ਪੜਚੋਲ ਕਰੋ

ਪੌਂਗ ਡੈਮ ਤੋਂ ਫਿਰ ਛੱਡਿਆ ਜਾਏਗਾ ਹਜ਼ਾਰਾਂ ਕਿਊਸਿਕ ਪਾਣੀ, ਕੰਟਰੋਲ ਰੂਮ ਤੋਂ ਨੰਬਰ ਜਾਰੀ

ਜੇ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਤਾਂ ਉਹ ਦਿਨ ਵੇਲੇ ਹੀ ਛੱਡਿਆ ਜਾਵੇਗਾ, ਪਰ ਫਿਲਹਾਲ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਾਫੀ ਹੇਠਾਂ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਇਸ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਨੰਬਰ 01882-220412 ਹੈ, ਦਸੂਹਾ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 1883-285024 ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 01883-246214 ਹੈ।

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਪੌਂਗ ਡੈਮ ਦਾ ਦੌਰਾ ਕਰਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਬੀਬੀਐਮਬੀ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਈਸ਼ਾ ਕਾਲੀਆ ਨੇ ਕਿਹਾ ਕਿ ਬੀਬੀਐਮਬੀ (ਭਾਖੜਾ-ਬਿਆਸ ਮੈਨੇਜਮੈਂਟ ਬੋਰਡ) ਵੱਲੋਂ ਪੌਂਗ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਪਾਣੀ ਛੱਡਣ ਨਾਲ ਜ਼ਿਲ੍ਹੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਨਹੀਂ ਹੋਣਗੇ।

ਈਸ਼ਾ ਕਾਲੀਆ ਨੇ ਦੱਸਿਆ ਕਿ ਜੇ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਤਾਂ ਉਹ ਦਿਨ ਵੇਲੇ ਹੀ ਛੱਡਿਆ ਜਾਵੇਗਾ, ਪਰ ਫਿਲਹਾਲ ਪੌਂਗ ਡੈਮ ਦੇ ਪਾਣੀ ਦਾ ਪੱਧਰ ਕਾਫੀ ਹੇਠਾਂ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਇਸ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਨੰਬਰ 01882-220412 ਹੈ, ਦਸੂਹਾ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 1883-285024 ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 01883-246214 ਹੈ।

ਉਨ੍ਹਾਂ ਦੱਸਿਆ ਕਿ 14 ਹਜ਼ਾਰ ਕਿਊਸਿਕ ਪਾਣੀ ਸਪਿਲ ਵੇਅ ਰਾਹੀਂ ਛੱਡਿਆ ਜਾ ਰਿਹਾ ਹੈ ਤੇ 12 ਹਜ਼ਾਰ ਕਿਊਸਿਕ ਪਾਣੀ ਟਰਬਾਇਨ ਰਾਹੀਂ ਛੱਡਿਆ ਜਾ ਰਿਹਾ ਹੈ, ਜੋ ਬੀਬੀਐਮਬੀ ਵੱਲੋਂ ਰੁਟੀਨ ਵਿੱਚ ਹੀ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 14 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ ਤੇ 12 ਹਜ਼ਾਰ ਮੁਕੇਰੀਆਂ ਹਾਈਡਲ ਵਿੱਚ ਛੱਡਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵਲੋਂ ਅਹਿਤਿਆਤ ਵਰਤਦੇ ਹੋਏ ਸੈਕਟਰ ਵਾਈਜ਼ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਕਿਸੇ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਟੀਮਾਂ ਵਲੋਂ ਲਗਾਤਾਰ ਨਾਜ਼ੁਕ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਨਾਜ਼ੁਕ ਪਿੰਡਾਂ ਨੂੰ ਸੈਕਟਰ ਵਾਈਜ਼ ਵੰਡਿਆ ਗਿਆ ਹੈ ਤੇ ਸੈਕਟਰ ਵਾਈਜ਼ ਤਾਇਨਾਤ ਕੀਤੀਆਂ ਟੀਮਾਂ ਵਿਚ ਡਰੇਨੇਜ਼ ਵਿਭਾਗ, ਸਿਹਤ ਵਿਭਾਗ, ਫੂਡ ਅਤੇ ਸਿਵਲ ਸਪਲਾਈਜ਼ ਵਿਭਾਗ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਸ਼ਾਮਿਲ ਹਨ, ਜੋ ਲਗਾਤਾਰ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਨਿਗਰਾਨੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸਬ-ਡਵੀਜ਼ਨ ਦਸੂਹਾ ਤੇ ਮੁਕੇਰੀਆਂ ਵਿਚਲੇ ਪਿੰਡ ਪ੍ਰਭਾਵਿਤ ਹੁੰਦੇ ਹਨ, ਇਸ ਲਈ ਇਨ੍ਹਾਂ ਸਬ-ਡਵੀਜ਼ਨਾਂ ਅਧੀਨ ਪੈਂਦੇ ਨਾਜ਼ੁਕ ਪਿੰਡਾਂ ਵਿਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਪ੍ਰਸਾਸ਼ਨ ਵਲੋਂ ਸਿਹਤ ਸਹੂਲਤਾਂ ਤੋਂ ਇਲਾਵਾ ਰਾਸ਼ਨ, ਤਰਪਾਲਾਂ, ਲਾਈਫ ਜੈਕਟਾਂ, ਟੈਂਟ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤੇ ਗਏ ਹਨ।

ਪੌਂਗ ਡੈਮ ਤੋਂ ਫਿਰ ਛੱਡਿਆ ਜਾਏਗਾ ਹਜ਼ਾਰਾਂ ਕਿਊਸਿਕ ਪਾਣੀ, ਕੰਟਰੋਲ ਰੂਮ ਤੋਂ ਨੰਬਰ ਜਾਰੀ

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...
ਪੰਜਾਬ-ਚੰਡੀਗੜ੍ਹ 'ਚ ਲਗਾਤਾਰ ਵਰ੍ਹ ਰਿਹਾ ਭਾਰੀ ਮੀਂਹ, ਘਰਾਂ 'ਚ ਆਣ ਵੜਿਆ ਪਾਣੀ; ਕਰੰਟ ਲੱਗਣ ਨਾਲ 4 ਪਸ਼ੂਆਂ ਦੀ ਮੌਤ: ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab ASI Murder Case: ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Embed widget