ਪੜਚੋਲ ਕਰੋ

ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਮੁਸੀਬਤ 'ਚ ਘਿਰਿਆ, ਜਾਣੋ ਵਿਜੈਇੰਦਰ ਸਿੰਗਲਾ ਨੂੰ ਅਦਾਲਤ ਨੇ ਕਿਉਂ ਕੀਤਾ ਤਲਬ?

9 ਫਰਵਰੀ 2022 ਨੂੰ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸੜਕ ’ਤੇ 70-80 ਅਣਪਛਾਤੇ ਵਿਅਕਤੀਆਂ ਦੀ ਸਿਆਸੀ ਰੈਲੀ/ਮੀਟਿੰਗ ਕਰ ਰਹੇ ਸਨ। 

Punjab News: ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸੰਗਰੂਰ ਪੁਲਿਸ ਵੱਲੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਧਾਰਾ 188 ਆਈਪੀਸੀ, 51 ਆਫ਼ਤ ਪ੍ਰਬੰਧਨ ਐਕਟ 2005 ਤਹਿਤ ਫਰਵਰੀ ਮਹੀਨੇ ਵਿੱਚ ਦਰਜ ਹੋਏ ਦੋ ਕੇਸਾਂ ’ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੰਗਰੂਰ ਦੀ ਅਦਾਲਤ ਵੱਲੋਂ ਦੋਵੇਂ ਕੇਸਾਂ ਵਿੱਚ ਸਿੰਗਲਾ ਨੂੰ 17 ਅਕਤੂਬਰ ਲਈ ਸੰਮਨ ਜਾਰੀ ਕੀਤੇ ਗਏ ਹਨ। 

ਉਧਰ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼ਾਂ ਬਾਰੇ ਹੁਣ ਹੀ ਜਾਣਕਾਰੀ ਮਿਲੀ ਹੈ। ਲੱਗੇ ਦੋਸ਼ਾਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ। ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਵਿਸ਼ਵਾਸ ਹੈ ਤੇ ਉਹ ਅਦਾਲਤ ’ਚ ਆਪਣਾ ਪੱਖ ਰੱਖਣਗੇ।

ਇਸ ਬਾਰੇ ਥਾਣਾ ਸਿਟੀ ਦੀ ਪੁਲਿਸ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ 9 ਫਰਵਰੀ 2022 ਨੂੰ ਫਲਾਇੰਗ ਸਕੁਐਡ ਦੀ ਟੀਮ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਰਾਤ ਕਰੀਬ 9.45 ਵਜੇ ਖਲੀਫ਼ਾ ਗਲੀ, ਸੰਗਰੂਰ ਦੀ ਚੈਕਿੰਗ ਕੀਤੀ। ਉੱਥੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸੜਕ ’ਤੇ 70-80 ਅਣਪਛਾਤੇ ਵਿਅਕਤੀਆਂ ਦੀ ਸਿਆਸੀ ਰੈਲੀ/ਮੀਟਿੰਗ ਕਰ ਰਹੇ ਸਨ। 

ਇਸ ਤਰ੍ਹਾਂ ਬਿਨਾਂ ਪ੍ਰਵਾਨਗੀ ਤੋਂ ਮੀਟਿੰਗ ਕਰ ਕੇ ਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 12 ਫਰਵਰੀ 2022 ਨੂੰ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 12 ਫਰਵਰੀ 2022 ਦੀ ਰਾਤ ਨੂੰ ਕਰੀਬ 10 ਤੋਂ 10.30 ਵਜੇ ਤੱਕ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਵੱਲੋਂ ਬਿਨਾਂ ਇਜਾਜ਼ਤ ਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ ਗਈ।

ਸਿੰਗਲਾ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ। ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਦੋਵੇਂ ਕੇਸਾਂ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਤੇ ਅਦਾਲਤ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਦੋਵੇਂ ਮਾਮਲਿਆਂ ਵਿੱਚ 17 ਅਕਤੂਬਰ 2022 ਲਈ ਸੰਮਨ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਦੋਵੇਂ ਕੇਸਾਂ ’ਚ ਚਲਾਨ ਪੇਸ਼ ਕਰਨ ਦੀ ਪੁਸ਼ਟੀ ਕੀਤੀ ਗਈ ਹੈ।

ਟਾਪ ਹੈਡਲਾਈਨ

 Parvinder Singh Jhotta ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ ਪਰਿਵਾਰ ਦੀ ਮੀਟਿੰਗ ਰਹੀ ਬੇਸਿੱਟਾ ,ਜਾਣੋ ਪੂਰਾ ਮਾਮਲਾ   
Parvinder Singh Jhotta ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ ਪਰਿਵਾਰ ਦੀ ਮੀਟਿੰਗ ਰਹੀ ਬੇਸਿੱਟਾ ,ਜਾਣੋ ਪੂਰਾ ਮਾਮਲਾ   
Punjab News : ਪਿੰਡ ਧਮੋਟ 'ਚ ਨਸ਼ਾ ਵੇਚਣ ਤੋਂ ਰੋਕਣ ’ਤੇ ਅੰਮ੍ਰਿਤਧਾਰੀ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਿਓ-ਪੁੱਤਾਂ ਸਮੇਤ ਤਿੰਨ ਜ਼ਖ਼ਮੀ
Punjab News : ਪਿੰਡ ਧਮੋਟ 'ਚ ਨਸ਼ਾ ਵੇਚਣ ਤੋਂ ਰੋਕਣ ’ਤੇ ਅੰਮ੍ਰਿਤਧਾਰੀ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਿਓ-ਪੁੱਤਾਂ ਸਮੇਤ ਤਿੰਨ ਜ਼ਖ਼ਮੀ
Punjab News: ਪੰਜਾਬ 'ਆਪ' ਵਿਧਾਇਕ ਨੇ ਬੁਰੀ ਤਰ੍ਹਾਂ ਕੁੱਟਿਆ ਨੌਜਵਾਨ, ਛਾਤੀ 'ਤੇ ਮਾਰੀਆਂ ਲੱਤਾਂ, ਜੜੇ ਥੱਪੜ; ਵੀਡੀਓ ਵਾਇਰਲ ਹੋਣ ਤੋਂ ਬਾਅਦ ਬੋਲੇ...
ਪੰਜਾਬ 'ਆਪ' ਵਿਧਾਇਕ ਨੇ ਬੁਰੀ ਤਰ੍ਹਾਂ ਕੁੱਟਿਆ ਨੌਜਵਾਨ, ਛਾਤੀ 'ਤੇ ਮਾਰੀਆਂ ਲੱਤਾਂ, ਜੜੇ ਥੱਪੜ; ਵੀਡੀਓ ਵਾਇਰਲ ਹੋਣ ਤੋਂ ਬਾਅਦ ਬੋਲੇ...
Parvinder Jhota ਦੇ ਪਿਤਾ ਦੀ ਅਮਿਤ ਸ਼ਾਹ ਨੂੰ ਖ਼ਾਸ ਅਪੀਲ,  ਪਰਿਵਾਰ ਨੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਕੀਤੀ ਅਪੀਲ
Parvinder Jhota ਦੇ ਪਿਤਾ ਦੀ ਅਮਿਤ ਸ਼ਾਹ ਨੂੰ ਖ਼ਾਸ ਅਪੀਲ,  ਪਰਿਵਾਰ ਨੇ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਕੀਤੀ ਅਪੀਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Embed widget