ਪੜਚੋਲ ਕਰੋ

100 ਘੰਟਿਆਂ ਬਾਅਦ ਵੀ ਨਹੀਂ ਪੂਰਿਆ ਗਿਆ ਘੱਗਰ ਦਾ ਪਾੜ, ਹੜ੍ਹਾਂ ਨੇ ਮਚਾਈ ਤਬਾਹੀ

ਦਰਿਆ ਵਿੱਚ ਪਏ ਪਾੜ ਤੋਂ ਕਈ ਕਿਲੋਮੀਟਰ ਦੂਰ ਮੂਣਕ ਸ਼ਹਿਰ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਪਸ਼ੂ ਵੀ ਭੁੱਖੇ ਮਰ ਰਹੇ ਹਨ।

ਸੰਗਰੂਰ: ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਿੰਡ ਫੂਲਦ ਨੇੜੇ ਪਿਆ ਪਾੜ 100 ਘੰਟੇ ਤੋਂ ਬਾਅਦ ਵੀ ਨਹੀਂ ਪੂਰਿਆ ਗਿਆ। ਪਾੜ ਨੂੰ ਪੂਰਨ ਲਈ ਫ਼ੌਜ, ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ ਮਦਦ ਲਈ ਜਾ ਰਹੀ ਹੈ ਪਰ ਹਾਲੇ ਤਕ 30 ਫੁੱਟ ਬੰਨ੍ਹ ਪੂਰਨਾ ਬਾਕੀ ਹੈ। ਅਜਿਹੇ ਵਿੱਚ ਦਰਿਆ ਵਿੱਚ ਪਏ ਪਾੜ ਤੋਂ ਕਈ ਕਿਲੋਮੀਟਰ ਦੂਰ ਮੂਣਕ ਸ਼ਹਿਰ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਪਸ਼ੂ ਵੀ ਭੁੱਖੇ ਮਰ ਰਹੇ ਹਨ। ਸ਼ਹਿਰ ਦੇ ਹੇਠਲੇ ਇਲਾਕੇ ਵਿੱਚ ਰਹਿੰਦੇ ਪ੍ਰੀਤਮ ਸਿੰਘ ਤੇ ਕਿਰਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਸੀਮਿੰਟ ਦੀਆਂ ਖਾਲੀ ਬੋਰੀਆਂ ਖਰੀਦ ਕੇ ਇਨ੍ਹਾਂ ਵਿੱਚ ਮਿੱਟੀ ਭਰ ਕੇ ਆਪਣੇ ਘਰ ਦੇ ਅੱਗੇ ਲਾਈਆਂ ਤਾਂ ਜੋ ਪਾਣੀ ਅੰਦਰ ਨਾ ਜਾਵੇ। ਪਰ ਘਰ ਦੇ ਪਿਛਲੇ ਪਾਸੇ ਕਈ ਕਈ ਫੁੱਟ ਪਾਣੀ ਖੜ੍ਹਾ ਹੈ, ਜਿਸ ਕਾਰਨ ਉਸ ਦਾ ਮਕਾਨ ਬਹਿ ਰਿਹਾ ਹੈ। ਇਸੇ ਤਰ੍ਹਾਂ ਕਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਵੇਲੇ ਸਹਿਮ ਵਿੱਚ ਜਿਊਂ ਰਹੇ ਹਨ ਕਿਉਂਕਿ ਉਨ੍ਹਾਂ ਦੇ ਸਾਰੇ ਘਰ ਵਿੱਚ ਤਰੇੜਾਂ ਪੈ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਬਹੁੜਿਆ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ ਨਹੀਂ ਮਿਲ ਰਿਹਾ। ਜੇਕਰ ਇਹ ਹਾਲਾਤ ਨਹੀਂ ਸੁਧਰਦੇ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉੱਧਰ, ਮੂਣਕ ਦੇ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਪਾੜ ਪੂਰਨ ਲਈ 700 ਬੰਦੇ ਜੁਟੇ ਹੋਏ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਅੱਜ ਸ਼ਾਮ ਜਾਂ ਭਲਕ ਤਕ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਪਾਣੀ ਨੂੰ ਵਾਪਸ ਨਦੀ ਵਿੱਚ ਪੈਂਦਾ ਕਰਨ ਦੇ ਇੰਤਜ਼ਾਮ ਵੀ ਕਰ ਦਿੱਤੇ ਹਨ। ਐਸਡੀਐਮ ਨੇ ਕਿਹਾ ਕਿ ਹਾਲੇ ਤਕ ਕਿਸੇ ਵੀ ਪਿੰਡ ਦਾ ਸੰਪਰਕ ਸ਼ਹਿਰ ਨਾਲੋਂ ਨਹੀਂ ਟੁੱਟਿਆ ਹੈ ਤੇ ਹਾਲਾਤ ਛੇਤੀ ਹੀ ਠੀਕ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪਾਣੀ ਨਿੱਕਲਣ ਮਗਰੋਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ ਤੇ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਤਬਾਹੀ ਮਚਾਉਣ ਵਾਲਾ ਘੱਗਰ ਸੰਗਰੂਰ, ਮਾਨਸਾ ਤੇ ਬਠਿੰਡਾ ਦੇ ਇਲਾਕਿਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਣੀ ਨੂੰ ਇਕੱਠਾ ਕਰਕੇ ਕਿਸਾਨਾਂ ਨੂੰ ਖੇਤੀ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਤਾ ਜਾਵੇ ਤਾਂ ਕਿੰਨਾ ਫਾਇਦਾ ਹੋ ਸਕੇ।

ਟਾਪ ਹੈਡਲਾਈਨ

Sangrur News : ਧੂਰੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, 2 ਨੌਜਵਾਨਾਂ ਦੀ ਹੋਈ ਮੌਤ 
Sangrur News : ਧੂਰੀ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, 2 ਨੌਜਵਾਨਾਂ ਦੀ ਹੋਈ ਮੌਤ 
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
 Mohali 'ਚ ਵਾਪਰਿਆ ਦਰਦਨਾਕ ਹਾਦਸਾ , ਨਵ-ਵਿਆਹੇ ਜੋੜੇ ਸਮੇਤ 3 ਦੀ ਮੌਤ, ਜੀੰਦ ਤੋਂ ਊਨਾ ਜਾ ਰਿਹਾ ਸੀ ਪਰਿਵਾਰ
 Mohali 'ਚ ਵਾਪਰਿਆ ਦਰਦਨਾਕ ਹਾਦਸਾ , ਨਵ-ਵਿਆਹੇ ਜੋੜੇ ਸਮੇਤ 3 ਦੀ ਮੌਤ, ਜੀੰਦ ਤੋਂ ਊਨਾ ਜਾ ਰਿਹਾ ਸੀ ਪਰਿਵਾਰ
Punjab ਦੇ ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ 'ਚ ਅੱਜ ਵੀ ਨਹੀਂ ਹੋਇਆ ਕੋਈ ਫੈਸਲਾ , ਹੁਣ 9 ਜੁਲਾਈ ਨੂੰ ਹੋਵੇਗੀ ਸੁਣਵਾਈ
Punjab ਦੇ ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ 'ਚ ਅੱਜ ਵੀ ਨਹੀਂ ਹੋਇਆ ਕੋਈ ਫੈਸਲਾ , ਹੁਣ 9 ਜੁਲਾਈ ਨੂੰ ਹੋਵੇਗੀ ਸੁਣਵਾਈ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ
Embed widget