ਪੜਚੋਲ ਕਰੋ

ਮੁਹਾਲੀ ਬਲਾਸਟ ਮਾਮਲੇ 'ਚ 2 ਸ਼ੱਕੀ ਨੌਜਵਾਨ ਦਬੋਚੇ, ਹੁਣ ਤੱਕ ਹੋਏ ਕਈ ਖੁਲਾਸੇ

ਪੰਜਾਬ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਬੀਤੀ ਰਾਤ ਹੋਏ ਹਮਲੇ 'ਚ ਪੰਜਾਬ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਵਿੱਚ ਅਜੇ ਤੱਕ ਹਮਲਾਵਰਾਂ ਦਾ ਪਤਾ ਨਹੀਂ ਲਾ ਸਕੀ

ਰੌਬਟ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਬੀਤੀ ਰਾਤ ਹੋਏ ਹਮਲੇ 'ਚ ਪੰਜਾਬ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਵਿੱਚ ਅਜੇ ਤੱਕ ਹਮਲਾਵਰਾਂ ਦਾ ਪਤਾ ਨਹੀਂ ਲਾ ਸਕੀ ਹੈ।

ਸੂਤਰਾਂ ਮੁਤਾਬਕ NIA, IB ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਗੈਰ ਰਸਮੀ ਤੌਰ 'ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਅੱਤਵਾਦ ਵਿਰੋਧੀ ਮਾਹਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਜ ਦੇ ਪੁਲਿਸ ਦਫ਼ਤਰ 'ਤੇ ਹਮਲੇ ਲਈ RPG ਦੀ ਵਰਤੋਂ ਕੀਤੀ ਗਈ ਹੋਵੇ। ਇੰਟੈਲੀਜੈਂਸ ਵਿੰਗ ਦਾ ਦਫ਼ਤਰ ਫਿਲਹਾਲ ਖੁੱਲ੍ਹਾ ਹੈ ਪਰ ਸਟਾਫ ਲਈ ਦਾਖਲਾ ਸੀਮਤ ਹੈ।

ਪੁਲਿਸ ਇਸ ਧਮਾਕੇ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੀ ਭੂਮਿਕਾ ਦੀ ਜਾਂਚ ਵੀ ਕਰ ਰਹੀ ਹੈ। ਰਿੰਦਾ ਪਾਕਿਸਤਾਨ ਵਿੱਚ ਮੌਜੂਦ ਹੈ। ਉਹ ਫਿਰੋਜ਼ਪੁਰ ਤੋਂ ਤੇਲੰਗਾਨਾ ਹਥਿਆਰਾਂ ਦੀ ਤਸਕਰੀ ਦੇ ਕੇਸ ਤੋਂ ਇਲਾਵਾ ਨਵਾਂਸ਼ਹਿਰ ਪੁਲਿਸ CIA ਦਫ਼ਤਰ ਬਲਾਸਟ ਵਿੱਚ ਵੀ ਲੋੜੀਂਦਾ ਹੈ।

ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਇਸ ਵਾਰ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਇਹ ਚਿੰਤਾਜਨਕ ਹੈ ਕਿ ਅੱਤਵਾਦੀ ਸਮੂਹ ਅਜਿਹੇ ਕੰਮ ਕਰਨ ਲਈ ਪੈਸੇ ਦੀ ਪੇਸ਼ਕਸ਼ ਕਰਕੇ ਨੌਜਵਾਨਾਂ ਨੂੰ ਆਸਾਨੀ ਨਾਲ ਭਰਤੀ ਕਰ ਰਹੇ ਹਨ।

ਪਹਿਲਾਂ ਮਿਲੀ ਰਿਪੋਰਟ ਮੁਤਾਬਕ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਵਿੱਚ ਦੋ ਵਿਅਕਤੀ ਸ਼ਾਮਲ ਸਨ। ਉੱਚ ਪੱਧਰੀ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮਾਂ ਨੂੰ ਸ਼ੱਕ ਹੈ ਕਿ ਦੋਵੇਂ ਚਿੱਟੇ ਰੰਗ ਦੀ ਡਿਜ਼ਾਇਰ ਕਾਰ 'ਚ ਆਏ ਸਨ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਉਨ੍ਹਾਂ ਦਾ ਨਿਸ਼ਾਨਾ ਸਪੱਸ਼ਟ ਤੌਰ 'ਤੇ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸੀ ਪਰ ਅਜਿਹਾ ਲੱਗਦਾ ਹੈ ਕਿ ਗ੍ਰਨੇਡ ਇੱਕ ਕੰਧ ਨਾਲ ਟਕਰਾ ਗਿਆ, ਇਸ ਤਰ੍ਹਾਂ ਇਸਦਾ ਪ੍ਰਭਾਵ ਘੱਟ ਗਿਆ। ਉਨ੍ਹਾਂ ਕਿਹਾ ਕਿ ਇਮਾਰਤ ਵਿੱਚ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੁਰੂ ਵਿੱਚ ਇਸ ਨੂੰ ਐਲਪੀਜੀ ਸਿਲੰਡਰ ਦਾ ਧਮਾਕਾ ਸਮਝਿਆ ਸੀ। ਇਸ ਸਬੰਧੀ ਥਾਣਾ ਸੋਹਾਣਾ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਧਰ ਇਸ ਮਾਮਲੇ 'ਤੇ ਬਿਆਨ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਹ ਮਾਮਲਾ ਅੱਜ ਸ਼ਾਮ ਤੱਕ ਸਾਫ ਹੋ ਜਾਏਗਾ। ਕੁਝ ਗ੍ਰਿਫਤਾਰੀਆਂ ਹੋਈਆਂ ਹਨ ਤੇ ਕੁਝ ਹੋਰ ਹੋ ਜਾਣਗੀਆਂ।

ਟਾਪ ਹੈਡਲਾਈਨ

Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
 Punjab School Holidays : ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਨਹੀਂ ਵਧਾਈਆਂ, 1 ਜੁਲਾਈ ਤੋਂ ਲੱਗਣਗੀਆਂ ਕਲਾਸਾਂ
 Punjab School Holidays : ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਨਹੀਂ ਵਧਾਈਆਂ, 1 ਜੁਲਾਈ ਤੋਂ ਲੱਗਣਗੀਆਂ ਕਲਾਸਾਂ
Sri Akal Takht Sahib Updates :  ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੰਜਾਬ ਸਰਕਾਰ ਨੂੰ ਹੁਕਮ- ਇੱਕ ਮਹੀਨੇ 'ਚ ਦੂਰ ਕੀਤੇ ਜਾਣ ਪੰਥ ਦੇ ਇਤਰਾਜ਼'  
Sri Akal Takht Sahib Updates :  ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੰਜਾਬ ਸਰਕਾਰ ਨੂੰ ਹੁਕਮ- ਇੱਕ ਮਹੀਨੇ 'ਚ ਦੂਰ ਕੀਤੇ ਜਾਣ ਪੰਥ ਦੇ ਇਤਰਾਜ਼'  
Pathankot 'ਚ ਗੁਰਦੁਆਰਾ ਸਾਹਿਬ ਤੇ 2 ਮੰਦਰਾਂ 'ਚ ਚੋਰੀ, ਗੋਲਕਾਂ 'ਚੋਂ ਨਕਦੀ ਗਾਇਬ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਸੋਨੇ ਦੇ ਗਹਿਣੇ ਚੋਰੀ
Pathankot 'ਚ ਗੁਰਦੁਆਰਾ ਸਾਹਿਬ ਤੇ 2 ਮੰਦਰਾਂ 'ਚ ਚੋਰੀ, ਗੋਲਕਾਂ 'ਚੋਂ ਨਕਦੀ ਗਾਇਬ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਸੋਨੇ ਦੇ ਗਹਿਣੇ ਚੋਰੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...
Anant Ambani: ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
Plane Crash: ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
Punjab News: ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
ਕੈਨੇਡਾ 'ਚ ਟਰੱਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, 1 ਤਰੀਕ ਤੋਂ ਬਦਲ ਜਾਣਗੇ ਆਹ ਨਿਯਮ; ਹੋਵੇਗੀ ਸਖ਼ਤੀ
Embed widget