ਪੜਚੋਲ ਕਰੋ

ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ VIP ਰਾਹ ਬੰਦ

ਪਰਮਜੀਤ ਸਿੰਘ ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਹੁਣ ਸਾਰਿਆਂ ਨੂੰ ਇੱਕੋ ਰਸਤੇ ਆਉਣਾ ਜਾਣਾ ਪਵੇਗਾ। ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਅਹਿਮ ਸ਼ਖ਼ਸੀਅਤਾਂ ਲਈ ਸੰਗਤ ਦੇ ਵਾਪਸ ਜਾਣ ਵਾਲੇ ਰਸਤੇ ਦੇ ਨਾਲ ਦਰਸ਼ਨੀ ਡਿਉਢੀ ਵਾਲਾ ਰਾਸਤਾ ਜਾਂਦਾ ਸੀ। ਹੁਣ ਉਸ 'ਤੇ ਰੋਕ ਲਗਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਕਤਾਰਾਂ 'ਚ ਖੜ੍ਹੇ ਹੋਣ ਵਾਲੇ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੀ ਹੈ ਅਤੇ ਨਾਲ ਹੀ ਇਹ ਫ਼ੈਸਲਾ ਸਿਫ਼ਾਰਸ਼ੀ, ਚੌਧਰੀਆਂ ਤੇ ਵੀਆਈਪੀਜ਼ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਅਹਿਮ ਤੇ ਵਿਸ਼ੇਸ਼ ਸ਼ਰਧਾਲੂ ਤੇ ਸ਼ਖ਼ਸੀਅਤਾਂ ਪਹਿਲਾਂ ਬੇਨਤੀ ਕਰਕੇ ਜਾਂ ਆਪਣੇ ਅਸਰ ਰਸੂਖ਼ ਕਾਰਨ ਸ੍ਰੀ ਲਾਚੀ ਬੇਰ ਵਾਲੇ ਰਸਤੇ ਰਾਹੀਂ ਦਾਖਲ ਹੋ ਕੇ ਦਰਸ਼ਨ ਕਰਨ 'ਚ ਸਫਲ ਹੋ ਜਾਂਦੇ ਸਨ। ਪ੍ਰਬੰਧਕਾਂ ਵਲੋਂ ਬਣਾਈ ਗਈ ਨਵੀਂ ਯੋਜਨਾ ਅਨੁਸਾਰ ਹੁਣ ਸੂਚਨਾ ਕੇਂਦਰ ਵਿਖੇ ਦਰਸ਼ਨਾਂ ਲਈ ਪੁੱਜਦੇ ਵੀ.ਆਈ.ਪੀ. ਤੇ ਅਸਰ ਰਸੂਖ਼ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੀ ਸ੍ਰੀ ਲਾਚੀ ਬੇਰੀ ਵਾਲੇ ਰਸਤੇ ਦੀ ਥਾਂ ਦਰਸ਼ਨੀ ਡਿਉਢੀ ਦੇ ਖੱਬੇ ਹੱਥ ਵਾਲੇ ਤੇ ਆਮ ਤੌਰ 'ਤੇ ਬੰਦ ਰਹਿੰਦੇ ਰਸਤੇ, ਜੋ ਕਿ ਡਿਉਢੀ ਦੇ ਅੰਦਰ ਖੜ੍ਹੇ ਚੋਬਦਾਰ ਸਿੰਘ ਕੋਲ ਜਾ ਨਿਕਲਦਾ ਹੈ, ਰਾਹੀਂ ਹੋ ਕੇ ਵਿਚਕਾਰਲੀ ਇਕਹਿਰੀ ਕਤਾਰ ਦੁਆਰਾ ਭੇਜਿਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਇਸ ਨਵੀਂ ਲਾਗੂ ਕੀਤੀ ਯੋਜਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਫ਼ੈਸਲੇ ਨਾਲ ਆਮ ਸ਼ਰਧਾਲੂਆਂ ਨੂੰ ਕਾਫ਼ੀ ਰਾਹਤ ਮਿਲੀ ਹੈ ਤੇ ਮੱਥਾ ਟੇਕਣ ਲਈ ਜਿੱਥੇ ਪਹਿਲਾਂ ਡੇਢ ਘੰਟੇ ਦੇ ਕਰੀਬ ਸਮਾਂ ਲੱਗਦਾ ਸੀ, ਹੁਣ ਇੱਕ ਘੰਟੇ ਦੇ ਕਰੀਬ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਛੋਟੇ ਬੱਚਿਆਂ ਵਾਲੀਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਵੀ ਵਿਚਕਾਰਲੀ ਲਾਈਨ 'ਚ ਹੀ ਭੇਜਿਆ ਜਾਵੇਗਾ ਤਾਂ ਕਿ ਦਰਸ਼ਨ ਕਰਨ ਸਮੇਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਤੇ ਹੋਰ ਸੇਵਾਦਾਰ ਸਿੰਘਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਗ਼ਲਤ ਪਾਸਿਓਂ ਅੰਦਰ ਜਾਣ ਦੀ ਥਾਂ ਅੱਧਾ ਘੰਟਾ ਪਹਿਲਾਂ ਛੋਟੀ ਲਾਈਨ 'ਚ ਲੱਗ ਕੇ ਹੀ ਡਿਊਟੀ 'ਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਲਾਚੀ ਬੇਰ ਵਾਲੇ ਰਸਤੇ ਦੁਆਰਾ ਹੁਣ ਕੇਵਲ ਅਪੰਗ ਸ਼ਰਧਾਲੂਆਂ ਜਾਂ ਚੱਲਣ ਤੋਂ ਅਸਮਰਥ ਤੇ ਬਜ਼ੁਰਗਾਂ ਨੂੰ ਹੀ ਭੇਜਿਆ ਜਾਵੇਗਾ। ਦੇਖਣ ਵਿੱਚ ਆਉਂਦਾ ਸੀ ਕੇ ਅਕਸਰ ਅਜਿਹੇ ਰਸਤੇ ਕਾਰਨ ਸ਼ਰਧਾਲੂ ਕਮੇਟੀ ਮੁਲਾਜ਼ਮਾਂ ਨਾਲ ਝਗੜਦੇ ਸਨ ਤੇ ਸਿਫਾਸ਼ੀ ਕੁਝ ਮਿੰਟਾਂ ਵਿੱਚ ਹੀ ਦਰਸ਼ਨ ਕਰ ਕੇ ਪਰਤ ਆਉਂਦੇ ਸਨ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ASI ਖਿਲਾਫ ਵੱਡਾ ਐਕਸ਼ਨ; ਜਾਣੋ ਕਿਉਂ ਕੀਤਾ ਗ੍ਰਿਫ਼ਤਾਰ?
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ASI ਖਿਲਾਫ ਵੱਡਾ ਐਕਸ਼ਨ; ਜਾਣੋ ਕਿਉਂ ਕੀਤਾ ਗ੍ਰਿਫ਼ਤਾਰ?
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ SC ਕਮਿਸ਼ਨ ਨੇ ਕੀਤਾ ਤਲਬ, ਈਟੀਓ ਮਾਮਲੇ 'ਚ ਟਿੱਪਣੀ 'ਤੇ ਸਖ਼ਤੀ; ਰਾਜਾ ਵੜਿੰਗ ਅਤੇ ਬਾਜਵਾ ਨੂੰ ਵੀ ਨੋਟਿਸ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ SC ਕਮਿਸ਼ਨ ਨੇ ਕੀਤਾ ਤਲਬ, ਈਟੀਓ ਮਾਮਲੇ 'ਚ ਟਿੱਪਣੀ 'ਤੇ ਸਖ਼ਤੀ; ਰਾਜਾ ਵੜਿੰਗ ਅਤੇ ਬਾਜਵਾ ਨੂੰ ਵੀ ਨੋਟਿਸ
Punjab News: ਪੰਜਾਬ ਕਾਂਗਰਸ 'ਚ ਹੋਏਗਾ ਵੱਡਾ ਧਮਾਕਾ, ਅਮਰਿੰਦਰ ਸਿੰਘ ਪਾਰਟੀ 'ਚ ਵਾਪਸ ਆਉਣਗੇ? ਸਾਬਕਾ CM ਬੋਲੇ- ਕੈਪਟਨ ਸਾਡੇ...
ਪੰਜਾਬ ਕਾਂਗਰਸ 'ਚ ਹੋਏਗਾ ਵੱਡਾ ਧਮਾਕਾ, ਅਮਰਿੰਦਰ ਸਿੰਘ ਪਾਰਟੀ 'ਚ ਵਾਪਸ ਆਉਣਗੇ? ਸਾਬਕਾ CM ਬੋਲੇ- ਕੈਪਟਨ ਸਾਡੇ...
ਪੰਜਾਬ ਦੇ 5 ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚਿਆ ਹੜਕੰਪ; ਦੱਸਿਆ ਦਰਬਾਰ ਸਾਹਿਬ 'ਤੇ ਹਮਲੇ ਦਾ ਬਦਲਾ
ਪੰਜਾਬ ਦੇ 5 ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚਿਆ ਹੜਕੰਪ; ਦੱਸਿਆ ਦਰਬਾਰ ਸਾਹਿਬ 'ਤੇ ਹਮਲੇ ਦਾ ਬਦਲਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ASI ਖਿਲਾਫ ਵੱਡਾ ਐਕਸ਼ਨ; ਜਾਣੋ ਕਿਉਂ ਕੀਤਾ ਗ੍ਰਿਫ਼ਤਾਰ?
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ASI ਖਿਲਾਫ ਵੱਡਾ ਐਕਸ਼ਨ; ਜਾਣੋ ਕਿਉਂ ਕੀਤਾ ਗ੍ਰਿਫ਼ਤਾਰ?
Big News: ਵੱਡੀ ਵਾਰਦਾਤ, ਭਾਜਪਾ ਆਗੂ ਦੇ ਭਰਾ 'ਤੇ ਅੰਨ੍ਹੇਵਾਹ ਫਾਇਰਿੰਗ, ਗੋਲੀਆਂ ਦੀ ਆਵਾਜ਼ ਸੁਣ ਭੱਜੇ ਲੋਕ: ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਭਾਜਪਾ ਆਗੂ ਦੇ ਭਰਾ 'ਤੇ ਅੰਨ੍ਹੇਵਾਹ ਫਾਇਰਿੰਗ, ਗੋਲੀਆਂ ਦੀ ਆਵਾਜ਼ ਸੁਣ ਭੱਜੇ ਲੋਕ: ਇਲਾਕੇ 'ਚ ਫੈਲੀ ਦਹਿਸ਼ਤ...
Salary Hike: ਵੱਡੀ ਖਬਰ, ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 10% ਹੋਇਆ ਵਾਧਾ, 20,000 ਨੂੰ ਹੋਏਗਾ ਲਾਭ; ਛੁੱਟੀਆਂ ਦੀ ਵੀ ਮਿਲੇਗੀ ਤਨਖਾਹ...
ਵੱਡੀ ਖਬਰ, ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 10% ਹੋਇਆ ਵਾਧਾ, 20,000 ਨੂੰ ਹੋਏਗਾ ਲਾਭ; ਛੁੱਟੀਆਂ ਦੀ ਵੀ ਮਿਲੇਗੀ ਤਨਖਾਹ...
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਆਗੂ ਦੇ ਪੈਟਰੋਲ ਪੰਪ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਮੰਗੀ 2 ਕਰੋੜ ਦੀ ਫਿਰੌਤੀ ਤੇ ਕਿਹਾ...
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਆਗੂ ਦੇ ਪੈਟਰੋਲ ਪੰਪ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਮੰਗੀ 2 ਕਰੋੜ ਦੀ ਫਿਰੌਤੀ ਤੇ ਕਿਹਾ...
Punjab News: ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ, ਸਰਹੱਦ ਪਾਰ ਨਾਲ ਜੁੜੇ 2 ਅਪਰਾਧੀ ਗ੍ਰਿਫਤਾਰ; ਹੋਏ ਵੱਡੇ ਖੁਲਾਸੇ
Punjab News: ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ, ਸਰਹੱਦ ਪਾਰ ਨਾਲ ਜੁੜੇ 2 ਅਪਰਾਧੀ ਗ੍ਰਿਫਤਾਰ; ਹੋਏ ਵੱਡੇ ਖੁਲਾਸੇ
Punjab News: ਪੰਜਾਬ 'ਚ 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਸ਼ਹਿਰ ਵਾਸੀ ਦੇਣ ਧਿਆਨ! ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ...
ਪੰਜਾਬ 'ਚ 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਸ਼ਹਿਰ ਵਾਸੀ ਦੇਣ ਧਿਆਨ! ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ...
ਇੰਤਜ਼ਾਰ ਖ਼ਤਮ! ਦੇਸ਼ ਭਰ 'ਚ ਹੋਈ Monsoon ਦੀ ਐਂਟਰੀ, 24 ਸੂਬਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਅਪਡੇਟ
ਇੰਤਜ਼ਾਰ ਖ਼ਤਮ! ਦੇਸ਼ ਭਰ 'ਚ ਹੋਈ Monsoon ਦੀ ਐਂਟਰੀ, 24 ਸੂਬਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਅਪਡੇਟ
ਨਾਮੀਂ ਹਸਪਤਾਲ ਦੇ ICU 'ਚ ਲੱਗੀ ਭਿਆਨਕ ਅੱਗ, ਕਈ ਮਰੀਜ਼ਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਨਾਮੀਂ ਹਸਪਤਾਲ ਦੇ ICU 'ਚ ਲੱਗੀ ਭਿਆਨਕ ਅੱਗ, ਕਈ ਮਰੀਜ਼ਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Embed widget