Stubble Burning: ਬਠਿੰਡਾ ਦੇ ਪਿੰਡ ਬਲੋ ਵਿੱਚ ਸੁਸਾਇਟੀ ਤੇ ਪੰਚਾਇਤ ਵੱਲੋਂ ਕਿਸਾਨਾਂ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ। ਸਮੂਹ ਪਿੰਡ ਵਾਸੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਵੇਗਾ, ਉਸ ਨੂੰ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਏਗਾ। ਪੰਚਾਇਤ ਦੇ ਇਸ ਫੈਸਲੇ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ।



ਦੱਸ ਦਈਏ ਕਿ ਬਲੋ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਅੱਜ ਐਲਾਨ ਕੀਤਾ ਗਿਆ ਹੈ ਕਿ ਪਰਾਲੀ ਨਹੀਂ ਸਾੜੀ ਜਾਵੇਗੀ। ਇਹ ਵੀ ਅਹਿਮ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਅੱਜ ਤਕ ਇਸ ਮਸਲੇ ਵਿੱਚ ਹੱਥ ਪਿਛਾਂਹ ਖਿੱਚੇ ਹੋਏ ਹਨ ਪਰ ਪਿੰਡ ਬਲੋ ਵੱਲੋਂ ਇਹ ਕਰ ਦਿਖਾਇਆ ਹੈ।



ਦਰਅਸਲ ਬਠਿੰਡਾ ਜ਼ਿਲ੍ਹੇ ਤੋਂ 45 ਕਿਲੋਮੀਟਰ ਦੂਰ ਇਹ ਪਿੰਡ ਬਲੋ ਨੇ ਪੰਜਾਬ ਭਰ ਦੇ ਹੋਰ ਪਿੰਡਾਂ ਨੂੰ ਵੀ ਇੱਕ ਵਧੀਆ ਸੁਨੇਹਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਪਿੰਡ ਗੁਰਬਚਨ ਸਿੰਘ ਬਲੋ ਦੇ ਸੁਸਾਇਟੀ ਆਗੂਆਂ ਨੇ ਦੱਸਿਆ ਕਿ ਪਰਾਲੀ ਸਾੜਨ ਨੂੰ ਲੈ ਕੇ ਬਹੁਤ ਬਿਮਾਰੀਆਂ ਫੈਲਦੀਆਂ ਹਨ ਤੇ ਬਹੁਤ ਨੁਕਸਾਨ ਹੁੰਦਾ ਹੈ।


ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਕਿਉਂ ਨਾ ਇਸ ਤੇ ਇੱਕ ਵਧੀਆ ਮਤਾ ਪਾਇਆ ਜਾਵੇ। ਇਸ ਦੇ ਚੱਲਦੇ ਪੰਚਾਇਤ ਨਾਲ ਗੱਲ ਕਰਕੇ ਇੱਕ ਸਾਂਝਾ ਮਤਾ ਪਾਇਆ ਹੈ। ਇਸ ਮੁਤਾਬਕ ਜੋ ਕਿਸਾਨ ਪਿੰਡ ਵਿੱਚ ਪਰਾਲੀ ਨੂੰ ਨਹੀਂ ਸੜਨਗੇ, ਉਨ੍ਹਾਂ ਨੂੰ 500 ਰੁਪਏ ਸਬਸਿਡੀ ਦਿੱਤੀ ਜਾਵੇਗੀ। ਅਸੀਂ ਆਪਣੇ ਪਿੰਡ ਨੂੰ ਪੰਜਾਬ ਦਾ ਪਹਿਲਾ ਪਿੰਡ ਬਣਾਉਣਾ ਹੈ ਜਿੱਥੇ ਹਰ ਕੋਈ ਯਾਦ ਕਰੇਗਾ। 


ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿੰਡ ਵਿੱਚ ਖਜੂਰ ਦੇ ਰੁੱਖ ਲਾ ਰਹੇ ਹਾਂ। ਇੱਕ ਨਵੀਂ ਮੁਹਿੰਮ ਪਲਾਸਟਿਕ ਨੂੰ ਖਤਮ ਕਰਨ ਦੀ ਚਲਾਈ ਹੈ। ਇਸ ਮੁਤਾਬਕ ਜੋ ਪਲਾਸਟਿਕ ਲੈ ਕੇ ਆਵੇਗਾ, ਉਸ ਦੇ ਭਾਰ ਦੇ ਹਿਸਾਬ ਨਾਲ ਉਸ ਨੂੰ ਖੰਡ ਦਿੱਤੀ ਜਾਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: