ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਅੱਜ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਕਿਰਾਇਆ 1170 ਰੁਪਏ ਪ੍ਰਤੀ ਸਵਾਰੀ ਹੋਵੇਗਾ। ਹੁਣ ਤੱਕ ਪ੍ਰੀਮੀਅਮ ਬੱਸ ਸੇਵਾ ਰਾਹੀਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਪ੍ਰਾਈਵੇਟ ਬੱਸਾਂ 'ਤੇ ਸੀ। ਇਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ 'ਚ ਇੱਕ ਯਾਤਰੀ ਨੂੰ ਕਰੀਬ 2 ਹਜ਼ਾਰ ਤੋਂ 2300 ਰੁਪਏ ਦੀ ਬਚਤ ਹੋਵੇਗੀ। ਸਰਕਾਰੀ ਬੱਸਾਂ ਹਵਾਈ ਅੱਡੇ ਦੇ ਟਰਮੀਨਲ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਯਾਤਰੀਆਂ ਨੂੰ ਉਤਾਰਨਗੀਆਂ। ਉਥੇ ਸਟੇਜ ਬਣਾਈ ਜਾਵੇਗੀ। ਜਿੱਥੋਂ ਦਿੱਲੀ ਏਅਰਪੋਰਟ ਅਥਾਰਟੀ ਦੀਆਂ ਬੱਸਾਂ ਯਾਤਰੀਆਂ ਨੂੰ ਟਰਮੀਨਲ ਤੱਕ ਮੁਫਤ ਲੈ ਕੇ ਜਾਣਗੀਆਂ।


ਉਕਤ ਵੋਲਵੋ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਸਮਾਗਮ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਦੌਰਾਨ ਜਲੰਧਰ ਸ਼ਹਿਰ ਦੀ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਬੱਸ ਸਟੈਂਡ ਦੇ 1 ਨੰਬਰ ਗੇਟ ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੇੜੇ ਤੋਂ ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ। ਇਸ ਲਈ ਗੇਟ ਨੰਬਰ ਇੱਕ ਦਾ ਏਰੀਆ ਬੰਦ ਰਹੇਗਾ, ਬਾਕੀ ਬੱਸ ਸਟੈਂਡ ਦਾ ਕੰਮ ਚੱਲਦਾ ਰਹੇਗਾ।

ਯਾਤਰੀ ਰੈਗੂਲਰ ਤਰੀਕੇ ਨਾਲ ਬੱਸ ਫੜ ਸਕਣਗੇ। ਸਿਟੀ 'ਚ ਜਿਥੋਂ ਵੀਵੀਆਈਪੀ ਵਾਹਨਾਂ ਦਾ ਕਾਫਲਾ ਲੰਘੇਗਾ, ਉਸ ਥਾਂ ਤੋਂ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੂਰਾ ਦਿਨ ਤਿਆਰੀਆਂ ਚੱਲਦੀਆਂ ਰਹੀਆਂ। ਸਮਾਗਮ ’ਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਆਦਮਪੁਰ ਤੱਕ 300 ਦੇ ਕਰੀਬ ਸਰਕਾਰੀ ਫਲੈਂਕ ਲਗਾਏ ਗਏ ਹਨ। ਮੀਨੂ 'ਚ ਬਲੈਕ ਕਾਫ਼ੀ ਸ਼ਾਮਲ ਕਰਵਾਈ ਗਈ ਹੈ।

ਪੰਜਾਬ ਦੇ ਮੰਤਰੀਆਂ ਤੋਂ ਇਲਾਵਾ ਦਿੱਲੀ ਤੋਂ ਟਰਾਂਸਪੋਰਟ ਮੰਤਰੀ, ਸਕੱਤਰਾਂ ਅਤੇ ਅਧਿਕਾਰੀਆਂ ਦੀ ਟੀਮ ਵੀ ਆਵੇਗੀ। ਪੰਜਾਬ ਦੇ 10 ਜ਼ਿਲ੍ਹਿਆਂ ਤੋਂ ਰੋਡਵੇਜ਼ ਦੇ ਜਨਰਲ ਮੈਨੇਜਰ ਪੁੱਜਣਗੇ। ਅਰਵਿੰਦ ਕੇਜਰੀਵਾਲ ਕਰੀਬ 12:50 ਵਜੇ ਆਦਮਪੁਰ ਏਅਰਪੋਰਟ ਤੋਂ ਜਲੰਧਰ ਬੱਸ ਸਟੈਂਡ ਪਹੁੰਚਣਗੇ। ਵੋਲਵੋ ਬੱਸ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਦਿੱਲੀ ਹਵਾਈ ਅੱਡੇ ਲਈ ਹਰੀ ਝੰਡੀ ਦਿੱਤੀ ਜਾਵੇਗੀ।

ਜਲੰਧਰ ਤੋਂ ਚੱਲਣਗੀਆਂ 5 ਬੱਸਾਂ, ਬਾਕੀ ਇੱਥੋਂ ਲੰਘਣਗੀਆਂ

ਜਲੰਧਰ- ਜਲੰਧਰ-1 ਸਵੇਰੇ 11 ਵਜੇ, 13:15, 15:30, 19:00, 20:30 'ਤੇ ਚੱਲੇਗੀ।
ਲੁਧਿਆਣਾ - ਲੁਧਿਆਣਾ ਤੋਂ ਸਵੇਰੇ 7:40 ਅਤੇ 9:00 ਵਜੇ।
ਚੰਡੀਗੜ੍ਹ - ਚੰਡੀਗੜ੍ਹ ਤੋਂ 13:40, 17:50 'ਤੇ, ਰੂਪਨਗਰ ਤੋਂ 7:40 ਅਤੇ 16:35 ਵਜੇ।
ਹੁਸ਼ਿਆਰਪੁਰ - ਹੁਸ਼ਿਆਰਪੁਰ ਸਵੇਰੇ 6:40 ਵਜੇ।
ਕਪੂਰਥਲਾ - ਪੀ.ਆਰ.ਟੀ.ਸੀ. ਸਵੇਰੇ 10:45 ਵਜੇ।
ਪਟਿਆਲਾ - 12:40 ਅਤੇ 16:00 ਵਜੇ ਪੀ.ਆਰ.ਟੀ.ਸੀ.
ਪਠਾਨਕੋਟ - ਪਠਾਨਕੋਟ ਤੋਂ ਬੱਸ 13:40 'ਤੇ ਦਿੱਲੀ ਲਈ ਰਵਾਨਾ ਹੋਵੇਗੀ, ਕਰੀਬ ਢਾਈ ਘੰਟੇ ਬਾਅਦ ਜਲੰਧਰ ਪਹੁੰਚੇਗੀ।
ਅੰਮ੍ਰਿਤਸਰ - ਅੰਮ੍ਰਿਤਸਰ-1 ਬੱਸ ਸਵੇਰੇ 9 ਵਜੇ, ਪੀਆਰਟੀਸੀ ਦੁਪਹਿਰ 12 ਵਜੇ, ਅੰਮ੍ਰਿਤਸਰ-2 ਬੱਸ 13:40 ਵਜੇ ਰਵਾਨਾ ਹੋਵੇਗੀ।

ਟਿਕਟ ਬੁਕਿੰਗ - ਪ੍ਰਾਈਵੇਟ ਬੱਸਾਂ 'ਤੇ 1830 ਰੁਪਏ ਤੋਂ 2330 ਰੁਪਏ ਤੋਂ ਘੱਟ
ਹੈਲਪਲਾਈਨ - ਪਨਬੱਸ 91-8047107878, ਪੀਆਰਟੀਸੀ ਰੂਟ 08047192131
ਔਨਲਾਈਨ - http://www.punbusonline.comhttp://www.pepsuonline.com