ਗਗਨਦੀਪ ਸ਼ਰਮਾ ਦੀ ਰਿਪੋਰਟ

ਅੰਮ੍ਰਿਤਸਰ: ਖੇਤੀ ਕਾਨੂੰਨ ਰੱਦ ਕਰਵਾਉਣ ਲਈ 26 ਨਵੰਬਰ ਤੋਂ ਦਿੱਲੀ ਵੱਲ ਵਹੀਰਾਂ ਘੱਤੀ ਬੈਠੇ ਕਿਸਾਨ ਜਿੱਥੇ ਆਪਣੇ ਅੰਦੋਲਨ ਨੂੰ ਰੋਜ਼ਾਨਾ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾ ਰਹੇ ਹਨ, ਉੱਥੇ ਹੀ ਦਿੱਲੀ ਗਏ ਕਿਸਾਨਾਂ ਦੇ ਪੰਜਾਬ ਦੇ ਪਿੰਡਾਂ 'ਚ ਬੈਠੇ ਪਰਿਵਾਰ ਬੇਫਿਕਰ ਹੋ ਕੇ ਆਪਣੇ ਰੋਜਾਨਾ ਜੀਵਨ ਦਾ ਨਿਰਵਾਹ ਕਰ ਰਹੇ ਹਨ। ਇਸ ਬੇਫਿਕਰੀ ਦਾ ਕਾਰਣ ਹੈ ਪੰਜਾਬ ਦੇ ਪਿੰਡਾਂ 'ਚ ਬੈਠੇ ਕਿਸਾਨ ਪਰਿਵਾਰਾਂ ਲਈ ਕਿਸਾਨ ਜਥੇਬੰਦੀਆਂ ਨੇ ਆਪਣੇ ਵਲੰਟੀਅਰ ਤੈਨਾਤ ਕੀਤੇ ਹਨ। ਇਹ ਆਪਣੇ ਆਪ 'ਚ ਅੰਦੋਲਨ ਦਾ ਹੀ ਹਿੱਸਾ ਹਨ।

ਪੰਜਾਬ ਦੇ ਹਰੇਕ ਪਿੰਡ 'ਚੋਂ 20 ਤੋਂ 50 ਤਕ ਕਿਸਾਨ ਦਿੱਲੀ ਟਰੈਕਟਰ-ਟਰਾਲੀਆਂ 'ਤੇ ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਪੁੱਜੇ ਹਨ ਤੇ ਪਿੱਛੇ ਇਨ੍ਹਾਂ ਦੇ ਪਰਿਵਾਰਾਂ ਨੂੰ ਪਿੰਡਾਂ 'ਚ ਰੋਜਮਰਾ ਦੀ ਜਿੰਦਗੀ 'ਚ ਪੈਣ ਵਾਲੇ ਕੰਮਾਂ 'ਚ ਹੱਥ ਵਟਾਉਣ ਲਈ ਹਰੇਕ ਪਿੰਡ 'ਚ ਵਲੰਟੀਅਰ ਲਗਾਏ ਹਨ ਜੋ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਨ। ਇਸ ਦੀ ਮਿਸਾਲ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਉਦੋਕੇ ਤੋਂ ਦੇਖਣ ਨੂੰ ਮਿਲੀ।

Farmer Protest Update: ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ

ਪਿੰਡ ਉਦੋਕੇ ਤੋਂ ਦੋ ਟਰਾਲੀਆਂ (ਲਗ50) ਕਿਸਾਨਾਂ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਦਿੱਲੀ ਕੂਚ ਕਰਨ ਲਈ ਗਈਆਂ ਹਨ। ਕਈ ਪਰਿਵਾਰਾਂ ਦੇ ਦੋ ਦੋ ਜੀਅ ਤੇ ਕਈਆਂ ਪਰਿਵਾਰਾਂ ਦੇ ਮੁਖੀ ਦਿੱਲੀ ਆਪਣੀ ਖੇਤੀ ਨੂੰ ਬਚਾਉਣ ਦਾ ਜਜ਼ਬਾ ਲੈ ਕੇ ਪੁੱਜੇ ਹਨਇਸ ਪਿੰਡ 'ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵਲੰਟੀਅਰ ਤੈਨਾਤ ਕੀਤੇ ਹਨ ਜੋ ਘਰੇਲੂ ਕੰਮ ਤੋੰ ਇਲਾਵਾ ਡੰਗਰਾਂ ਦਾ ਚਾਰਾ, ਖੇਤਾਂ 'ਚ ਖਾਦ ਅਤੇ ਗੁੜ ਕਢਵਾਉਣ 'ਚ ਖੁੱਲ ਕੇ ਮਦਦ ਕਰ ਰਹੇ ਹਨ।

ਪਿੰਡ ਦੇ ਕੁਲਬੀਰ ਸਿੰਘ ਦਾ ਛੋਟਾ ਭਰਾ ਦਿੱਲੀ ਗਿਆ ਹੈ ਤੇ ਉਹ ਆਪਣੇ ਛੋਟੇ ਬੇਟੇ ਨਾਲ ਗੁੜ ਕਢਵਾਉਣ ਲਈ ਗੰਨੇ ਛਿੱਲ ਰਿਹਾ ਸੀ ਕਿ ਕਿਸਾਨ ਮਜਦੂਰ ਸੰਘਰਸ ਕਮੇਟੀ ਦੇ ਵਲੰਟੀਅਰ ਰਣਜੀਤ ਸਿੰਘ ਕਲੇਰ ਬਾਲਾ ਆਪਣੇ ਸਾਥੀ ਨਾਲ ਉੱਥੇ ਪੁੱਜੇ ਤੇ ਗੁੜ ਕਢਵਾਉਣ ਲੱਗੇਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਦਾ ਸਭ ਵੱਡਾ ਸਹਿਯੋਗ ਹੈ ਤੇ ਅੰਦੋਲਨ ਦਾ ਹੀ ਹਿੱਸਾ ਹੈ ਕਿਸਾਨਾਂ ਨਾਲ ਸਾਰਾ ਦੇਸ਼ ਤੇ ਸਾਰਾ ਸਮਾਜ ਮਦਦ ਕਰ ਰਿਹਾ ਹੈ। ਖੁਦ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਖੁਦ ਵਿਹਲਾ ਹੁੰਦਾ ਹੈ ਤਾਂ ਉਹ ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਚਲਾ ਜਾਂਦਾ ਹੈ, ਜਿਨਾਂ ਦੇ ਕਿਸਾਨ ਦਿੱਲੀ ਗਏ ਹਨ

ਪਿੰਡ ਦੀ ਸਵਿੰਦਰ ਕੌਰ ਦਾ ਬੇਟਾ ਦਿੱਲੀ ਗਿਆ ਹੈ ਤਾਂ ਕਣਕ ਦੇ ਖੇਤਾਂ 'ਚ ਖਾਦ ਪਾਉਣੀ ਸੀ। ਕਮੇਟੀ ਦੇ ਵਲੰਟੀਅਰਾਂ ਨੇ ਪਹਿਲਾ ਬਟਾਲਾ ਤੋਂ ਖਾਦ ਦਾ ਪ੍ਰਬੰਧ ਕੀਤਾ ਅਤੇ ਫਿਰ ਵਲੰਟੀਅਰ ਕੁਲਵਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਖੇਤਾਂ 'ਚ ਖਾਦ ਪਾਈ। ਸਵਿੰਦਰ ਕੌਰ ਨੇ ਕਿਹਾ ਕਿ ਕਿਸਾਨ ਤੰਗ ਹੋ ਕੇ ਦਿੱਲੀ ਗਏ ਹਨ ਤੇ ਪਿੰਡ ਵਾਲੇ ਇੱਕ ਦੂਜੇ ਦੇ ਨਾਲ ਹਨ ਤੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ।

ਇਸੇ ਤਰ੍ਹਾਂ ਬੁੱਧ ਸਿੰਘ ਆਪਣੇ ਭਰਾ ਨਾਲ ਦਿੱਲੀ ਗਏਹਨ ਜਿਸ ਮਗਰੋਂ ਡੰਗਰਾਂ ਲਈ ਚਾਰਾ ਨਹੀਂ ਸੀ। ਵਲੰਟੀਅਰ ਗੁਰਪ੍ਰੀਤ ਸਿੰਘ, ਜੋ ਖੁਦ ਹਾਦਸੇ 'ਚ ਜ਼ਖਮੀ ਹੋ ਗਿਆ ਸੀ ਤੇ ਹੱਥ 'ਤੇ ਸੱਟ ਲੱਗਣ ਦੇ ਬਾਵਜੂਦ ਖੇਤਾਂ 'ਚੋਂ ਡੰਗਰਾਂ ਲਈ ਬਰਸੀਣ ਵੱਢ ਰਿਹਾ ਸੀ, ਉਸ ਦਾ ਕਹਿਣਾ ਹੈ ਕਿ ਉਸ ਨੇ ਦਿੱਲੀ ਜਾਣਾ ਸੀ ਤਿਆਰੀ ਪੂਰੀ ਸੀ ਪਰ ਸੱਟ ਲੱਗ ਗਈ ਤੇ ਉਹ ਜਾ ਨਹੀਂ ਸਕਿਆ ਪਰ ਜਦੋਂ ਤਕ ਇੱਥੇ ਹੈ, ਇਸੇ ਤਰ੍ਹਾਂ ਹੀ ਪਰਿਵਾਰਾਂ ਦੀ ਮਦਦ ਕੀਤੀ ਜਾਵੇ, ਇਹ ਹੀ ਅੰਦੋਲਨ 'ਚ ਵੱਡੀ ਸ਼ਮੂਲੀਅਤ ਹੈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904