ਪੜਚੋਲ ਕਰੋ

ਪੰਜਾਬੀਆਂ ਦੇ ਸਵਾਲਾਂ ਤੋਂ ਖੌਫਜ਼ਦਾ ਲੀਡਰ! ਸਿਆਸੀ ਸੱਥਾਂ 'ਚ ਸਿੱਧੇ ਟੱਕਰਣ ਲੱਗੇ ਵੋਟਰ

ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10 ਸਾਲ ਰਾਜ ਕਰਕੇ ਗਏ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਹੀ ਨਹੀਂ ਘੇਰ ਰਹੀ ਸਗੋਂ ਵੱਡੇ-ਵੱਡੇ ਦਾਅਵੇ ਕਰਕੇ ਮੈਦਾਨ ਵਿੱਚ ਆਈਆਂ ਨਵੀਆਂ ਪਾਰਟੀਆਂ ਤੋਂ ਵੀ ਜਵਾਬ ਮੰਗ ਰਹੀ ਹੈ। ਬੇਸ਼ੱਕ ਸਿਆਸੀ ਲੀਡਰ ਸਵਾਲ ਕਰਨ ਵਾਲੇ ਹਰ ਬੰਦੇ ਨੂੰ ਵਿਰੋਧੀਆਂ ਦੇ ਏਜੰਟ ਦੱਸ ਰਹੇ ਹਨ ਪਰ ਪੰਜਾਬ ਵਿੱਚ ਸ਼ੁਰੂ ਹੋਇਆ ਇਹ ਨਵਾਂ ਦੌਰ ਪਾਰਟੀਆਂ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਰਿਹਾ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10 ਸਾਲ ਰਾਜ ਕਰਕੇ ਗਏ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਹੀ ਨਹੀਂ ਘੇਰ ਰਹੀ ਸਗੋਂ ਵੱਡੇ-ਵੱਡੇ ਦਾਅਵੇ ਕਰਕੇ ਮੈਦਾਨ ਵਿੱਚ ਆਈਆਂ ਨਵੀਆਂ ਪਾਰਟੀਆਂ ਤੋਂ ਵੀ ਜਵਾਬ ਮੰਗ ਰਹੀ ਹੈ। ਬੇਸ਼ੱਕ ਸਿਆਸੀ ਲੀਡਰ ਸਵਾਲ ਕਰਨ ਵਾਲੇ ਹਰ ਬੰਦੇ ਨੂੰ ਵਿਰੋਧੀਆਂ ਦੇ ਏਜੰਟ ਦੱਸ ਰਹੇ ਹਨ ਪਰ ਪੰਜਾਬ ਵਿੱਚ ਸ਼ੁਰੂ ਹੋਇਆ ਇਹ ਨਵਾਂ ਦੌਰ ਪਾਰਟੀਆਂ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਰਿਹਾ ਹੈ। ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦੌਰਾਨ ਵਾਪਰੇ ਗੋਲੀ ਕਾਂਡ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ। ਕਈ ਥਾਵਾਂ 'ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਤੋਂ ਚੋਣ ਜਲਸਿਆਂ ਵਿੱਚ ਹੀ ਸਿੱਧੇ ਸਵਾਲ ਪੁੱਛੇ ਜਾ ਰਹੇ ਹਨ। ਬਠਿੰਡਾ ਵਿੱਚ ਹਰਸਿਮਰਤ ਬਾਦਲ ਤੇ ਫਰੀਦਕੋਟ ਵਿੱਚ ਗੁਲਜ਼ਾਰ ਸਿੰਘ ਰਣੀਕੇ ਨੂੰ ਕਈ ਵਾਰ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੱਤਾਧਿਰ ਕਾਂਗਰਸ ਖਿਲਾਫ ਵੀ ਜਨਤਾ ਵਿੱਚ ਗੁੱਸਾ ਹੈ। ਕਾਂਗਰਸੀ ਉਮੀਦਵਾਰਾਂ ਨੂੰ ਵੀ ਘੇਰਿਆ ਜਾ ਰਿਹਾ ਹੈ। ਉਨ੍ਹਾਂ ਤੋਂ ਰੁਜ਼ਗਾਰ, ਵਿਕਾਸ ਤੇ ਕਿਸਾਨਾਂ ਦੇ ਕਰਜ਼ਿਆਂ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਬਠਿੰਡਾ ਤੋਂ ਚੋਣ ਲੜ ਰਹੇ ਰਾਜਾ ਵੜਿੰਗ ਤੇ ਸੰਗਰੂਰ ਤੋਂ ਉਮੀਦਵਾਰ ਕੇਵਲ ਢਿੱਲੋਂ ਕਈ ਵਾਰ ਜਨਤਾ ਦੇ ਸਵਾਲਾਂ ਦੀ ਬੁਛਾੜ ਸਹਿ ਚੁੱਕੇ ਹਨ। ਸੱਤਾਧਿਰ ਤਾਂ ਜਨਤਾ ਦੇ ਸਵਾਲਾਂ ਤੋਂ ਇੰਨੀ ਖੌਫਜ਼ਦਾ ਹੈ ਕਿ ਚੋਣ ਜਲਸਿਆਂ ਵਿੱਚ ਖਾਸ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਦਿਲਚਸਪ ਗੱਲ ਹੈ ਕਿ ਸਵਾਲ ਪੁੱਛਣ ਵਾਲੇ ਪਿੰਡਾਂ ਦੇ ਆਮ ਲੋਕ ਹਨ। ਉਹ ਉਮੀਦਵਾਰਾਂ ਵੱਲ਼ੋਂ ਕੀਤੇ ਵਾਅਦਿਆਂ ਤੇ ਕੰਮਾਂ ਦਾ ਹਿਸਾਬ ਮੰਗਦੇ ਹਨ। ਰਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ 'ਤੇ ਜਨਤਾ ਸਵਾਲ ਉਠਾ ਰਹੀ ਹੈ। ਇਨ੍ਹਾਂ ਪਾਰਟੀਆਂ ਦੇ ਪ੍ਰਧਾਨਾਂ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੂੰ ਵੀ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਮਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਕੋਈ ਵੀ ਪਾਰਟੀ ਸਹੀ ਤਰੀਕੇ ਨਾਲ ਮਖਾਤਬ ਨਹੀਂ ਹੋ ਰਹੀ। ਜਨਤਾ ਵਿੱਚ ਸਾਰੀਆਂ ਪਾਰਟੀਆਂ ਖਿਲਾਫ ਰੋਹ ਹੈ। ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਸਿਆਸੀ ਤੌਰ 'ਤੇ ਕਾਫੀ ਜਾਗਰੂਕ ਕਰ ਦਿੱਤਾ ਹੈ। ਉਹ ਉਮੀਦਵਾਰ ਨੂੰ ਸਵਾਲ ਕਰਨਾ ਆਪਣਾ ਹੱਕ ਸਮਝਦੇ ਹਨ। ਉਹ ਜਾਣਦੇ ਹਨ ਕਿ ਇਹੀ ਸਮਾਂ ਹੈ ਜਦੋਂ ਸਿਆਸਤਦਾਨਾਂ ਦੀ ਜਵਾਬਦੇਹੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਰੁਝਾਨ ਇਹ ਵੀ ਸਿੱਧ ਕਰਦਾ ਹੈ ਕਿ ਜੇਕਰ ਸਿਆਸੀ ਪਾਰਟੀਆਂ ਨੇ ਆਪਣੀ ਕਾਰਜਸ਼ਾਲੀ ਨਾ ਬਦਲੀ ਤਾਂ ਪੰਜਾਬ ਵਿੱਚ ਵੱਡਾ ਸਿਆਸੀ ਵਿਸਫੋਟ ਹੋ ਸਕਦਾ ਹੈ।

ਟਾਪ ਹੈਡਲਾਈਨ

Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Barnala 'ਚ ਪਿਤਾ 'ਤੇ ਨਾਬਾਲਗ ਧੀ ਨਾਲ ਜਬਰ-ਜਨਾਹ ਦਾ ਆਰੋਪ , ਰਾਤ 2 ਵਜੇ ਰੋਣ ਦੀ ਆਵਾਜ਼ ਸੁਣ ਕੇ ਪਹੁੰਚੀ ਮਾਂ 
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Holiday News : ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਲਕੇ ਹੋਵੇਗੀ ਸਥਾਨਕ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Bandh: ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
ਪੰਜਾਬ 'ਚ 21 ਅਗਸਤ ਨੂੰ ਬੰਦ ਦਾ ਸੱਦਾ! ਕੀ ਸ਼ੁੱਕਰਵਾਰ ਨੂੰ ਸਕੂਲ-ਕਾਲਜ ਵੀ ਰਹਿਣਗੇ ਬੰਦ? ਪੜ੍ਹੋ ਪੂਰੀ ਖਬਰ...
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ
CM ਭਗਵੰਤ ਮਾਨ ਖ਼ਿਲਾਫ਼ ਧੂਰੀ ਤੋਂ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ,ਪਾਰਟੀ ਜਲਦ ਕਰੇਗੀ ਫ਼ੈਸਲਾ, 3 ਸੀਟਾਂ ’ਤੇ ਚਰਚਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget