ਪੜਚੋਲ ਕਰੋ
Advertisement
ਸ਼ਰਾਬ ਦੇ ਦੋ ਠੇਕੇਦਾਰਾਂ ਦੀ ਗੋਲੀਆਂ ਮਾਰ ਕੇ ਕੀਤਾ ਕਤਲ
ਦੇਰ ਰਾਤ ਪਿੰਡ ਚੌਟਾਲਾ ਵਿਖੇ ਚਾਰ ਅਸਲਾਧਾਰੀ ਨੌਜਵਾਨਾਂ ਨੇ ਦੋ ਸ਼ਰਾਬ ਠੇਕੇਦਾਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਇਹ ਵਾਰਦਾਤ ਸ਼ਰਾਬ ਕਾਰੋਬਾਰ ਦੀ ਰੰਜਿਸ਼ ਦਾ ਨਤੀਜਾ ਹੈ।
ਡੱਬਵਾਲੀ: ਦੇਰ ਰਾਤ ਪਿੰਡ ਚੌਟਾਲਾ ਵਿਖੇ ਚਾਰ ਅਸਲਾਧਾਰੀ ਨੌਜਵਾਨਾਂ ਨੇ ਦੋ ਸ਼ਰਾਬ ਠੇਕੇਦਾਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਇਹ ਵਾਰਦਾਤ ਸ਼ਰਾਬ ਕਾਰੋਬਾਰ ਦੀ ਰੰਜਿਸ਼ ਦਾ ਨਤੀਜਾ ਹੈ। ਮ੍ਰਿਤਕਾਂ ਦੀ ਪਛਾਣ ਜੈਪ੍ਰਕਾਸ਼ ਵਾਸੀ ਚੌਟਾਲਾ ਅਤੇ ਮੁਕੇਸ਼ ਗੋਦਾਰਾ ਵਾਸੀ ਭਾਰੂਖੇੜਾ ਵਜੋਂ ਹੋਈ ਹੈ। ਮੌਕੇ ’ਤੋਂ ਕਰੀਬ ਵੀਹ ਚੱਲੇ ਹੋਏ ਕਾਰਤੂਸ ਬਰਾਮਦ ਹੋਏ ਹਨ।
ਉਧਰ ਸਦਰ ਪੁਲੀਸ ਨੇ ਛੋਟੂ ਭਾਟ ਦੇ ਲੜਕੇ ਸੰਨੀ ਭਾਟ, ਦੋ ਹੋਰਾਂ ਨੂੰ ਸਾਜ਼ਿਸ਼ ਘਾੜੇ ਵਜੋਂ ਨਾਮਜ਼ਦ ਕਰਕੇ ਸੱਤ ਜਣਿਆਂ ਖਿਲਾਫ਼ 302, 120 ਤਹਿਤ ਮੁਕੱਦਮਾ ਮਾਮਲਾ ਦਰਜ ਕੀਤਾ ਹੈ। ਵਾਰਦਾਤ ਤੋਂ ਪਹਿਲਾਂ ਹਤਿਆਰੇ ਕਈ ਘੰਟੇ ਤੱਕ ਪਾਰਕ ’ਚ ਹੋਟਲ ਦੇ ਬਾਹਰ ਕਾਫੀ ਦੇਰ ਤਕ ਬੀਅਰ ਪੀਂਦੇ ਰਹੇ। ਰਾਤ ਕਰੀਬ ਸਵਾ ਦਸ ਵਜੇ ਸ਼ਰਾਬ ਠੇਕੇਦਾਰ ਜੈ ਪ੍ਰਕਾਸ਼ ਅਤੇ ਮੁਕੇਸ਼ ਹੋਟਲ ਦੇ ਨਾਲ ਸ਼ਰਾਬ ਕੰਪਨੀ ਦਫ਼ਤਰੋਂ ਬਾਹਰ ਆ ਕੇ ਗੱਡੀ ਐੱਚਆਰ 22 ਐੱਮ/4977 ’ਚ ਬੈਠਣ ਲੱਗੇ ਤਾਂ ਬੀਅਰ ਪੀ ਰਹੇ ਚਾਰੋਂ ਨੌਜਵਾਨਾਂ ਨੇ ਪਿਸਤੌਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਵਾਰਦਾਤ ਉਪਰੰਤ ਚਾਰੇ ਨੌਜਵਾਨ ਮੋਟਰਸਾਈਕਲਾਂ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਜੈਪ੍ਰਕਾਸ਼ ਅਤੇ ਮੁਕੇਸ਼ ਨੂੰ ਜਖ਼ਮੀ ਹਾਲਤ ’ਚ ਸਿਰਸਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ।
ਮੁਕੇਸ਼ ਦੇ ਚਚੇਰੇ ਭਰਾ ਵਿਜੈ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਜੈ ਪ੍ਰਕਾਸ਼ ਅਤੇ ਪਰਮ ਗੋਦਾਰਾ ਕੋਲ ਚੌਟਾਲਾ ਸਰਕਲ ਦੇ ਸ਼ਰਾਬ ਠੇਕੇਦਾਰ ਹਨ, ਜਦੋਂਕਿ ਦੂਜੇ ਪਾਸੇ ਵੇਦ ਪ੍ਰਕਾਸ਼ ਉਰਫ ਆਰਡੀਐੱਕਸ਼, ਸੰਨੀ ਭਾਟ ਵਾਸੀ ਚੌਟਾਲਾ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚਦੇ ਹਨ। ਜੈਪ੍ਰਕਾਸ਼, ਮੁਕੇਸ਼ ਅਤੇ ਪਰਮ ਗੋਦਾਰਾ ਵੱਲੋਂ ਸਤੀਸ਼ ਐਂਡ ਕੰਪਨੀ ਦੇ ਨਾਂ ਹੇਠ 2020-2021 ਲਈ ਸ਼ਰਾਬ ਦੁਕਾਨਾਂ ਸਰਕਾਰੀ ਬੋਲੀ ’ਤੇ ਲੈਣ ਕਾਰਨ ਸੰਨੀ ਭਾਟ ਵਗੈਰਾ ਇਨਾਂ ਤੋਂ ਰਜਿੰਸ਼ ਰੱਖਣ ਲੱਗੇ ਸੀ।
ਉਧਰ ਚੌਟਾਲਾ ਚੌਕੀ ਦੇ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਵਿਜੈ ਕੁਮਾਰ ਦੇ ਬਿਆਨਾਂ ’ਤੇ ਧਾਰਾ 302, 120-ਬੀ, 34 ਅਤੇ ਅਸਲਾ ਐਕਟ ਤਹਿਤ ਦਿਨੇਸ਼ ਕੁਮਾਰ, ਵੇਦ ਪ੍ਰਕਾਸ਼, ਸੰਨੀ ਭਾਟ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement