਾਂ ਅਨੁਸਾਰ 16 ਆਈਏਐਸ ਤੇ 5 ਪੀਸੀਐਸ ਅਫਸਰ ਬਦਲੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਤਬਾਦਲੇ ਸਰਕਾਰ ਦੇ ਕੰਮਕਾਰ ਨੂੰ ਚੁਸਤ-ਦਰੁਸਤ ਕਰਨ ਲਈ ਕੀਤੇ ਗਏ ਹਨ ਕਿਉਂਕਿ ਕਈ ਅਫਸਰਾਂ ਤੇ ਮੰਤਰੀਆਂ ਵਿਚਾਲੇ ਤਾਲਮੇਲ ਨਹੀਂ ਬੈਠ ਰਿਹਾ ਸੀ। ਕਈ ਮੰਤਰੀਆਂ ਵੱਲੋਂ ਆਪਣੀ ਪਸੰਦ ਦੇ ਅਫਸਰਾਂ ਨੂੰ ਤਾਇਨਾਤ ਕਰਨ ਲਈ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈਏਐਸ ਤੇ ਪੀਸੀਐਸ ਅਫਸਰਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਤਾਜ਼ਾ ਹੁਕਮਾਂ ਅਨੁਸਾਰ 16 ਆਈਏਐਸ ਤੇ 5 ਪੀਸੀਐਸ ਅਫਸਰ ਬਦਲੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਤਬਾਦਲੇ ਸਰਕਾਰ ਦੇ ਕੰਮਕਾਰ ਨੂੰ ਚੁਸਤ-ਦਰੁਸਤ ਕਰਨ ਲਈ ਕੀਤੇ ਗਏ ਹਨ ਕਿਉਂਕਿ ਕਈ ਅਫਸਰਾਂ ਤੇ ਮੰਤਰੀਆਂ ਵਿਚਾਲੇ ਤਾਲਮੇਲ ਨਹੀਂ ਬੈਠ ਰਿਹਾ ਸੀ। ਕਈ ਮੰਤਰੀਆਂ ਵੱਲੋਂ ਆਪਣੀ ਪਸੰਦ ਦੇ ਅਫਸਰਾਂ ਨੂੰ ਤਾਇਨਾਤ ਕਰਨ ਲਈ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਤਾਜ਼ਾ ਹੁਕਮਾਂ ਮੁਤਾਬਕ ਸੰਜੈ ਕੁਮਾਰ ਨੂੰ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਏ. ਵੇਣੂ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਨਿਯੁਕਤ ਕੀਤਾ ਗਿਆ ਹੈ। ਸਰਵਜੀਤ ਸਿੰਘ ਪ੍ਰਮੁੱਖ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਹੀ ਰਹਿਣਗੇ। ਵਿਕਾਸ ਪ੍ਰਤਾਪ ਨੂੰ ਲੋਕ ਨਿਰਮਾਣ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ ਤੇ ਹੁਸਨ ਲਾਲ ਨੂੰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਰਾਹੁਲ ਭੰਡਾਰੀ ਨੂੰ ਗ੍ਰਹਿ, ਪਰਵਾਸੀ ਮਾਮਲੇ ਤੇ ਜੇਲ੍ਹਾਂ ਦੇ ਨਾਲ ਉਚੇਰੀ ਸਿੱਖਿਆ ਵਿਭਾਗ ਦਾ ਸਕੱਤਰ ਵੀ ਲਾਇਆ ਗਿਆ ਹੈ। ਇਸੇ ਤਰ੍ਹਾਂ ਨੀਲਕੰਠ ਅਵਹਦ ਨੂੰ ਪੰਜਾਬ ਗੁਦਾਮ ਨਿਗਮ ਦਾ ਮੈਨੇਜਿੰਗ ਡਾਇਰੈਕਟਰ, ਦਿਲਰਾਜ ਸਿੰਘ ਨੂੰ ਲੋਕ ਨਿਰਮਾਣ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਵਾਧੂ ਚਾਰਜ, ਅਭਿਨਵ ਨੂੰ ਡਾਇਰੈਕਟਰ ਖ਼ਜ਼ਾਨਾ ਤੇ ਵਿਸ਼ੇਸ਼ ਸਕੱਤਰ ਖਰਚਾ, ਪਰਵੀਨ ਕੁਮਾਰ ਥਿੰਦ ਨੂੰ ਕਿਰਤ ਕਮਿਸ਼ਨਰ, ਡੀਪੀਐਸ ਖਰਬੰਦਾ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ, ਵਿਮਲ ਕੁਮਾਰ ਸੇਤੀਆ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਦੀਪਲੀ ਉੱਪਲ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ, ਸ਼ੀਨਾ ਅਗਰਵਾਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਤੇ ਸੀਈਓ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ, ਸ਼ੌਕਤ ਅਹਿਮਦ ਨੂੰ ਸੀਈਓ ਵਕਫ਼ ਬੋਰਡ ਤੇ ਕਰ ਤੇ ਆਬਕਾਰੀ ਵਿਭਾਗ ’ਚ ਵਧੀਕ ਕਮਿਸ਼ਨਰ, ਸੰਦੀਪ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਮੁਕਤਸਰ ਲਾਇਆ ਗਿਆ ਹੈ। ਆਈਆਰਐਸ ਅਧਿਕਾਰੀ ਮੋਹਿਤ ਤਿਵਾੜੀ ਨੂੰ ਵਧੀਕ ਸਕੱਤਰ ਯੋਜਨਾ, ਪੀਸੀਐਸ ਅਫ਼ਸਰਾਂ ਵਿੱਚ ਅਨੁਪਮ ਕਲੇਰ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ, ਲਤੀਫ਼ ਅਹਿਮਦ ਨੂੰ ਐਸਡੀਐਮ ਧੂਰੀ, ਹਰਸੁਹਿੰਦਰ ਸਿੰਘ ਬਰਾੜ ਨੂੰ ਪਹਿਲੀ ਤਾਇਨਾਤੀ ਦੇ ਨਾਲ ਬਾਲ ਕਮਿਸ਼ਨਰ ਦੇ ਸਕੱਤਰ ਦਾ ਚਾਰਜ, ਪੂਜਾ ਸਿਆਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੁਹਾਲੀ, ਅਮਿਤ ਸਰੀਨ ਨੂੰ ਡੀਪੀਆਈ ਸਕੂਲ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਲਾਇਆ ਗਿਆ ਹੈ। ਹਰਦੀਪ ਸਿੰਘ ਧਾਲੀਵਾਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਲੰਧਰ, ਬਰਜਿੰਦਰ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਿਟੀ, ਸਤਵੰਤ ਸਿੰਘ ਨੂੰ ਐਸਡੀਐਮ ਮੋਗਾ, ਵਰਿੰਦਰ ਸਿੰਘ ਨੂੰ ਐਸਡੀਐਮ ਤਲਵੰਡੀ ਸਾਬੋ, ਰਣਦੀਪ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ ਜਲੰਧਰ, ਵਿਨੋਦ ਕੁਮਾਰ ਬਾਂਸਲ ਨੂੰ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਰਵਿੰਦਰ ਕੁਮਾਰ ਅਰੋੜਾ ਨੂੰ ਉਪ ਸਕੱਤਰ ਪਾਰਲੀਮਾਨੀ ਮਾਮਲੇ, ਗੁਰਵਿੰਦਰ ਸਿੰਘ ਜੌਹਲ ਨੂੰ ਐੱਸ.ਡੀ.ਐਮ. ਫਗਵਾੜਾ ਅਤੇ ਕਰਮਜੀਤ ਸਿੰਘ ਨੂੰ ਡਿਪਟੀ ਡਾਇਰਕੈਟਰ ਲੋਕ ਨਿਰਮਾਣ ਵਿਭਾਗ ਲਾਇਆ ਹੈ।

ਟਾਪ ਹੈਡਲਾਈਨ

School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ DGP ਮੁਸਤਫਾ ਨੂੰ ਪਰਿਵਾਰ ਸਣੇ ਜਾਨ ਦਾ ਖ਼ਤਰਾ, ਬੋਲੇ-
ਪੰਜਾਬ ਤੋਂ ਵੱਡੀ ਖਬਰ, ਸਾਬਕਾ DGP ਮੁਸਤਫਾ ਨੂੰ ਪਰਿਵਾਰ ਸਣੇ ਜਾਨ ਦਾ ਖ਼ਤਰਾ, ਬੋਲੇ- "ਮੈਨੂੰ ਅਤੇ ਮੇਰੇ ਪਰਿਵਾਰ ਨੂੰ..."
Sidhu Moose Wala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
Durga Pandal Stampede: ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget