Harjinder singh dhami: ਨਿਊਯਾਰਕ ਪੁਲਿਸ ਵਲੋਂ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦੀ ਘਟਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਦਭਾਗਾ ਨੀਤੀ ਦੱਸਿਆ ਹੈ।


SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਕਿਹਾ ਕਿ NYPD ਦੀ ਇਹ ਮੰਦਭਾਗੀ ਨੀਤੀ ਹੈ ਕਿ ਪੁਲਿਸ ‘ਚ ਡਿਊਟੀ ਕਰ ਰਹੇ ਸਿੱਖ ਮੁਲਾਜ਼ਮਾਂ ਨੂੰ ਗੈਸ ਮਾਸਕ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਸੁਰੱਖਿਆ ਮੁੱਦਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਨੂੰ ਦਾੜ੍ਹੀ ਸ਼ੇਵ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜੋ ਕਿ ਅਜਿਹੀ ਡਿਊਟੀ ਦੌਰਾਨ ਦਾੜ੍ਹੀ ਬਿਨਾਂ ਕੱਟੇ ਹੋਏ ਆਸਾਨੀ ਨਾਲ ਪਾ ਸਕਦੇ ਹਨ।






ਇਹ ਵੀ ਪੜ੍ਹੋ: Jalandhar News : ਜਲੰਧਰੀਆਂ ਲਈ ਸਰਕਾਰ ਨੇ ਖੋਲ੍ਹਿਆ ਦਿਲ, ਪਿੰਡਾਂ ਨੂੰ ਲੈ ਕੇ ਮਾਨ ਸਰਕਾਰ ਦੇ ਵੱਡੇ ਐਲਾਨ


ਦੱਸ ਦਈਏ ਕਿ ਨਿਊਯਾਰਕ ਦੇ ਜੇਮਸਟਾਊਨ ਵਿੱਚ ਰਹਿਣ ਵਾਲੇ ਚਰਨਜੋਤ ਸਿੰਘ ਨੇ ਮਾਰਚ 2022 'ਚ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਅਧਿਕਾਰੀਆਂ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।


ਨਿਊਯਾਰਕ ਵਿਚ 2019 ਵਿਚ ਜਵਾਨਾਂ ਨੂੰ ਕਾਨੂੰਨੀ ਤੌਰ 'ਤੇ ਉਨ੍ਹਾਂ ਦੀਆਂ ਧਾਰਮਿਕ ਵਚਨਬੱਧਤਾਵਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਇਹ ਘਟਨਾ ਵਾਪਰੀ। ਉਸ ਦੀ ਯੂਨੀਅਨ ਨਿਊਯਾਰਕ ਸਟੇਟ ਟਰੂਪਰਜ਼ ਪੁਲਿਸ ਬੇਨੇਵੋਲੈਂਟ ਐਸੋਸੀਏਸ਼ਨ ਦੇ ਅਨੁਸਾਰ, ਟਿਵਾਣਾ ਦੀ ਬੇਨਤੀ ਨੂੰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਰੱਦ ਕੀਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਦਾੜ੍ਹੀ ਵਧਾਉਣ ਨਾਲ ਗੈਸ ਮਾਸਕ ਦੀ ਵਰਤੋਂ ਕਰਦੇ ਸਮੇਂ ਉਸ ਨੂੰ ਸਮੱਸਿਆ ਹੋ ਸਕਦੀ ਹੈ। ਉਥੇ ਹੀ ਟਿਵਾਣਾ ਨੇ ਅਧਿਕਾਰੀਆਂ ਦੇ ਇਨਕਾਰ ਨੂੰ ਆਪਣੇ ਨਾਲ ਧੱਕੇਸ਼ਾਹੀ ਸਮਝ ਲਿਆ।


ਇਹ ਵੀ ਪੜ੍ਹੋ: Amritsar news: ਅਮਰੀਕਾ ਵਰਗੇ ਮੁਲਕ ਦੀ ਪੁਲਿਸ ‘ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ- ਗਿਆਨੀ ਰਘਬੀਰ ਸਿੰਘ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।