ਪੰਜਾਬ 'ਚ ਇਨ੍ਹਾਂ ਅਧਿਕਾਰੀਆਂ ਦਾ ਹੋਇਆ ਤਬਾਦਲਾ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

Punjab News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ, ਜਿਸ ਨੂੰ ਲੈਕੇ ਫੇਰਬਦਲ ਕਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।
ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਬੋਰਡ ਦੇ 6 ਸੀਨੀਅਰ ਐਨਵਾਇਰਨਮੈਂਟ ਇੰਜੀਨੀਅਰਾਂ ਦੀਆਂ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਸਾਰੀਆਂ ਬਦਲੀਆਂ ਤਤਕਾਲ ਪ੍ਰਭਾਵ ਨਾਲ ਲਾਗੂ ਹੋਣਗੀਆਂ। ਹੁਕਮਾਂ ਮੁਤਾਬਕ ਇੰਜੀਨੀਅਰ ਗੁਰਸ਼ਰਣ ਦਾਸ ਨੂੰ ਜ਼ੋਨ ਦਫਤਰ-1 ਪਟਿਆਲਾ ਤੋਂ ਜ਼ੋਨਲ ਦਫਤਰ ਜਲੰਧਰ ਵਿਚ ਤਾਇਨਾਤ ਕੀਤਾ ਗਿਆ ਹੈ।
ਇੰਜੀਨੀਅਰ ਪ੍ਰਵੀਨ ਸ਼ਰਮਾ ਦੀਆਂ ਮੁੱਖ ਦਫਤਰ ਅਤੇ ਜ਼ੋਨਲ ਦਫਤਰ ਨਾਲ ਸਬੰਧਤ ਜ਼ਿੰਮੇਵਾਰੀਆਂ ਵਿਚ ਬਦਲਾਅ ਕੀਤਾ ਗਿਆ ਹੈ ਜਦੋਂਕਿ ਇੰਜੀਨੀਅਰ ਵਿਜੇ ਕੁਮਾਰ ਨੂੰ ਜ਼ੋਨਲ ਦਫਤਰ-1 ਲੁਧਿਆਣਾ ਤੋਂ ਜ਼ੋਨਲ ਦਫਤਰ–2 ਲੁਧਿਆਣਾ ਭੇਜਿਆ ਗਿਆ ਹੈ।
ਇਸੇ ਤਰ੍ਹਾਂ ਇੰਜੀਨੀਅਰ ਕੁਲਦੀਪ ਸਿੰਘ ਦਾ ਜ਼ੋਨਲ ਦਫਤਰ-2 ਲੁਧਿਆਣਾ ਤੋਂ ਜ਼ੋਨਲ ਦਫਤਰ ਅੰਮ੍ਰਿਤਸਰ ਬਦਲੀ ਕੀਤਾ ਗਿਆ ਹੈ। ਇੰਜੀਨੀਅਰ ਰਾਜੀਵ ਗੁਪਤਾ ਦੀਆਂ ਪਟਿਆਲਾ ਸਥਿਤ ਜ਼ੋਨਲ ਦਫਤਰ ਦੇ ਨਾਲ-ਨਾਲ ਡੀ. ਈ. ਸੀ. ਸੀ. ਅਤੇ ਐੱਸ. ਈ. ਏ. ਸੀ. ਨਾਲ ਸਬੰਧਤ ਜ਼ਿੰਮੇਵਾਰੀਆਂ ਵਿਚ ਬਦਲੀ ਕੀਤੀ ਗਈ ਹੈ। ਇੰਜੀਨੀਅਰ ਸਮਿਤਾ ਦੀ ਜਲੰਧਰ ਅਤੇ ਅੰਮ੍ਰਿਤਸਰ ਨਾਲ ਸਬੰਧਤ ਮੌਜੂਦਾ ਜ਼ਿੰਮੇਵਾਰੀਆਂ ਵਿਚ ਬਦਲਾਅ ਕਰਦੇ ਹੋਏ ਉਨ੍ਹਾਂ ਨੂੰ ਜ਼ੋਨਲ ਦਫਤਰ-1 ਲੁਧਿਆਣਾ ਵਿਚ ਨਵੀਂ ਤਾਇਨਾਤੀ ਦਿੱਤੀ ਗਈ ਹੈ।
ਇਨ੍ਹਾਂ ਬਦਲੀਆਂ ਦੇ ਜ਼ਰੀਏ ਬੋਰਡ ਦੇ ਮੁੱਖ ਦਫਤਰ ਦੇ ਨਾਲ-ਨਾਲ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਜ਼ੋਨਲ ਦਫਤਰਾਂ ਵਿਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਦਾ ਮੁੜ ਗਠਨ ਕੀਤਾ ਗਿਆ ਹੈ।
ਟ੍ਰੈਂਡਿੰਗ ਟੌਪਿਕ

















