ਤਰਨ ਤਾਰਨ: ਇੱਥੋਂ ਦੇ ਨੇੜਲੇ ਪਿੰਡ ਦੀਨੇਵਾਲ ਕੋਲ ਮੋਟਰਸਾਈਕਲ ‘ਤੇ ਆ ਰਹੇ ਦੋ ਨੋਜਵਾਨਾਂ ਨੂੰ ਰਸਤੇ ‘ਚ ਰੋਕ ਕੇ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਹਮਲੇ ‘ਚ ਗੋਲੀ ਲੱਗਣ ਨਾਲ ਜਗਦੇਵ ਸਿੰਘ ਲਾਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋਇਆ ਹੈ।

ਮ੍ਰਿਤਕ ਜਗਦੇਵ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਜਿੰਮ ਤੋਂ ਵਾਪਸ ਘਰ ਆ ਰਿਹਾ ਸੀ ਜਦੋਂ ਉਨ੍ਹਾਂ ‘ਤੇ ਇਹ ਹਮਲਾ ਹੋਇਆ। ਘਟਨਾ ਦੀ ਥਾਂ ਦੇ ਨਜ਼ਦੀਕ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇੱਕ ਵਿਅਕਤੀ ਉਨ੍ਹਾਂ ਦੇ ਘਰ ਪਾਣੀ ਲੈਣ ਵੀ ਆਇਆ ਪਰ ਉਦੋਂ ਤੱਕ ਜਗਦੇਵ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਲਾਡੀ ‘ਤੇ ਕਿਸ ਨੇ ਹਮਲਾ ਕੀਤਾ ਤੇ ਨਾ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਹੈ। ਹਮਲਾਵਰ ਬਾਰੇ ਲਾਡੀ ਦਾ ਦੂਜਾ ਜ਼ਖ਼ਮੀ ਸਾਥੀ ਹੀ ਦੱਸ ਸਕਦਾ ਹੈ। ਉਧਰ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਕਹਿ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਰਾਂ ਦਾ ਜਲਦੀ ਪਤਾ ਲਾ ਲਵੇਗੀ।