ਗਗਨਦੀਪ ਸ਼ਰਮਾ


ਬਿਆਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਕਿਸਾਨਾਂ ਦੇ ਦੋ ਵੱਡੇ ਜੱਥੇ ਟਰੈਕਟਰ ਟਰਾਲੀਆਂ ਨਾਲ (ਬਿਆਸ ਤੇ ਹਰੀਕੇ ਪੱਤਣ) ਤੋਂ ਦਿੱਲੀ ਲਈ ਰਵਾਨਾ ਹੋਏ। 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਵਾਰ ਆਪਣੇ 5ਵੇਂ ਜੱਥੇ ਨੂੰ ਦੋ ਹਿੱਸਿਆਂ 'ਚ ਵੰਡਦੇ ਹੋਏ 15  ਦਿਨਾਂ ਦੀ ਬਜਾਏ ਅੱਠ ਦਿਨਾਂ ਬਆਦ ਹੀ ਰਵਾਨਾ ਕੀਤਾ।

ਬੀਤੀ ਰਾਤ ਤੋਂ ਹੀ ਅੰਮ੍ਰਿਤਸਰ 'ਚ ਛਾਈ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਤੇ ਟਰੱਕਾਂ 'ਤੇ ਸਵਾਰ ਹੋ ਸਮਾਨ ਸਮੇਤ ਰਵਾਨਾ ਹੋਏ। ਅੱਜ ਦਾ ਜੱਥਾ ਦਿੱਲੀ ਦੇ ਟਰੈਕਟਰ ਮਾਰਚ ਸੰਬੰਧੀ ਪੰਜਾਬ 'ਚੋਂ ਪਹਿਲਾ ਅਜਿਹਾ ਜੱਥਾ ਸੀ, ਜੋ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ, ਮਹਿਲਾਵਾਂ ਤੇ ਬਜੁਰਗਾਂ ਨੂੰ ਲੈ ਕੇ ਦਿੱਲੀ ਰਵਾਨਾ ਹੋਇਆ। ਜੱਥੇ 'ਚ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨ ਸ਼ਾਮਲ ਸੀ।

ਟਰੈਕਟਰ ਮਾਰਚ ਦੀ ਕਿਸ ਤਰ੍ਹਾਂ ਦੀ ਰਹੇਗੀ ਤਿਆਰੀ
ਵੱਡੀ ਗਿਣਤੀ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰਾਂ ਤੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਦੇ ਟਰੈਕਟਰ ਮਾਰਚ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਹਨ। ਇਸੇ ਕਰਕੇ ਉਹ ਆਪਣਾ ਪਹਿਲਾ ਜੱਥਾ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਬਾਰੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਜਾਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਇਸ ਵਾਰ ਕਿਸੇ ਪਿੰਡ ਸੱਦਾ ਦੇਣ ਦੀ ਲੋੜ ਨਹੀਂ ਪਈ ਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਦਿੱਲੀ ਜਾਣ ਦੇ ਵਧੇਰੇ ਇਛੁੱਕ ਦਿਖਾਈ ਦਿੱਤੇ ਜਿਸ ਕਾਰਨ ਹਰ ਪਿੰਡ 'ਚੋਂ ਤਿੰਨ ਤਿੰਨ ਟਰਾਲੀਆਂ ਤੇ ਛੋਟੇ ਪਿੰਡਾਂ ਚੋਂ ਦੋ ਦੋ ਟਰਾਲੀਆਂ ਜਾ ਰਹੀਆਂ ਹਨ। ਤਿੰਨਾਂ ਪਿੱਛੇ ਇਕ ਟਰਾਲੀ ਬੀਬੀਆਂ ਲਈ ਰਾਖਵੀ ਕਰ ਦਿੱਤੀ ਹੈ ਕਿਉਂਕਿ ਮਹਿਲਾਵਾਂ ਵਧੇਰੇ ਦਿੱਲੀ ਜਾਣ ਦੀਆਂ ਚਾਹਵਨ ਹਨ।

ਫੰਡ ਦੀ ਕੋਈ ਘਾਟ ਨਹੀਂ, ਐਨਆਰਆਈ ਦੇ ਰਹੇ ਵੱਡਾ ਸਹਿਯੋਗ
ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਤੇ ਦਿਆਲ ਸਿੰਘ ਮੀਆਵਿੰਡ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਆਪਣੇ ਪੱਧਰ 'ਤੇ ਤਾਂ ਫੰਡ ਇਕੱਠਾ ਕੀਤਾ ਹੀ ਜਾ ਰਿਹਾ ਹੈ ਤੇ ਹਰ ਪਿੰਡ 'ਚੋਂ  ਕਿਸਾਨ ਜਾਂ ਹੋਰ ਤਬਕਿਆਂ ਦੇ ਲੋਕ ਆਪ ਮੁਹਾਰੇ ਫੰਡ ਦੇ ਰਹੇ ਹਨ। ਉਥੇ ਹੀ ਵਿਦੇਸ਼ਾਂ 'ਚ ਰਹਿ ਰਹੇ ਵੀਰ ਵੀ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਵੱਡਾ ਯੋਗਦਾਨ ਦੇ ਰਹੇ ਹਨ। ਦਿੱਲੀ ਜਾਣ ਵਾਲੀ ਪ੍ਰਤੀ ਟਰਾਲੀ ਪਿੱਛੇ 15 ਤੋਂ 20 ਹਜ਼ਾਰ ਖਰਚਾ ਵੀ ਕਈ ਪਿੰਡਾਂ 'ਚ ਐਨਆਰਆਈ ਭਰਾ ਹੀ ਦੇ ਰਹੇ ਹਨ।


ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਹਰ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਏਨਾ ਹੁੰਗਾਰਾ ਮਿਲਿਆ ਹੈ ਕਿ ਸਾਨੂੰ ਕਈ ਕਿਸਾਨਾਂ ਨੂੰ ਪਿੱਛੇ ਛੱਡ ਕੇ ਜਾਣਾ ਪੈ ਰਿਹਾ ਹੈ ਜਿਸ ਦਾ ਕਾਰਨ ਇਹ ਵੀ ਹੈ ਕਿ ਅੰਦੋਲਨ ਲੰਬਾ ਚੱਲੇਗਾ ਤੇ ਇਸ ਕਰਕੇ ਅਗਲੇ ਜੱਥਿਆਂ 'ਚ ਉਨਾਂ ਦੀ ਡਿਊਟੀ ਲਾਈ ਜਾਵੇਗੀ। ਉਨਾਂ ਦੱਸਿਆ ਕਿ ਸਾਨੂੰ ਕਿਤੇ ਵੀ ਕਿਸੇ ਪਿੰਡ 'ਚ ਜੁਰਮਾਨਾ ਲਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਕਿਸਾਨ,  ਮਹਿਲਾਵਾਂ ਵੱਡੀ ਗਿਣਤੀ 'ਚ ਖੁਦ ਹੀ