ਲੁਧਿਆਣਾ: ਵੀਰਵਾਰ ਦੁਪਹਿਰ ਸਮੇਂ ਤਾਜਪੁਰ ਰੋਡ 'ਤੇ ਸਥਿਤ ਲੁਧਿਆਣਾ ਜੇਲ੍ਹ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀ ਆਪਸ ਵਿੱਚ ਭਿੜ ਗਏ। ਝਗੜੇ ਵਿੱਚ ਦੋ ਦਰਜਨ ਤੋਂ ਵੱਧ ਕੈਦੀ ਜ਼ਖ਼ਮੀ ਹੋ ਗਏ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਹਵਾਈ ਫਾਇਰ ਕੀਤੇ। ਘਟਨਾ ਵਿੱਚ ਇੱਕ ਕੈਦੀ ਦੀ ਮੌਤ ਦੀ ਵੀ ਖ਼ਬਰ ਹੈ, ਪਰ ਹਾਲੇ ਤਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ।
ਹੰਗਾਮੇ ਦਾ ਲਾਹਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਭੱਜੇ ਕੈਦੀਆਂ ਨੂੰ ਬਾਅਦ ਵਿੱਚ ਫੜਨ ਦੀ ਖ਼ਬਰ ਹੈ। ਇਸ ਝੜਪ ਦੌਰਾਨ ਲੁਧਿਆਣਾ ਦੇ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਵੀ ਮੌਕੇ 'ਤੇ ਪਹੁੰਚ ਗਏ ਹਨ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਜੇਲ੍ਹ ਦਾ ਸਾਇਰਨ ਵੀ ਵਾਰ-ਵਾਰ ਵਜਾਇਆ ਜਾ ਰਿਹਾ ਹੈ ਤੇ ਹਾਲਾਤ ਕਾਬੂ ਕੀਤੇ ਜਾ ਰਹੇ ਹਨ।
ਲੁਧਿਆਣਾ ਜੇਲ੍ਹ ਵਿੱਚ ਚੱਲੀਆਂ ਗੋਲ਼ੀਆਂ, ਏਸੀਪੀ ਫੱਟੜ, ਕੈਦੀਆਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼
ਏਬੀਪੀ ਸਾਂਝਾ
Updated at:
27 Jun 2019 02:09 PM (IST)
ਹੰਗਾਮੇ ਦਾ ਲਾਹਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਭੱਜੇ ਕੈਦੀਆਂ ਨੂੰ ਬਾਅਦ ਵਿੱਚ ਫੜਨ ਦੀ ਖ਼ਬਰ ਹੈ। ਇਸ ਝੜਪ ਦੌਰਾਨ ਲੁਧਿਆਣਾ ਦੇ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
- - - - - - - - - Advertisement - - - - - - - - -